Skip to content
Independent perspectives. Global stories.
BREAKING

ਮਾਨ ਕੋਰਟ ਵਿੱਚ ਭਾਈ ਤਾਰਾ ਨੂੰ ਮਿਲੇ

Share this story

Page-1_18 ਪਟਿਆਲਾ, 22 ਜਨਵਰੀ (ਪੀ. ਟੀ.)- ਥਾਈਲੈਡ ਵਿਚੋਂ ਭਾਰਤ ਲਿਆਂਦੇ ਅਤੇ ਪੰਜਾਬ ਪੁਲਿਸ ਵੱਲੋਂ ਪੁਲਿਸ ਰਿਮਾਡ ’ਤੇ ਭਾਈ ਜਗਤਾਰ ਸਿੰਘ ਤਾਰਾ ਨੂੰ ਅੱਜ ਪਟਿਆਲਾ ਦੀ  ਜਸਟਿਸ ਸ. ਜਗਮੀਤ ਸਿੰਘ ਦੀ ਕੋਰਟ ਵਿਚ ਪੇਸ਼ ਕੀਤਾ ਗਿਆ। ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਉਨ੍ਹਾਂ ਦੇ ਨਾਲ ਪਾਰਟੀ ਦੇ ਸੀਨੀਅਰ ਆਗੂ ਜਦੋਂ ਭਾਈ ਤਾਰਾ ਨੂੰ ਕੋਰਟ ਵਿਚ ਮਿਲਣ ਜਾ ਰਹੇ ਸਨ ਤਾਂ ਪੁਲਿਸ ਨਾਕੇ ’ਤੇ ਹੀ ਸ. ਮਾਨ ਨੂੰ ਰੋਕ ਲਿਆ ਗਿਆ । ਬੜੀ ਜੱਦੋਜਹਿਦ ਤੋਂ ਬਾਅਦ ਪੁਲਿਸ ਦੇ ਸੀਨੀਅਰ ਅਫ਼ਸਰ ਸ. ਹਰਪਾਲ ਸਿੰਘ ਡੀ.ਐਸ.ਪੀ. ਨੇ ਕੋਰਟ ਦੇ ਅੰਦਰ ਜਾਣ ਦੀ ਆਗਿਆ ਦਿੱਤੀ। ਸ. ਮਾਨ ਅਤੇ ਉਨ੍ਹਾਂ ਦੇ ਸਾਥੀ ਭਾਈ ਤਾਰਾ ਦੇ ਕੇਸ ਦੀ ਪੈਰਵੀ ਕਰ ਰਹੇ ਸੀਨੀਅਰ

ਵਕੀਲ ਸ. ਬਲਜਿੰਦਰ ਸਿੰਘ ਸੋਢੀ ਦੇ ਦਫ਼ਤਰ ਵਿਚ ਬੈਠ ਗਏ। ਲਗਭਗ 2:35 ਵਜੇ ਭਾਰੀ ਫੋਰਸ ਵਿਚ ਘਿਰੇ ਭਾਈ ਤਾਰਾ ਨੂੰ ਕੋਰਟ ਵਿਚ ਪੇਸ਼ ਕੀਤਾ ਗਿਆ। ਇਸ ਕੋਰਟ ਵਿਚ ਪਹਿਲਾਂ ਹੀ ਮੌਜੂਦ ਸ. ਸਿਮਰਨਜੀਤ ਸਿੰਘ ਮਾਨ ਨੇ ਭਾਈ ਤਾਰਾ ਨਾਲ ਲਗਭਗ 10 ਮਿੰਟ ਗੱਲਬਾਤ ਕੀਤੀ। ਇਸ ਹੋਈ ਗੱਲਬਾਤ ਬਾਰੇ ਜਾਣਕਾਰੀ ਦਿੰਦਿਆਂ ਸ. ਮਾਨ ਨੇ ਕਿਹਾ ਜਦੋਂ ਮੈਂ ਭਾਈ ਤਾਰਾ ਤੋਂ ਪੁੱਛਿਆ ਕਿ ਤੁਹਾਨੂੰ ਪੁਲਿਸ ਰਿਮਾਂਡ ਦੌਰਾਨ ਸਰੀਰਕ ਤੌਰ ’ਤੇ ਤੰਗ-ਪ੍ਰੇਸ਼ਾਨ ਤਾਂ ਨਹੀਂ ਕੀਤਾ ਗਿਆ ਤਾਂ ਭਾਈ ਤਾਰਾ ਦਾ ਕਹਿਣਾ ਸੀ ਕਿ ਮੇਰੇ ਨਾਲ ਅਜਿਹਾ ਵਿਵਹਾਰ ਨਹੀਂ ਹੋਇਆ। ਪਰ ਸ. ਮਾਨ ਅਨੁਸਾਰ ਉਨ੍ਹਾਂ ਨੂੰ ਕਈ ਦਿਨਾਂ ਤੋਂ ਉਨੀਂਦਰਾ ਰੱਖਿਆ ਗਿਆ ਹੈ।
ਜਿਸ ਤੋਂ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਸ. ਸਿਮਰਨਜੀਤ ਸਿੰਘ ਮਾਨ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਹਰਭਜਨ ਸਿੰਘ ਕਸ਼ਮੀਰੀ, ਕੁਲਦੀਪ ਸਿੰਘ ਦੁਭਾਲੀ ਆਦਿ ਕਈ ਆਗੂਆਂ ਨਾਲ ਪੁਲਿਸ ਨੇ ਹੱਥੋਪਾਈ ਹੋਣ ਦੀ ਕੋਸ਼ਿਸ਼ ਕੀਤੀ। ਇਸ ਪੁਲਿਸ ਪਾਰਟੀ ਦੀ ਅਗਵਾਈ ਇੰਸਪੈਕਟਰ ਬਲਵੀਰ ਸਿੰਘ ਕਰ ਰਿਹਾ ਸੀ। ਕੋਰਟ ਤੋਂ ਬਾਹਰ ਆਉਂਦਿਆਂ ਹੀ ਪ੍ਰੈ¤ਸ ਨਾਲ ਗੱਲਬਾਤ ਕਰਦਿਆਂ ਸ. ਮਾਨ ਨੇ ਕਿਹਾ ਕਿ ਭਾਈ ਤਾਰਾ ਨੂੰ ਫੌਰੀ ਤੌਰ ’ਤੇ ਰਿਹਾਅ ਕਰ ਦੇਣਾ ਚਾਹੀਦਾ ਹੈ, ਕਿਉਂਕਿ ਇਨ੍ਹਾਂ ਨੇ ਆਪਣੀ ਬਣਦੀ ਸਜ਼ਾ ਪਹਿਲਾਂ ਹੀ ਪੂਰੀ ਕਰ ਲਈ ਹੈ। ਸ. ਮਾਨ ਨੇ ਖਦਸ਼ਾ ਜ਼ਾਹਰ ਕੀਤਾ ਕਿ ਪੰਜਾਬ ਪੁਲਿਸ ਭਾਈ ਤਾਰਾ ਨੂੰ ਨੇਪਾਲ ਲਿਜਾਣ ਦੇ ਬਹਾਨੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰ ਸਕਦੀ ਹੈ, ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਬਾਦਲ ਪਿਓ-ਪੁੱਤ ਅਤੇ ਡੀ.ਜੀ.ਪੀ. ਪੰਜਾਬ ਦੀ ਹੋਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਸਰੂਪ ਸਿੰਘ ਸੰਧਾ, ਰਜਿੰਦਰ ਸਿੰਘ ਛੰਨਾ, ਯੂਥ ਪ੍ਰਧਾਨ ਰਣਦੇਵ ਸਿੰਘ ਦੇਬੀ, ਰਮਿੰਦਰਜੀਤ ਸਿੰਘ ਮਿੰਟੂ, ਕੁਲਦੀਪ ਸਿੰਘ ਭਾਗੋਵਾਲ, ਗੁਰਨਾਮ ਸਿੰਘ ਭਿੰਡਰ, ਗੁਰਜੰਟ ਸਿੰਘ ਕੱਟੂ, ਲਖਵੀਰ ਸਿੰਘ ਕੋਟਲਾ, ਹਰਦੀਪ ਸਿੰਘ ਲੋਹਾਖੇੜਾ ਆਸਟ੍ਰੇਲੀਆ, ਮਹੇਸ਼ਵਰਜੀਤ ਸਿੰਘ ਟਿਵਾਣਾ, ਗੁਰਦੀਪ ਸਿੰਘ ਦੀਪਾ, ਰਾਜਪਾਲ ਸਿੰਘ ਭਿੰਡਰਾ, ਮੇਜਰ ਸਿੰਘ ਮਿਆਲ, ਪਰਮਜੀਤ ਸਿੰਘ ਖਾਨਪੁਰ, ਤਲਵਿੰਦਰ ਸਿੰਘ ਸਮਾਣਾ, ਦਰਸ਼ਨ ਸਿੰਘ ਸਨੌਰ, ਬਨਾਰਸੀ ਸਿੰਘ, ਤੀਰਥ ਸਿੰਘ ਮੋਤੀਬਾਗ, ਨਿਹਾਲ ਸਿੰਘ ਆਦਿ ਆਗੂ ਹਾਜ਼ਰ ਸਨ।

WRITTEN BY