ਚੰਡੀਗੜ੍ਹ/ਐਸ.ਏ.ਐਸ. ਨਗਰ, 22 ਜਨਵਰੀ (ਪੀ. ਟੀ.)- ਪੰਜਾਬ ਦੇ ਭਲਾਈ ਮੰਤਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਵ¤ਲੋਂ ਅਨੁਸੂਚਿਤ ਜਾਤੀਆਂ, ਪ¤ਛੜੀਆਂ ਸ਼੍ਰੇਣੀਆਂ ਅਤੇ ਘ¤ਟ ਗਿਣਤੀ ਵਰਗ ਲਈ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਕਿਤਾਬਚਾ ਜਾਰੀ ਕੀਤਾ ਗਿਆ ਹੈ। ਉਨ੍ਹਾਂ ਦ¤ਸਿਆ ਕਿ ਇਸ ਕਿਤਾਬਚੇ ਵਿਚ ਰਾਜ ਸਰਕਾਰ ਦੀਆਂ ਮਹ¤ਤਵਪੂਰਨ ਸਕੀਮਾਂ ਦੀ ਜਾਣਕਾਰੀ ਦਿ¤ਤੀ ਗਈ ਹੈ, ਜਿਸ ਤੋਂ ਸਬੰਧਤ ਲਾਭਪਾਤਰੀ/ਵਿਦਿਆਰਥੀ ਨੂੰ ਯੋਗ ਜਾਣਕਾਰੀ ਉਪਲਬ¤ਧ ਹੋਵੇਗੀ ਅਤੇ ਉਹ ਸਕੀਮਾਂ ਦਾ ਸਿ¤ਧੇ ਤੌਰ ’ਤੇ ਲਾਭ ਲੈ ਸਕਣਗੇ। ਡਾ. ਅੰਬੇਦਕਰ ਇੰਸਟੀਚਿਊਟ ਆਫ ਕੈਰੀਅਰਜ਼ ਐਂਡ ਕੋਰਸਿਸ ਵਿਖੇ ਜ਼ਿਲ੍ਹਾ ਭਲਾਈ ਅਧਿਕਾਰੀਆਂ ਦੀ ਰਾਜ ਪੱਧਰੀ ਸਮੀਖਿਆ ਮੀਟਿੰਗ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਉਨ੍ਹਾਂ ਦ¤ਸਿਆ ਕਿ ਅਨੁਸੂਚਿਤ ਜਾਤੀਆਂ, ਪ¤ਛੜੀਆਂ ਸ਼੍ਰੇਣੀਆਂ ਅਤੇ ਘ¤ਟ ਗਿਣਤੀ ਵਰਗ ਦੀ ਸਹੂਲਤ ਲਈ ਇਸ ਤੋਂ ਪਹਿਲਾਂ ਵਿਭਾਗ ਦੀ
ਵੈ¤ਬਸਾਈਟ ਾ.ਾੲਲਡੳਰੲਪੁਨਜੳਬ.ਗੋਵ.ਨਿ ਵੀ ਲਾਂਚ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦ¤ਸਿਆ ਕਿ ਅੱਜ ਜਾਰੀ ਕੀਤੇ ਕਿਤਾਬਚੇ ਵਿਚ ਅਨੂਸੂਚਿਤ ਜਾਤੀਆਂ ਅਤੇ ਪ¤ਛੜੀਆਂ ਸ਼੍ਰੇਣੀਆਂ ਭੌਂ ਵਿਕਾਸ ਤੇ ਵਿ¤ਤ ਕਾਰਪੋਰੇਸ਼ਨਾਂ ਦੀਆਂ ਸਕੀਮਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। ਇਕ ਸਵਾਲ ਦਾ ਜਵਾਬ ਦਿੰਦਿਆਂ ਭਲਾਈ ਮੰਤਰੀ ਨੇ ਦ¤ਸਿਆ ਕਿ ਸ਼ਗਨ ਸਕੀਮ ਤਹਿਤ ਸਾਲ 2014-15 ਦੌਰਾਨ ਹੁਣ ਤ¤ਕ 39507 ਲਾਭਪਾਤਰੀਆਂ ਨੂੰ 59.26 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦ¤ਸਿਆ ਕਿ ਪੋਸਟ ਮੈਟ੍ਰਿਕ ਸਕਾਲਰਸ਼ਿਪ ਟੂ ਐਸ.ਸੀ. ਸਟੂਡੈਂਟਸ ਸਕੀਮ ਤਹਿਤ ਮੌਜੂਦਾ ਵਿ¤ਦਿਅਕ ਸੈਸ਼ਨ ਦੌਰਾਨ 3,05,923 ਵਿਦਿਆਰਥੀਆਂ ਵ¤ਲੋਂ ਪੋਰਟਲ ’ਤੇ ਆਨ ਲਾਈਨ ਅਪਲਾਈ ਕੀਤਾ ਗਿਆ ਹੈ, ਜਿਸ ’ਤੇ 550 ਕਰੋੜ ਰੁਪਏ ਖਰਚੇ ਜਾ ਰਹੇ ਹਨ। ਰਾਜ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਭਲਾਈ ਵਿਭਾਗ ਦੀ ਸਕੱਤਰ ਮੈਡਮ ਸੀਮਾ ਜੈਨ ਅਤੇ ਡਾਇਰੈਕਟਰ ਸ੍ਰੀ ਪਰਮਜੀਤ ਸਿੰਘ ਨੇ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਨੂੰ ਦ¤ਸਿਆ ਕਿ ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ ਮੁਫਤ ਪਾਠ-ਪੁਸਤਕਾਂ ਦੀ ਸਪਲਾਈ ਸਕੀਮ ਤਹਿਤ ਸਾਲ 2014-15 ਦੌਰਾਨ ਅਨੁਸੂਚਿਤ ਜਾਤੀਆਂ ਦੇ ਪਹਿਲੀ ਤੋਂ ਦਸਵੀਂ ਤ¤ਕ ਪੜ੍ਹ ਰਹੇ 15,43,000 ਵਿਦਿਆਰਥੀਆਂ ਨੂੰ 43 ਕਰੋੜ ਰੁਪਏ ਦੀ ਲਾਗਤ ਦੀਆਂ ਮੁਫਤ ਪਾਠ-ਪੁਸਤਕਾਂ ਉਪਲਬ¤ਧ ਕਰਵਾਈਆਂ ਗਈਆਂ ਹਨ। ਉਨ੍ਹਾਂ ਦ¤ਸਿਆ ਕਿ ਘ¤ਟ ਗਿਣਤੀ ਵਰਗ (ਸਿ¤ਖ, ਈਸਾਈ, ਮੁਸਲਿਮ, ਬੋਧੀ, ਪਾਰਸੀ ਅਤੇ ਜੈਨ) ਲਈ ਚਲਾਈਆਂ ਜਾ ਰਹੀਆਂ ਸਕੀਮਾਂ ਵਿਚ ਪ੍ਰੀ ਮੈਟ੍ਰਿਕ ਸਕੀਮ ਦਾ ਸਾਲ 2014-15 ਵਿਚ 141.38 ਕਰੋੜ ਰੁਪਏ ਖਰਚ ਕੇ 5,29,166 ਵਿਦਿਆਰਥੀਆਂ ਨੂੰ ਲਾਭ ਦੇਣ ਦਾ ਟੀਚਾ ਮਿ¤ਥਿਆ ਗਿਆ ਹੈ।



