ਨਵਾਂਸ਼ਹਿਰ, 22 ਜਨਵਰੀ (ਵਿਜੇ ਜਯੋਤੀ)- ਕੌਮੀ ਯੁਵਾ ਸਪਤਾਹ ਦੇ ਸਬੰਧ ਵਿੱਚ ਅੱਜ ਯੁਵਕ ਸੇਵਾਵਾਂ ਵਿਭਾਗ ਦੇ ਯਤਨਾਂ ਨਾਲ ਜ਼ਿਲ੍ਹਾ ਪ੍ਰਸ਼ਾਸ਼ਕੀ ਕੰਪਲੈਕਸ ਤੋਂ ਚੇਤਨਾ ਮਾਰਚ ਰਵਾਨਾ ਕੀਤਾ ਗਿਆ। ਜਾਗਰੂਕਤਾ ਮਾਰਚ ਨੂੰ ਵਧੀਕ ਡਿਪਟੀ ਕਮਿਸ਼ਨਰ ਅਪਨੀਤ ਰਿਆਤ ਵੱਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ। ਸਹਾਇਕ ਡਾਇਰੈਕਟਰ ਯੁਵ ਸੇਵਾਵਾਂ ਦਵਿੰਦਰ ਸਿੰਘ ਲੋਟੇ ਅਨੁਸਾਰ ਇਹ ਮਾਰਚ ਸਵਾਮੀ ਵਿਵੇਕਾਨੰਦ ਨੂੰ ਸਮਰਪਿਤ ਰਾਸ਼ਟਰੀ ਯੁਵਾ ਸਪਤਾਹ ਤਹਿਤ ਨਸ਼ਿਆਂ ਤੇ ਸਮਾਜਿਕ ਬੁਰਾਈਆਂ ਨੂੰ ਦੂਰ ਕਰਨ ਪ੍ਰਤੀ ਲੋਕਾਂ ਵਿੱਚ ਜਾਗ੍ਰਿਤੀ ਪੈਦਾ ਕਰਨ ਹਿੱਤ ਕੀਤਾ ਗਿਆ। ਮਾਰਚ ਵਿੱਚ ਵੱਖ-ਵੱਖ ਸਕੂਲਾਂ ਦੇ 550 ਦੇ ਕਰੀਬ ਕੌਮੀ ਸੇਵਾ ਯੋਜਨਾ (ਐਨ.ਐਸ.ਐਸ.) ਵਾਲੰਟੀਅਰਾਂ ਨੇ ਭਾਗ ਲਿਆ। ਇਸ ਚੇਤਨਾ ਰੈਲੀ ਵਿੱਚ ਆਈ.ਟੀ. ਆਈ., ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਪ੍ਰਕਾਸ਼ ਮਾਡਲ ਸੀਨੀਅਰ ਸੈਕੰਡਰੀ ਸਕੂਲ, ਦੋਆਬਾ ਆਰੀਆ ਸੀਨੀਅਰ ਸੈਕੰਡਰੀ ਸਕੂਲ ਤੇ
ਜੇ.ਐਸ.ਐਫ਼.ਐਚ. ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਾਲੰਟੀਅਰਾਂ ਨੇ ਨਸਦੇ ਤੇ ਸਮਾਜਿਕ ਬੁਰਾਈਆਂ ਵਿਰੁੱਧ ਬੈਨਰ ਤੇ ਤਖ਼ਤੀਆਂ ਫੜੀਆਂ ਹੋਈਆਂ ਸਨ। ਇਹ ਚੇਤਨਾ ਮਾਰਚ ਡਿਪਟੀ ਕਮਿਸ਼ਨਰ ਦਫ਼ਤਰ ਤੋਂ ਰਵਾਨਾ ਹੋ ਕੇ ਚਮਡੀਗੜ੍ਹ ਚੌਂਕ, ਬੱਸ ਸਟੈਂਡ ਚੌਂਕ ਤੋਂ ਵਾਪਸ ਹੁੰਦਾ ਹੋਇਆ ਸਮਾਪਤ ਹੋਇਆ। ਚੇਤਨਾ ਮਾਰਚ ਨਾਲ ਸਕੂਲਾਂ ਦੇ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਦਿਲਬਾਗ਼ ੋਿਸੰਘ, ਸੰਜੀਵ ਕੁਮਾਰ ਦੁੱਗਲ, ਇੰਦਰਜੀਤ ਮਾਹੀ, ਸਤਿੰਦਰ ਸਿੰਘ, ਛੋਟੂ ਰਾਮ ਅਤੇ ਸੀਤਲ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ।



