Skip to content
Independent perspectives. Global stories.
BREAKING

ਕੰਨਿਆ ਭਰੂਣ ਹੱਤਿਆ ਸੰਬੰਧੀ ਪ੍ਰੋਗਰਾਮ ਕਰਵਾਇਆ

Share this story

Page-1_37 ਨਥਾਣਾ, 21 ਜਨਵਰੀ (ਇੰਦਰਜੀਤ ਨਥਾਣਾ)- ਨਥਾਣਾ ਦੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿੱਚ ਅੱਜ ਇੱਕ ਕੰਨਿਆ ਭਰੂਣ ਹੱਤਿਆ ਸੰਬੰਧੀ ਪ੍ਰੋਗਰਾਮ ਕਰਵਾਇਆ ਗਿਆ , ਜਿਸ ਦੀ ਪ੍ਰਧਾਨਗੀ ਬਲਾਕ ਸੰਮਤੀ ਚੇਅਰਮੈਨ ਹਰਮੀਤ ਸਿੰਘ ਬਾਹੀਆ ਨੇ ਕੀਤੀ । ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਕਵਿਤਾ ਗਰਗ ਵੀ ਮੌਕੇ ਤੇ ਮੌਜੂਦ ਸਨ। ਉਨ੍ਹਾਂ ਆਪਣੇ ਵਿਚਾਰ ਕੰਨਿਆ ਭਰੂਣ ਹੱਤਿਆ ਸੰਬੰਧੀ ਸਾਰਿਆ ਨਾਲ ਸਾਂਝੇ ਕੀਤੇ ਤੇ ਕੰਨਿਆ ਭਰੂਣ ਹੱਤਿਆ ਰੋਕਣ ਦੀ ਪ੍ਰੇਰਨਾ ਵੀ ਦਿੱਤੀ । ਇਸ ਮੌਕੇ ਤੇ ਨਵਜੰਮੀਆ ਬੱਚੀਆਂ ਨੂੰ ਲੋੜੀਦਾਂ ਸਨਮਾਨ ਵੀ ਦਿੱਤਾ ਗਿਆ। ਬਲਾਕ ਸੰਮਤੀ ਚੇਅਰਮੈਨ ਹਰਮੀਤ ਸਿੰਘ ਬਾਹੀਆ ਅਤੇ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਕਵਿਤਾ ਗਰਗ ਨੇ ਕੰਨਿਆ ਭਰੂਣ ਹੱਤਿਆ ਸੰਬੰਧੀ  ਕੈਲੰਡਰ ਤੇ ਪ੍ਰੈਫਲਟ ਵੀ ਇਸ

ਮੌਕੇ ਤੇ ਜਾਰੀ ਕੀਤੇ । ਇਸ ਸਮੇਂ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ । ਸਕੂਲ ਦੇ ਮੁੱਖ ਅਧਿਆਪਕ ਸੁਖਪਾਲ ਸਿੰਘ ਗੰਗਾ ਨੇ ਦੱਸਿਆ ਕਿ ਸਕੂਲ ਸਮੇਂ ਸਿਰ ਅਜਿਹੇ ਪ੍ਰੋਗਰਾਮ ਲਈ ਬੱਚਿਆਂ ਨੂੰ ਪ੍ਰੇਰਿਤ ਕਰਦਾ ਰਹਿੰਦਾ ਹੇ । ਇਸ ਮੌਕੇ ਤੇ ਰਾਕੇਸ ਕੁਮਾਰ, ਪ੍ਰਤਾਪ ਸਿੰਘ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

WRITTEN BY