Skip to content
Independent perspectives. Global stories.
BREAKING

ਚਾਈਨਾ ਡੋਰ ਵਿਕ੍ਰੇਤਾਵਾਂ ਖਿਲਾਫ਼ ਛਾਪੇਮਾਰੀ

Share this story

Page-1_36 ਨਵਾਂਸ਼ਹਿਰ, 21 ਜਨਵਰੀ  (ਵਿਜੇ ਜਯੋਤੀ)- ਨਵਾਂਸ਼ਹਿਰ ਅਤੇ ਰਾਹੋਂ ਵਿਖੇ ਚਾਈਨਾ ਡੋਰ ਦੀ ਮਨਾਹੀ ਦੀ ਰੋਕਥਾਮ ਦੇ ਸਬੰਧ ਵਿੱਚ ਵੱਖ-ਵੱਖ ਦੁਕਾਨਾਂ ’ਤੇ ਕੀਤੀ ਗਈ ਛਾਪੇਮਾਰੀ ਦੌਰਾਨ ਦੋ ਦੁਕਾਨਦਾਰਾਂ ਪਾਸੋਂ ਪਾਬੰਦੀਸ਼ੁਦਾ ਡੋਰ ਬਰਾਮਦ ਕੀਤੀ ਗਈ। ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਦੀਆਂ ਹਦਾਇਤਾਂ ’ਤੇ ਅੱਜ ਐਸ.ਡੀ.ਐਮ. ਨਵਾਂਸ਼ਹਿਰ ਸ੍ਰੀਮਤੀ ਜੀਵਨ ਜਗਜੋਤ ਤੇ ਨਾਇਬ ਤਹਿਸੀਲਦਾਰ ਸੰਜੇ ਸ਼ਰਮਾ ਦੀ ਅਗਵਾਈ ਹੇਠ ਛਾਪੇਮਾਰੀ ਕੀਤੀ  ,ਐਸ.ਡੀ.ਐਮ. ਸ੍ਰੀਮਤੀ ਜੀਵਨ ਜਗਜੋਤ ਅਨੁਸਾਰ ਜ਼ਿਲ੍ਹੇ ਵਿੱਚ ਧਾਰਾ 144 ਤਹਿਤ ਚਾਈਨਾ ਡੋਰ ਦੀ ਵਿੱਕਰੀ ’ਤੇ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਮਨਾਹੀ ਦੇ ਹੁਕਮ ਜਾਰੀ ਕੀਤੇ ਹੋਣ ਦੇ ਬਾਵਜੂਦ, ਜ਼ਿਲ੍ਹੇ ਵਿੱਚ ਇਸ ਡੋਰ ਦੇ ਵਿਕਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।

ਉਨ੍ਹਾਂ ਦੱਸਿਆ ਕਿ ਦੋਵਾਂ ਵਿਕ੍ਰੇਤਾਵਾਂ ਖਿਲਾਫ਼ ਕਰਮਵਾਰ ਥਾਣਾ ਰਾਹੋਂ ਅਤੇ ਨਵਾਂਸ਼ਹਿਰ ਸਿਟੀ ਪੁਲੀਸ ਨੂੰ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਦੇ ਦੋਸ਼ ਤਹਿਤ ਕਾਰਵਾਈ ਅਮਲ ਵਿੱਚ ਲਿਆਉਣ ਲਈ ਕਿਹਾ ਗਿਆ ਹੈ। ਨਵਾਂਸ਼ਹਿਰ ਸਿਟੀ ਦੇ ਐਸ.ਐਚ.ਓ. ਰਾਜ ਕਪੂਰ ਅਨੁਸਾਰ ਪੁਲੀਸ ਵੱਲੋਂ ਸੁਰਿੰਦਰ ਕੁਮਾਰ ਵਾਸੀ ਗਾਂਧੀ ਚੌਂਕ ਨਵਾਂਸ਼ਹਿਰ ਅਤੇ ਐਸ.ਐਚ.ਓ. ਰਾਹੋਂ ਸੁਭਾਸ਼ ਬਾਠ ਅਨੁਸਾਰ ਕਿਸ਼ੋਰ ਸ਼ਰਮਾ ਵਾਰਡ ਤੇਲੀਆਂ ਮੁਹੱਲਾ ਰਾਹੋਂ ਖ਼ਿਲਾਫ਼ ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਤਹਿਤ ਧਾਰਾ 188 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਡਿਪਟੀ ਕਮਿਸ਼ਨਰ ਸ੍ਰੀ ਰਵਿੰਦਰ ਸਿੰਘ ਅਨੁਸਾਰ ਜ਼ਿਲ੍ਹੇ ਵਿੱਚ ਅਗਲੇ ਦਿਨਾਂ ਵਿੱਚ ਚਾਈਨਾ ਡੋਰ ਦੀ ਵਿੱਕਰੀ ਰੋਕਣ ਲਈ ਹੋਰਨਾਂ ਦੁਕਾਨਦਾਰਾਂ ’ਤੇ ਵੀ ਛਾਪੇਮਾਰੀ ਕੀਤੀ ਜਾਵੇਗੀ ਅਤੇ ਕਿਸੇ ਵੀ ਦੁਕਾਨਦਾਰ ਨੂੰ ਮਾਨਵੀ ਜੀਵਨ ਨਾਲ ਖਿਲਵਾੜ ਕਰਨ ਦੀ ਇਜ਼ਾਜ਼ਤ ਨਹੀਂ ਦਿੱਤੀ ਜਾਵੇਗੀ।

WRITTEN BY