Skip to content
Independent perspectives. Global stories.
BREAKING

ਬਰਨਾਲਾ ਦੇ ਕਚਹਿਰੀ ਚੌਂਕ ਵਿਖੇ ਵੱਖ-ਵੱਖ ਜੱਥੇਬੰਦੀਆਂ ਵੱਲੋਂ ਧਰਨਾ ਅਤੇ ਟ੍ਰੈਫ਼ਿਕ ਜਾਮ

Share this story

Page-1_17 ਬਰਨਾਲਾ, 20 ਜਨਵਰੀ (ਰਾਮ ਸਿੰਘ ਧਨੌਲਾ/ਕੁਲਦੀਪ ਸਿੰਘ)-ਪੰਜਾਬ ਸਰਕਾਰ ਵ¤ਲੋਂ ਹ¤ਕੀ ਸੰਘਰਸ਼ਾਂ ਦੇ ਗਲ-ਅੰਗੂਠਾ ਦੇਣ ਦੇ ਮਕਸਦ ਨਾਲ ਪਾਸ ਕੀਤੇ ‘ਪੰਜਾਬ ਸਰਕਾਰੀ ਅਤੇ ਨਿ¤ਜੀ ਜਾਇਦਾਦ ਨੁਕਸਾਨ ਰੋਕੂ ਬਿਲ-2014’ ਨੂੰ ਰ¤ਦ ਕਰਾਉਣ ਲਈ ਪੰਜਾਬ ਦੀਆਂ 42 ਜਨਤਕ ਜਮਹੂਰੀ ਜਥੇਬੰਦੀਆਂ ਅਧਾਰਤ ਉ¤ਸਰੇ ਕਾਲੇ ਕਾਨੂੰਨਾਂ ਵਿਰੋਧੀ ਸਾਂਝਾ ਮੋਰਚਾ ਪੰਜਾਬ ਵ¤ਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਅੱਜ ਬਰਨਾਲਾ ਦੀ ਦਾਣਾ ਮੰਡੀ ਵਿੱਚ ਇਕੱਤਰ ਹੋ ਕੇ ਬਾਜ਼ਾਰ ਵਿੱਚੋਂ ਰੋਸ ਮਾਰਚ ਕਰਦਿਆਂ ਸਥਾਨਕ ਕਚਹਿਰੀ ਚੌਂਕ ਵਿੱਚ ਵਿਖੇ ਵਿਸ਼ਾਲ ਧਰਨਾ ਦੇਣ ਉਪਰੰਤ ਚੱਕਾ ਜਾਮ ਕੀਤਾ ਗਿਆ।

ਧਰਨੇ ਨੂੰ ਸੰਬੋਧਨ ਕਰਦਿਆਂ ਕਾਲੇ ਕਾਨੂੰਨਾਂ ਵਿਰੋਧ ਸਾਂਝੇ ਮੋਰਚੇ ਵਿੱਚ ਸ਼ਾਮਿਲ ਵੱਖ-ਵੱਖ ਜੱਥੇਬੰਦੀਆਂ ਦੇ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂਆਂ ਮਨਜੀਤ ਧਨੇਰ, ਦਰਸ਼ਨ ਉੱਗੋਕੇ, ਜਮਹੂਰੀ ਕਿਸਾਨ ਸਭਾ ਦੇ ਮਲਕੀਤ ਵਜੀਦਕੇ, ਅਮਰਜੀਤ ਕੁੱਕੂ, ਟੈਕਨੀਕਲ ਸਰਵਿਸ ਯੂਨੀਅਨ ਦੇ ਆਗੂ ਗੁਰਦੇਗ ਮਾਂਗੇਵਾਲ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਆਗੂ ਕੁਲਵੰਤ ਰਾਏ ਪੰਡੋਰੀ, ਨੌਜਵਾਨ ਭਾਰਤ ਸਭਾ ਦੇ ਨਵਕਿਰਨ ਪੱਤੀ, ਇਨਕਲਾਬੀ ਵਿਦਿਆਰਥੀ ਮੰਚ ਦੇ ਮਨਦੀਪ ਸੱਦੋਵਾਲ, ਮਜ਼ਦੂਰ ਮੁਕਤੀ ਮੋਰਚਾ ਦੇ ਗੁਰਪ੍ਰੀਤ ਰੂੜੇਕੇ, ਪੰਜਾਬ ਕਿਸਾਨ ਯੂਨੀਅਨ ਦੇ ਪਵਿੱਤਰ ਲਾਲੀ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਭੋਲਾ ਸਿੰਘ ਕਲਾਲਮਾਜ਼ਰਾ, ਜਮਹੂਰੀ ਅਧਿਕਾਰ ਸਭਾ ਦੇ ਜਗਜੀਤ ਸਿੰਘ, ਪੇਂਡੂ ਮਜ਼ਦੂਰ ਯੂਨੀਅਨ ਮਿਸਾਲ ਦੇ ਅਜਾਇਬ ਸਿੰਘ ਫੱਲੇਵਾਲ, ਪੰਜਾਬ ਸਟੂਡੈਂਟਸ ਯੂਨੀਅਨ ਦੇ ਸਿਰਮਜੀਤ ਸੇਖਾ, ਪ.ਸ.ਸ.ਫ.ਦੇ ਸੂਬਾਈ ਆਗੂ ਕਰਮਜੀਤ ਬੀਹਲਾ, ਡੈਮੋਕੇਟ੍ਰਿਕ ਇੰਪਲਾਈਜ਼ ਫ਼ਰੰਟ ਦੇ ਮਹਿਮਾ ਸਿੰਘ ਨੇ ਲੋਕਾਂ ਨਾਲ ਪੰਜਾਬ ਸਰਕਾਰ ਦੇ ਅਜਿਹੇ ਕਾਲੇ ਕਾਨੂੰਨ ਲਿਆਉਣ ਦੇ ਅਸਲ ਮਕਸਦ ਸਾਂਝੇ ਕਰਦਿਆਂ ਦ¤ਸਿਆ ਕਿ ਇ¤ਕ ਪਾਸੇ ਤਾਂ ਸਮੇਂ-ਸਮੇਂ ਰਾਜ ਕਰਨ ਵਾਲੀਆਂ ਸਰਕਾਰਾਂ ਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ-ਮਜਦੂਰ੍ਰਾਂ ਸਮੇਤ ਸੱਭੇ ਮਿਹਨਤਕਸ਼ ਤਬਕਿਆਂ ਦਾ ਜਿਉਣਾ ਦ¤ੁਭਰ ਹੋਇਆ ਪਿਆ ਹੈ। ਆਗੂਆਂ ਨੇ ਸਮੂਹ ਕਿਰਤੀ ਲੋਕਾਂ ਨੂੰ 20 ਜਨਵਰੀ ਨੂੰ ਕਾਫਲੇ ਬੰਨ੍ਹ ਕੇ ਬਰਨਾਲੇ ਵਿਸ਼ਾਲ ਮੁਜਾਹਰੇ/ਟ੍ਰੈਫਿਕ ਜਾਮ ਵਿ¤ਚ ਪੁ¤ਜਣ ਦੀ ਅਪੀਲ ਕੀਤੀ। ਧਰਨੇ ਮੌਕੇ ਸਾਂਝੇ ਮੋਰਚੇ ਵੱਲੋਂ ਗਵਰਨਰ ਪੰਜਾਬ ਨੇ ਨਾਂਅ ਮੰਗ ਪੱਤਰ ਡਿਪਟੀ ਕਮਿਸ਼ਨਰ ਬਰਨਾਲਾ ਗੁਰਲਵਲੀਨ ਸਿੰਘ ਸਿੱਧੂ ਰਾਹੀ ਭੇਜਿਆ ਗਿਆ। ਇਸ ਮੌਕੇ ਬੁਲਾਰਿਆਂ ਵੱਲੋਂ ਅੱਜ ਰਾਮਪੁਰਾਫੂਲ ਅਤੇ ਬੁੱਢਲਾਡਾ ਵਿਖੇ ਸੰਘਰਸ਼ ਲਈ ਧਰਨੇ ਦੌਰਾਨ ਸੈਂਕੜੇ ਸਾਥੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਵੀ ਨਿਖੇਧੀ ਕਰਦਿਆਂ ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ। ਇਸ ਮੌਕੇ ਮਲਕੀਤ ਸਿੰਘ ਮਹਿਲ ਕਲਾਂ, ਜਗਰਾਜ ਸਿੰਘ ਹਰਦਾਸਪੁਰਾ, ਮਨਜੀਤ ਰਾਜ, ਖ਼ੁਸ਼ਮੰਦਰਪਾਲ, ਰਾਜੀਵ ਕੁਮਾਰ, ਬਰਿੰਦਰ ਦੀਵਾਨਾ, ਏਕਮ ਛੀਨੀਵਾਲ, ਗੁਰਦੇਵ ਸਹਿਜੜਾ, ਨਿਹਾਲ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂਆਂ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ।

WRITTEN BY