Skip to content
Independent perspectives. Global stories.
BREAKING

ਰਜਿਸਟਰੀਆਂ ਵਿਚ ਪਾਰਦਰਸ਼ਤਾ ਲਿਆਉਣ ਲਈ ਪੰਜਾਬ ਸਰਕਾਰ ਵੱਲੋਂ ਲੋਕਪੱਖੀ ਈ-ਸਟੈਂਪਿੰਗ ਦੀ ਸ਼ੁਰੂਆਤ

Share this story

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਮਾਲ ਮੰਤਰੀ  ਬਿਕਰਮ ਸਿੰਘ ਮਜੀਠੀਆ ਵੱਲੋਂ ਉਦਘਾਟਨ

Page-1_06 ਜਲੰਧਰ/ਚੰਡੀਗੜ੍ਹ, 20 ਜਨਵਰੀ- ਅੱਜ  ਰਜਿਸਟਰੀਆਂ ਵਿਚ ਪਾਰਦਰਸ਼ਤਾ ਲਿਆਉਣ ਦੇ ਨਾਲ-ਨਾਲ ਲੋਕਪੱਖੀ ਬਣਾਉਣ  ਲਈ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਤੇ ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਵਲੋਂ ਵਿਲੱਖਣ ਈ-ਸਟੈਂਪਿੰਗ ਦੀ ਸ਼ੁਰੂਆਤ ਕੀਤੀ ਗਈ ਹੈ। ਮਾਲ ਮੰਤਰੀ ਸ. ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਮਾਲ ਵਿਭਾਗ ਵਲੋਂ ਈ- ਸਟੈਂਪਿੰਗ ਦਾ ਖਾਕਾ ਤਿਆਰ ਕੀਤਾ ਗਿਆ ਸੀ, ਜਿਸ ਤਹਿਤ ਮਾਲ ਵਿਭਾਗ ਦੇ ਕੰਮਕਾਜ ਵਿਚ ਤੇਜੀ ਤੇ ਪਾਰਦਰਸ਼ਤਾ ਆਉਣ ਤੋਂ ਇਲਾਵਾ ਸਾਰੀਆਂ ਰਜਿਸਟਰੀਆਂ ਦਾ ਲੈਣ-ਦੇਣ ਰੋਜ਼ਾਨਾ ਦੇ ਆਧਾਰ ’ਤੇ ਆਨਲਾਇਨ ਹੋਵੇਗਾ। ਈ-ਸਟੈਪਿੰਗ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਉਪਰੰਤ ਆਪਣੇ ਸੰਬੋਧਨ ਵਿੱਚ ਉਪ ਮੁੱਖ ਮੰਤਰੀ

ਸਰਦਾਰ ਸੁਖਬੀਰ ਸਿੰਘ ਬਾਦਲ ਨੇ ਜਿਥੇ ਇਸ ਲੋਕ ਪੱਖੀ ਉਪਰਾਲੇ ਲਈ ਮਾਲ ਵਿਭਾਗ ਨੂੰ ਵਧਾਈ ਦਿੱਤੀ ਉਥੇ ਕਿਹਾ ਕਿ ਪੰਜਾਬ ਸਰਕਾਰ ਇਸ ਤੋਂ ਵਧਦਿਆਂ ਅਗਲੇ 6 ਮਹੀਨਿਆਂ ਦੌਰਾਨ ਈ-ਰਜਿਸਟ੍ਰੇਸਨ (ਆਨ ਲਾਈਨ ਰਜਿਸਟਰੀਆਂ) ਸ਼ੁਰੂ ਕਰਨ ਜਾ ਰਹੀਂ ਹੈ । ਉਨ੍ਹਾਂ ਕਿਹਾ ਕਿ ਈ-ਸਟੈਪਿੰਗ ਉਪਰੰਤ ਈ-ਰਜਿਸਟ੍ਰੇਸਨ ਨਾਲ ਮਾਲ ਵਿਭਾਗ ਦਾ ਸਮੁੱਚਾ ਕੰਪਿਉਟਰੀਕਰਨ ਹੋ ਜਾਵੇਗਾ । ਸ੍ਰ: ਬਾਦਲ ਨੇ ਐਲਾਨ ਕੀਤਾ ਕਿ ਇਸੇ ਸਾਲ ਜੁਲਾਈ ਮਹੀਨੇ ਤੱਕ ਸਮੁੱਚਾ ਸਰਕਾਰੀ ਕੰਮ ਭਾਵ ਵਿਭਾਗਾਂ ਅੰਦਰ ਆਪਸੀ ਅਤੇ ਇੱਕ ਵਿਭਾਗ ਅੰਦਰ ਆਪਸੀ ਜਾਣਕਾਰੀ ਦੇ ਅਦਾਨ ਪ੍ਰਦਾਨ ਅਤੇ ਸਮੁੱਹ ਖਪਤਕਾਰ ਸੇਵਾਵਾਂ ਦਾ ਕੰਪਿਉੂਟਰੀਕਰਨ ਹੋ ਜਾਵੇਗਾ ਅਤੇ ਪੰਜਾਬ ਅਜਿਹੀ ਵਿਵਸਥਾ ਵਾਲਾ ਦੇਸ਼ ਦਾ ਪਹਿਲਾ ਸੂਬਾ ਬਣ ਜਾਵੇਗਾ। ਇਸ ਮੌਕੇ ਬੋਲਦਿਆਂ ਸ. ਮਜੀਠੀਆ ਨੇ ਕਿਹਾ ਕਿ ਇਹ ਇਕ ਲੋਕਪੱਖੀ ਕਦਮ ਹੈ, ਜਿਸਦਾ ਮੁੱਖ ਮੰਤਵ ਆਮ ਲੋਕਾਂ ਲਈ ਜਾਇਦਾਦ ਦੀ ਵੇਚ ਤੇ ਖਰੀਦ ਦੀ ਪ੍ਰਕ੍ਰਿਆ ਸੁਖਾਲੀ ਕਰਨਾ ਹੈ। ਉਨ੍ਹਾਂ ਕਿਹਾ ਕਿ ਹੁਣ ਲੋਕ ਆਪਣੇ ਨੇੜੇ ਦੀਆਂ ਬੈਂਕ ਦੀ ਕਿਸੇ ਵੀ ਬਰਾਂਚ ਵਿਚ ਸਟੈਂਪ ਪੇਪਰ ਦੀ ਫੀਸ ਜਮ੍ਹਾਂ ਕਰਵਾ ਸਕਣਗੇ ਜਿਸ ਨਾਲ ਜਿੱਥੇ ਇਕ ਪਾਸੇ ਸਾਰੀ ਰਜਿਸਟਰੀ ਪ੍ਰਕ੍ਰਿਆ ਬਹੁਤ ਆਸਾਨ ਹੋ ਜਾਵੇਗੀ ਉ¤ਥੇ ਸਟੈਂਪ ਪੇਪਰਾਂ ਦੀ ਨਕਲੀ ਥੁੜ ਪੈਦਾ ਕਰਕੇ ਲੋਕਾਂ ਨੂੰ ਠੱਗਣ ਵਾਲੇ ਲੋਕਾਂ ਨੂੰ ਵੀ ਨੱਥ ਪਾਈ ਜਾ ਸਕੇਗੀ। ਲੋਕ ਸਟੈਂਪ ਡਿਊਟੀ ਆਨਲਾਇਨ, ਡਰਾਫਟ ਜਾਂ ਚੈਕ ਦੇ ਰੂਪ ਵਿਚ ਜਮ੍ਹਾਂ ਕਰਵਾ ਸਕਣਗੇ। ਮਾਲ ਮੰਤਰੀ ਨੇ ਕਿਹਾ ਕਿ ਇਸ ਤਹਿਤ ਹਰ ਸਟੈਂਪ ਪੇਪਰ ਦਾ ਇਕ ਵਿਲੱਖਣ ਨੰਬਰ ਹੋਵੇਗਾ ਜਿਸਦੀ ਆਨਲਾਇਨ ਹੀ ਤਸਦੀਕ ਹੋ ਸਕੇਗੀ।
ਸ. ੍ਯਮਜੀਠੀਆ ਨੇ ਕਿਹਾ ਕਿ ਪਹਿਲਾਂ ਸਟੈਂਪ ਪੇਪਰ ਇਕੋ ਬੈਂਕ ਰਾਹੀਂ ਹੀ ਦਿੱਤੇ ਜਾਂਦੇ ਸਨ ਜੋ ਕਿ ਹੁਣ 22 ਬੈਂਕਾਂ ਦੀਆ ਹਜ਼ਾਰਾਂ ਬਰਾਂਚਾਂ ਵਲੋਂ ਜਾਰੀ ਕੀਤੇ ਜਾ ਸਕਣਗੇ। ਇਸ ਤੋਂ ਇਲਾਵਾ ਇਹੀ ਸਹੂਲਤ 1900 ਲਾਇਸੈਂਸ ਧਾਰਕ ਸਟੈਂਪ ਵਿਕਰੇਤਾਵਾਂ ਨੂੰ ਵੀ ਦਿੱਤੀ ਜਾਵੇਗੀ, ਜਿਸ ਨਾਲ ਲੋਕ 24 ਘੰਟੇ ਸਟੈਂਪ ਪੇਪਰਾਂ ਦੀ  ਖਰੀਦ ਕਰਨ ਦੇ ਯੋਗ ਹੋਣਗੇ ਕਿਉਂਕਿ ਉਹ ਕਿਸੇ ਵੀ ਸਮੇਂ ਫੀਸ ਜਮ੍ਹਾਂ ਕਰਨ ਲਈ ਨਾਮਜਦ ਕੀਤੇ ਜਾਣਗੇ।
ਇਸ ਮੌਕੇ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ. ਮਹੇਸ਼ਇੰਦਰ ਸਿੰਘ ਗਰੇਵਾਲ, ਮੁੱਖ ਸੰਸਦੀ ਸਕੱਤਰ ਵਣਜ ਤੇ ਉਦਯੋਗ ਸ੍ਰੀ ਐਨ.ਕੇ. ਸ਼ਰਮਾ, ਉਪ ਮੁੱਖ ਮੰਤਰੀ ਪੰਜਾਬ ਦੇ ਮੀਡੀਆ ਸਲਾਹਕਾਰ ਸ੍ਰੀ ਜੰਗਵੀਰ ਸਿੰਘ, ਸਾਬਕਾ ਮੈਂਬਰ ਰਾਜ ਸਭਾ ਸ. ਰਾਜਮਹਿੰਦਰ ਸਿੰਘ ਮਜੀਠੀਆ, ਜਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਜਥੇਦਾਰ ਉਜਾਗਰ ਸਿੰਘ ਬਡਾਲੀ, ਚੇਅਰਪਰਸਨ ਜਿਲਾ ਯੋਜਨਾ ਕਮੇਟੀ ਬੀਬੀ ਅਮਨਜੋਤ ਕੌਰ ਰਾਮੂਵਾਲੀਆ, ਚੇਅਰਪਰਸਨ ਜਿਲ੍ਹਾ ਪ੍ਰੀਸ਼ਦ ਐਸ.ਏ.ਐਸ ਨਗਰ ਬੀਬੀ ਪਰਮਜੀਤ ਕੌਰ ਬਡਾਲੀ, ਪ੍ਰਮੁੱਖ ਸਕੱਤਰ ਮਾਲ ਸ੍ਰੀ ਕਰਨ ਅਵਤਾਰ ਸਿੰਘ, ਸਪੈਸ਼ਲ ਸਕੱਤਰ ਮਾਲ ਵਿਭਾਗ ਸ੍ਰੀ ਅਰਵਿੰਦਰ ਸਿੰਘ ਬੈਂਸ, ਡੀ.ਆਈ.ਜੀ ਆਰ.ਕੇ ਜੈਸਵਾਲ, ਡਿਪਟੀ ਕਮਿਸ਼ਨਰ ਸ. ਤੇਜਿੰਦਰਪਾਲ ਸਿੰਘ ਸਿੱਧੂ, ਜਿਲ੍ਹਾ ਪੁਲਿਸ ਮੁੱਖੀ ਸ. ਗੁਰਪ੍ਰੀਤ ਸਿੰਘ ਭੁੱਲਰ ਆਦਿ ਮੌਜੂਦ ਸਨ।

WRITTEN BY