Skip to content
Independent perspectives. Global stories.
BREAKING

ਅੰਨਾ ਹਜ਼ਾਰੇ ਦੇ ਸਮਰਥਨ ਨਾਲ ਪਾਰਟੀ ਵਿੱਚ ਕਾਫੀ ਉਤਸ਼ਾਹ : ਡਾ. ਦਲਜੀਤ ਸਿੰਘ

Share this story

Page-1_28 ਅੰਮ੍ਰਿਤਸਰ, 20 ਜਨਵਰੀ (ਸੁਖਬੀਰ ਸਿੰਘ, ਸੁਨੀਲ ਗੁਪਤਾ)- ਆਮ ਆਦਮੀ ਪਾਰਟੀ ਯੂਨਿਟ ਅੰਮ੍ਰਿਤਸਰ ਵੱਲੋਂ ਇਕ ਹੰਗਾਮੀ ਮੀਟਿੰਗ ਡਾਕਟਰ ਦਲਜੀਤ ਸਿੰਘ ਤੇ ਅਸ਼ੋਕ ਤਲਵਾੜ ਦੀ ਨਿਗਰਾਨੀ ਵਿੱਚ ਹੋਈ। ਜਿਸ ਵਿਚ ਸ੍ਰੀ ਅੰਨਾ ਹਜ਼ਾਰੇ ਸਮਾਜ ਸੇਵੀ ਵਿਧਾਨ ਸਭਾ ਚਾਟੀਵਿੰਡ ਨੇ ਆਮ ਆਦਮੀ ਪਾਰਟੀ ਦਿੱਲੀ ਨੂੰ ਪੂਰਾ ਸਹਿਯੋਗ ਦੇਣ ਦੀ ਗੱਲ ’ਤੇ ਵਿਚਾਰ ਕੀਤਾ ਗਿਆ। ਜਿਸ ਵਿੱਚ ਡਾਕਟਰ ਦਲਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ  ਕਿਹਾ ਸ੍ਰੀ ਅੰਨਾ ਹਜ਼ਾਰੇ ਨੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਕੇ ਪਾਰਟੀ ਦੀ ਜਿੱਤ ਯਕੀਨੀ ਬਣਾ ਦਿੱਤੀ ਹੈ ਤੇ ਵਰਕਰਾਂ ਵਿੱਚ   ਕਾਫੀ ਉਤਸ਼ਾਹ ਤੇ ਜੋਸ਼ ਪਾਇਆ ਜਾ ਰਿਹਾ ਹੈ। ਇਸ ਮੌਕੇ ’ਤੇ ਹਰਜਿੰਦਰ ਸਿੰਘ ਧੰਜਲ ਮਨਪ੍ਰੀਤ ਸਿੰਘ, ਜਗਦੀਪ ਸਿੰਘ, ਲਖਬੀਰ ਸਿੰਘ, ਅਸ਼ਵਨੀ ਕੁਮਾਰ, ਬੂਟਾ ਰਾਮ, ਹਰਜਿੰਦਰ ਸਿੰਘ ਵਰਪਾਲ, ਹਰਮਿੰਦਰ ਸਿੰਘ ਜਸਪ੍ਰੀਤ ਸਿੰਘ ਆਦਿ ਹਾਜ਼ਰ ਸਨ।

WRITTEN BY