Skip to content
Independent perspectives. Global stories.
BREAKING

ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ਸੀਲ ਜਥੇਦਾਰ ਸੂਰਤ ਸਿਘ ਖਾਲਸਾ ਘਰ ਵਿੱਚ ਨਜ਼ਰਬੰਦ

Share this story

Page-1_24ਲੁਧਿਆਣਾ, 18 ਜਨਵਰੀ (ਪੀ.ਟੀ.)- ਬੰਦੀ ਸਿੰਘਾਂ ਦੀ ਰਿਹਾਈ ਲਈ ਸੰਘਰਸ਼ਸੀਲ ਬਜ਼ੁਰਗ ਸਿੱਖ ਆਗੂ ਜਥੇਦਾਰ ਸੂਰਤ ਸਿਘ ਖਾਲਸਾ ਨੂੰ ਪੰਜਾਬ ਪੁਲਿਸ ਨੇ 16 ਜਨਵਰੀ ਤੋਂ ਇਥੋਂ ਨੇੜੇ ਪੈਂਦੇ ਪਿੰਡ ਹਸਨਪੁਰ ਵਿਖੇ ਘਰ ਵਿੱਚ ਨਜ਼ਰਬੰਦ ਕਰ ਰੱਖਿਆ ਹੈ। ਜਥੇਦਾਰ ਸੂਰਤ ਸਿੰਘ ਖਾਲਸਾ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਥਾਂ ਸੰਘਰਸ਼ ਸ਼ੁਰੂ ਕਰਨ ਦੇ ਚਾਹ ਵਾਨ ਹਨ। ਉਨ੍ਹਾਂ ਦਾ ਪੁਰਾ ਪਰਿਵਾਰ ਅਮਰੀਕਾ ਰਹਿੰਦਾ ਹੈ। ਉਹ ਪੰਜਾਬ ਆਉਂਦੇ ਰਹਿੰਦੇ ਹਨ। ਘਰ ਵਿੱਚ ਸਮੇਂ ਉਹ ਇਕੱਲੇ ਹਨ। ਪੁਲਿਸ ਦੀ ਇਕ ਪਾਰਟੀ ਨੇ ਉਨ੍ਹਾਂ ਨੂੰ ਘਰ ਤੋਂ ਬਾਹਰ ਜਾਣ ਤੋਂ ਰੋਕਿਆ ਹੋਇਆ ਹੈ। ਥਾਣਾ ਮੁੱਲਾਂਪੁਰ ਦੀ ਇਕ ਪੁਲਿਸ ਪਾਰਟੀ ਉਨ੍ਹਾਂ ਦੇ ਘਰ ਆ ਕੇ ਬੈਠ ਗਈ ਹੈ। ਜਥੇਦਾਰ ਖਾਲਸਾ ਨੇ 26 ਨਵੰਬਰ 2013 ਨੂੰ ਗੁਰਦੁਆਰਾ ਅੰਬ ਸਾਹਿਬ ਮੁਹਾਲੀ ਵਿਖੇ ਸੰਗਤ ਸਾਹਮਣੇ ਇਹ ਪ੍ਰਣ ਲਿਆ ਸੀ ਕਿ ਜੇਕਰ ਭਾਈ ਗੁਰਬਖਸ਼ ਸਿੰਘ ਨੂੰ ਕੁਝ ਹੋ ਜਾਂਦਾ

ਹੈ ਤਾਂ ਉਹ ਉਨ੍ਹਾਂ ਦੀ ਜਗ੍ਹਾ ਮਰਨ ਵਰਤ ਸ਼ੁਰੂ ਕਰਨਗੇ। ਉਨ੍ਹਾਂ ਨੇ ਇਹ ਪ੍ਰਣ ਹੁਣ ਗੁਰਦੁਆਰਾ ਸ੍ਰੀ ਲਖਨੋਰ ਸਾਹਿਬ ਵੀ ਦੋਹਰਾਇਆ। ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਮਰਨਵਰਤ ਤੋੜਨ ਤੋਂ ਬਾਅਦ ਪਿਛਲੇ ਦਿਨੀਂ ਭਾਈ ਖਾਲਸਾ ਦੇ ਮੁੱਲਾਂਪੁਰ ਦਾਖਾ ਦੇ ਇਕ ਗੁਰਦੁਆਰਾ ਸਹਿਬ ਵਿੱਚ ਆਪਣਾ ਸੰਘਰਸ਼ ਸ਼ੁਰੂ ਕਰਨ ਦਾ ਫੈਸਲਾ ਲਿਆ ਸੀ। ਪ੍ਰੰਤੂ ਇਸ ਦੀ ਭਿਣਕ ਪੁਲਿਸ ਨੂੰ ਲੱਗ ਗਈ ਅਤੇ ਉਨ੍ਹਾਂ ਨੇ ਭਾਈ ਖਾਲਸਾ ਨੂੰ ਇਕ ਘਰ ਵਿੱਚੋਂ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਪਿੰਡ ਲਿਜਾ ਕੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ। ਭਾਈ ਖਾਲਸਾ ਮੁਤਬਿਕ ਪੁਲਿਸ ਦਾ ਇਕ ਅਧਿਕਾਰੀ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਗਲਬਾਤ ਕਰਾਉਣ ਲਈ ਇੱਕ ਨੇੜਲੇ ਮੈਰਿਜ ਪੇਲਿਸ ਲਿਜਾਉਣਾ ਚਾਹੁੰਦਾ ਸੀ ਪ੍ਰਤੁੰ ਉਹ ਨਹੀਂ ਗਏ। ਭਾਈ ਖਾਲਸਾ ਇਸ ਸਮੇਂ ਉਮਰ ਦੇ ਆਖਰੀ ਗੇੜ ਵਿੱਚ ਹਨ। ਉਨ੍ਹਾਂ ਦੀ ਸਿਹਤ ਵੀ ਠੀਕ ਨਹੀਂ ਹੈ। ਉਹ ਕਈ ਤਰ੍ਹਾਂ ਦੀਆਂ ਦਵਾਈਆਂ ਖਾਂਦੇ ਹਨ। ਪੁਲਿਸ ਦੀ ਗੈਰਕਾਨੂੰਨੀ ਨਜ਼ਰਬੰਦੀ ਕਾਰਨ ਉਨ੍ਹਾਂ ਦਾ ਪਰਿਵਾਰ ਅਤੇ ਸ਼ੁੱਭਚਿੰਤਕ ਬਹੁਤ ਚਿੰਤਤ ਹਨ। ਉਨ੍ਹਾਂ ਨੇ ਸਿੱਖ ਜਥੇਬੰਦੀਆਂ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ ਹੈ।

WRITTEN BY