ਵਾਸ਼ਿੰਗਟਨ, 17 ਜਨਵਰੀ (ਪੀ. ਟੀ.)- ਅਮਰੀਕਾ ਦੇ ਇੰਸਟੀਚਿਊਟ ਫਾਰ ਸਾਇੰਸ ਇੰਟਰਨਲ ਸਿਕਓਰਟੀ ਦੀ ਇਕ ਤਾਜ਼ਾ ਰਿਪੋਰਟ ਅਨੁਸਾਰ 15 ਜਨਵਰੀ ਨੂੰ ਉਪ ਗ੍ਰਹਿ ਤੋਂ ਜੋ ਹਾਈ ਰੇਜ਼ੋਲਿਊਸ਼ਨ ਤਸਵੀਰਾਂ ਮਿਲਿਆ ਹਨ, ਉਨ੍ਹਾਂ ‘ਚ ਇਹ ਸਾਫ ਦਿ¤ਖ ਰਿਹਾ ਹੈ ਕਿ ਪ੍ਰਮਾਣੂ ਹਥਿਆਰਾਂ ‘ਚ ਇਸਤੇਮਾਲ ਹੋਣ ਵਾਲੇ ਪਲੂਟੋਨਿਅਮ ਦੇ ਉਤਪਾਦਨ ਲਈ ਪਾਕਿਸਤਾਨ ‘ਚ ਬਣਾਏ ਗਏ ਖੁਸ਼ਾਬ ਪ੍ਰਮਾਣੂ ਪਲਾਂਟ ਦੀ ਚੌਥੀ ਯੂਨਿਟ ਵੀ ਪੂਰੀ ਤਰ੍ਹਾਂ ਨਾਲ ਤਿਆਰ ਚੁ¤ਕੀ ਹੈ ਅਤੇ ਉਸ ‘ਚ ਕੰਮ ਸ਼ੁਰੂ ਹੋ ਗਿਆ ਹੈ। ਤਸਵੀਰਾਂ ‘ਚ ਨਵੀਂ ਇਕਾਈ ਦੀਆਂ ਚਿਮਨੀਆਂ ਤੋਂ ਧੂੰਆਂ ਉ¤ਠਦਾ ਹੋਇਆ ਵੀ ਨਜ਼ਰ ਆ ਰਿਹਾ ਹੈ, ਜੋ ਇਸ ਗ¤ਲ ਦਾ ਸਬੂਤ ਹੈ ਕਿ ਉਥੇ ਕੰਮ ਹੋ ਰਿਹਾ ਹੈ। ਪਾਕਿਸਤਾਨ ਦੇ ਬਾਰੇ ‘ਚ ਇਹ ਖ਼ਬਰ ਅਜਿਹੇ ਸਮੇਂ ਆ ਰਹੀ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ 25 ਜਨਵਰੀ ਨੂੰ ਭਾਰਤ ਯਾਤਰਾ ‘ਤੇ ਆ ਰਹੇ ਹਨ। ਭਾਰਤ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੋਣ ਵਾਲੀ ਦੋ ਪ¤ਖੀ ਬੈਠਕ ‘ਚ ਦੋਵੇਂ ਨੇਤਾਵਾਂ ਵਿਚਕਾਰ ਪ੍ਰਮਾਣੂ ਹਥਿਆਰਾਂ ਦੇ ਖ਼ਤਰਿਆਂ ‘ਤੇ ਅਹਿਮ ਚਰਚਾ ਹੋਣ ਦੀ ਸੰਭਾਵਨਾ ਹੈ।
ਉਪ ਗ੍ਰਹਿ ਦੀਆਂ ਤਸਵੀਰਾਂ ’ਚ ਦਿਸਿਆ ਪਾਕਿਸਤਾਨ ਬਣਾ ਰਿਹੈ ਪ੍ਰਮਾਣੂ ਹਥਿਆਰ


