Skip to content
Independent perspectives. Global stories.
BREAKING

ਬੇਦੀ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕਰਨ ’ਤੇ ਭਾਗਵਤ ਨਾਖੁਸ਼

Share this story

Mohan_Bhagwat ਨਵੀਂ ਦਿੱਲੀ, 17 ਜਨਵਰੀ (ਪੀ. ਟੀ.)- ਸਮਾਜਿਕ ਕਾਰਜਕਰਤਾ ਅਤੇ ਅੰਨਾ ਹਜ਼ਾਰੇ ਦੇ ਅੰਦੋਲਨ ‘ਚ ਅਹਿਮ ਭੂਮਿਕਾ ਨਿਭਾਉਣ ਵਾਲੀ ਕਿਰਨ ਬੇਦੀ ਹਾਲ ‘ਚ ਭਾਜਪਾ ’ਚ ਸ਼ਾਮਲ ਹੋਣ ਨੂੰ ਲੈ ਕੇ ਆਰ.ਐਸ.ਐਸ. ਪ੍ਰਮੁੱਖ ਮੋਹਨ ਭਾਗਵਤ ਖੁਸ਼ ਨਜ਼ਰ ਨਹੀਂ ਆ ਰਹੇ। ਦੱਸਿਆ ਜਾ ਰਿਹਾ ਹੈ ਕਿ ਸੇਵਾ ਮੁਕਤ ਅਫ਼ਸਰ ਕਿਰਨ ਬੇਦੀ ਦੇ ਪਾਰਟੀ ‘ਚ ਸ਼ਾਮਲ ਹੋਣ ਦੇ ਦਿਨ ਤੋਂ ਹੀ ਉਨ੍ਹਾਂ ਨੂੰ ਦਿੱਲੀ ‘ਚ ਭਾਜਪਾ ਉਮੀਦਵਾਰ ਦੇ ਰੂਪ ‘ਚ ਦੇਖੇ ਜਾਣ ਨੂੰ ਲੈ ਕੇ ਭਾਗਵਤ ਨਾਰਾਜ਼ ਹਨ। ਜਾਣਕਾਰੀ ਅਨੁਸਾਰ ਆਰ.ਐਸ.ਐਸ. ਚਾਰ ਦਿਨ ਦੀ ਬੈਠਕ ਕਰਨ ਜਾ ਰਹੀ ਹੈ, ਜਿਸ ‘ਚ ਭਾਗਵਤ ਵੀ ਸ਼ਾਮਲ ਹੋਣਗੇ। ਅੰਗਰੇਜ਼ੀ ਅਖ਼ਬਾਰ ਮੁਤਾਬਿਕ ਭਾਗਵਤ ਨੇ ਇਸ ਗੱਲ ਦੇ ਸੰਕੇਤ ਦਿੱਤੇ ਹਨ ਕਿ ਕਿਰਨ ਬੇਦੀ ਵਰਗੀ ਮਹਿਲਾ ਦੇ ਭਾਜਪਾ ‘ਚ ਸ਼ਾਮਲ ਹੋਣ ਨੂੰ ਲੈ ਕੇ ਉਹ ਖੁਸ਼ ਹਨ ਪਰ ਬੇਦੀ ਨੂੰ ਅਜੇ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੀ ਉਮੀਦਵਾਰ ਦੇ ਰੂਪ ‘ਚ ਦੇਖੇ ਜਾਣ ਨੂੰ ਲੈ ਕੇ ਉਹ ਖੁਸ਼ ਨਹੀਂ ਹਨ।

WRITTEN BY