Skip to content
Independent perspectives. Global stories.
BREAKING

ਗੁਰਪੁਰਬ ਨੂੰ ਸਮਰਪਿਤ ਸੀਚੇਵਾਲ ’ਚ ਵਿਸ਼ਾਲ ਨਗਰ ਕੀਰਤਨ ਸਜਾਇਆ

Share this story

ਸ਼ਾਹਕੋਟ, 14 ਜਨਵਰੀ (ਸੁਰਿੰਦਰ ਸਿੰਘ ਪਦਮ)- ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਚੈਰੀਟੇਬਲ ਟਰ¤ਸਟ ਨਿਰਮਲ ਕੁਟੀਆ ਸੀਚੇਵਾਲ ਵ¤ਲੋਂ ਅਲੌਕਿਕ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਏ ਗਏ ਨਗਰ ਕੀਰਤਨ ਸਜਾਇਆ ਗਿਆ। ਇਸ ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਬਹੁਤ ਹੀ ਸੁੰਦਰ ਸਜਾਈ ਹੋਈ ਪਾਲਕੀ ’ਚ ਸੁਸ਼ੋਭਿਤ ਸਨ। ਨਗਰ ਕੀਰਤਨ ਨਿਰਮਲ ਕੁਟੀਆ ਤੋਂ ਸੁਰੂ ਹੋ ਕੇ ਪਿੰਡ ਦੀ ਪ੍ਰਕਰਿਮਾ ਕਰਕੇ ਵਾਪਸ ਨਿਰਮਲ ਕੁਟੀਆ ਸੀਚੇਵਾਲ ਵਿਖੇ ਪਹੁੰਚ ਕੇ ਸਮਾਪਤ ਹੋਇਆ। ਵ¤ਖ-ਵ¤ਖ ਪਿੰਡਾਂ ’ਚ ਨਗਰ ਕੀਰਤਨ ਦਾ ਭਰਵਾਂ ਸਵਾਗਤ ਕੀਤਾ ਗਿਆ। ਨਗਰ ਕੀਰਤਨ ਦੌਰਾਨ ਸਾਰਾ ਦਿਨ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਨਗਰ ਕੀਰਤਨ ਨਾਲ ਚ¤ਲ ਰਹੀਆਂ ਸੰਗਤਾਂ ਦੇ

ਛਕਣ ਲਈ  ਵੱਖ-ਵੱਖ ਤਰ੍ਹਾਂ ਦੇ ਫਲਾਂ ਅਤੇ ਪ੍ਰਸ਼ਾਦੇ ਆਦਿ ਦੇ ਲੰਗਰ ਲਗਾਏ ਹੋਏ ਸਨ। ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਅਤੇ ਕਾਲਜ ਦੇ ਬ¤ਚੇ ਅ¤ਗੇ-ਅ¤ਗੇ ਚ¤ਲ ਕੇ ਨਗਰ ਕੀਰਤਨ ਦੀ ਸ਼ੋਭਾ ਵਧਾ ਰਹੇ ਸਨ। ਨਗਰ ਕੀਰਤਨ ਦੌਰਾਨ ਸੰਤ ਅਵਤਾਰ ਸਿੰਘ ਯਾਦਗਾਰੀ ਗਤਕਾ ਅਖਾੜਾ ਦੀ ਟੀਮ ਸਾਰਾ ਦਿਨ ਗਤਕੇ ਦੇ ਜੌਹਰ ਦਿਖਾਉਂਦੀ ਰਹੀ। ਇਸ ਮੌਕੇ ਪੰਜਾਬ ਦੇ ਟਰਾਂਸਪੋਰਟ ਮੰਤਰੀ ਜਥੇਦਾਰ ਅਜੀਤ ਸਿੰਘ ਕੋਹਾੜ, ਸੰਤ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਸੰਤ ਸੁਖਜੀਤ ਸਿੰਘ ਸੀਚੇਵਾਲ, ਸੰਤ ਅਜੈਬ ਸਿੰਘ ਲੋਪੋਂ ਵਾਲੇ, ਸੁਰਜੀਤ ਸਿੰਘ ਸ਼ੰਟੀ, ਸੰਮਤੀ ਮੈਂਬਰ ਜਸਪਾਲ ਸਿੰਘ, ਸੋਹਣ ਸਿੰਘ ਸ਼ਾਹ, ਪੰਚ ਜੋਗਾ ਸਿੰਘ, ਪੰਚ ਬੂਟਾ ਸਿੰਘ ਪਵਾਰ, ਸੁਲ¤ਖਣ ਸਿੰਘ, ਨੰਬਰਦਾਰ ਨਿਰਮਲ ਸਿੰਘ, ਸੁਰਜੀਤ ਸਿੰਘ ਸੀਤਾ, ਕਰਤਾਰ ਸਿੰਘ, ਬੇਅੰਤ ਸਿੰਘ ਮੁਹੱਬਲੀਪੁਰ, ਵਾਤਾਵਰਣ ਸੰਭਾਲ ਸੁਸਾਇਟੀ ਸ਼ਾਹਕੋਟ ਦੇ ਪ੍ਰਧਾਨ ਸੁਰਿੰਦਰਪਾਲ ਸਿੰਘ ਤੇ ਸਕੱਤਰ ਸੁਰਿੰਦਰ ਸਿੰਘ ਪਦਮ ਕੈਸ਼ੀਅਰ ਬਲਵਿੰਦਰ ਕੁਮਾਰ ਬਿੱਟੂ, ਮਹਿਲਾ ਮੰਡਲ ਦੀ ਪ੍ਰਧਾਨ ਗੁਰਬਖਸ਼ ਕੌਰ ਸ਼ਾਹਕੋਟ ਤੋ ਮਨਜੀਤ ਕੌਰ, ਸਰਪੰਚ ਰਜਵੰਤ ਕੌਰ ਤੋਂ ਇਲਾਵਾ ਪਿੰਡ ਚੱਕਚੇਲਾ, ਨਿਹਾਲੂਵਾਲ, ਮੁਰੀਦਵਾਲ, ਕਾਸੂਪੁਰ, ਰੂਪੇਵਾਲ, ਰੂਪੇਵਾਲ ਅੱਡਾ, ਮਹਿੰਮੂਵਾਲ ਅਤੇ ਮਾਲੂਪੁਰ ਆਦਿ ਪਿੰਡਾਂ ਤੋਂ ਵੱਡੀ ਗਿਣਤੀ ’ਚ ਸੰਗਤਾਂ ਹਾਜ਼ਰੀ ਭਰਨ ਲਈ ਪੁੱਜੀਆਂ ਹੋਈਆਂ ਸਨ।

WRITTEN BY