ਲਖਨਊ, 14 ਜਨਵਰੀ (ਪੀ. ਟੀ.)- ਉ¤ਤਰ ਪ੍ਰਦੇਸ਼ ’ਚ ਉਨਾਵ ਦੇ ਸਫਕੀਪੁਰ ਖੇਤਰ ‘ਚ ਪਰਿਅਰਘਾਟ ਦੇ ਨਜ਼ਦੀਕ ਗੰਗਾ ਨਦੀ ਵਿਚੋਂ 104 ਤੋਂ ਵ¤ਧ ਲਾਸ਼ਾਂ ਬਰਾਮਦ ਹੋਣ ਨਾਲ ਹੜਕੰਪ ਮ¤ਚ ਗਿਆ। ਪੁਲਿਸ ਨੇ ਦ¤ਸਿਆ ਕਿ ਉਨਾਵ ਦੇ ਸਫਕੀਪੁਰ ਇਲਾਕੇ ’ਚ ਗੰਗਾ ‘ਤੇ ਪਰਿਅਰਘਾਟ ਦੇ ਨਜ਼ਦੀਕ ਪਾਣੀ ਘ¤ਟ ਹੋਣ ਤੋਂ ਬਾਅਦ 108 ਲਾਸ਼ਾਂ ਮਿਲੀਆਂ। ਲਾਸ਼ਾਂ ਕਾਫ਼ੀ ਪੁਰਾਣੀਆਂ ਹਨ। ਖ਼ਬਰ ਮਿਲਦਿਆਂ ਹੀ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਸਥਾਨਕ ਅਧਿਕਾਰੀਆਂ ਅਨੁਸਾਰ ਇਸ ਖੇਤਰ ‘ਚ ਕੁਆਰੀਆਂ ਲੜਕੀਆਂ ਦੀ ਮੌਤ ਹੋਣ ਤੋਂ ਬਾਅਦ ਅੰਤਿਮ ਸਸਕਾਰ ਜਲ ਪ੍ਰਵਾਹ ਕਰਕੇ ਕੀਤਾ ਜਾਂਦਾ ਹੈ। ਸਥਾਨਕ ਖੇਤਰ ‘ਚ ਕੁਆਰੇ ਅਤੇ ਬ¤ਚਿਆਂ ਦੇ ਮ੍ਰਿਤਕ ਸਰੀਰਾਂ ਨੂੰ ਗੰਗਾ ‘ਚ ਪ੍ਰਵਾਹ ਕਰਨ ਦੀ ਪਰੰਪਰਾ ਹੈ। ਇਸ ਤੋਂ ਇਲਾਵਾ ਗੰਗਾ ਦੇ ਨਜ਼ਦੀਕ ਇਕ ਸ਼ਮਸ਼ਾਨਘਾਟ ਵੀ ਹੈ। ਆਮ ਤੌਰ ‘ਤੇ ਹਰ ਰੋਜ਼ ਪੰਜ ਤੋਂ 6 ਮ੍ਰਿਤਕ ਸਰੀਰ ਗੰਗਾ ‘ਚ ਪ੍ਰਵਾਹ ਕੀਤੇ ਜਾਂਦੇ ਹਨ। ਆਸਥਾ ਅਤੇ ਧਾਰਮਿਕ ਮਾਨਤਾ
ਕਾਰਨ ਪ੍ਰਸ਼ਾਸਨਿਕ ਅਧਿਕਾਰੀ ਅਤੇ ਪੁਲਿਸ ਵੀ ਲੋਕਾਂ ਨੂੰ ਮ੍ਰਿਤਕ ਸਰੀਰਾਂ ਨੂੰ ਜਲ ਪ੍ਰਵਾਹ ਕਰਨ ਤੋਂ ਨਹੀਂ ਰੋਕਦੀ। ਅਜਿਹੇ ਵਿਚ ਲਾਸ਼ਾਂ ਵਹਿ ਕੇ ਦੂਸਰੇ ਸਥਾਨ ਤ¤ਕ ਪਹੁੰਚ ਜਾਂਦੀਆਂ ਹਨ। ਪੁਲਿਸ ਮੁਤਾਬਿਕ ਇਹ ਲਾਸ਼ਾਂ ਇਸ ਲਈ ਉਸ ਸਥਾਨ ‘ਤੇ ਫਸ ਗਈਆਂ ਹਨ ਕਿਉਂਕਿ ਉ¤ਥੇ ਪਾਣੀ ਦਾ ਪ¤ਧਰ ਕਾਫ਼ੀ ਘ¤ਟ ਹੈ। ਫ਼ਿਲਹਾਲ ਜੇ.ਸੀ.ਬੀ. ਲਗਾ ਕੇ ਲਾਸ਼ਾਂ ਨੂੰ ਦਫ਼ਨਾਇਆ ਜਾ ਰਿਹਾ ਹੈ।



