Skip to content
Independent perspectives. Global stories.
BREAKING

ਹਰਿਆਣਾ ਵਿੱਚ ਅੱਜ ਤੋਂ ਦਿਹਾਤੀ ਘਰੇਲੂ ਖਪਤਕਾਰਾਂ ਨੂੰ 2 ਘੰਟੇ ਵਾਧੂ ਬਿਜਲੀ ਦਿੱਤੀ ਜਾਵੇਗੀ

Share this story

ਚੰਡੀਗੜ੍ਹ, 13 ਜਨਵਰੀ (ਨਾਗਪਾਲ) – ਹਰਿਆਣਾ ਵਿਚ ਬਿਜਲੀ ਨਿਗਮਾਂ ਵੱਲੋਂ ਦਿਹਾਤੀ ਘਰੇਲੂ ਸ਼੍ਰੇਣੀ ਦੇ ਖਪਤਕਾਰਾਂ ਨੂੰ 14 ਜਨਵਰੀ ਤੋਂ ਦਿਨ ਦੇ ਸਮੇਂ ਹੁਣ 2 ਘੰਟੇ ਬਿਜਲੀ ਪ੍ਰਦਾਨ ਕੀਤੀ ਜਾਵੇਗੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਵੱਲੋਂ ਇਹ ਫੈਸਲਾ ਅੱਜ ਮੁੱਖ ਸਕੱਤਰ ਅਤੇ ਬਿਜਲੀ ਨਿਗਮਾਂ ਦੇ ਪ੍ਰਬੰਧ ਨਿਰਦੇਸ਼ਕਾਂ ਦੇ ਨਾਲ ਆਯੋਜਿਤ ਬੈਠਕ ਵਿਚ ਕੀਤਾ ਗਿਆ । ਇਹ ਫੈਸਲਾ ਦਿਹਾਤੀ ਘਰੇਲੂ ਸ਼੍ਰੇਣੀ ਦੇ ਖਪਤਕਾਰਾਂ ਨੂੰ ਦਿਨ ਦੇ ਸਮੇਂ ਉਨ੍ਹਾਂ ਨੂੰ ਘਰ ਦਾ ਕੰਮ ਪੂਰੇ ਕਰਨ ਲਈ ਉਨ੍ਹਾਂ ਦੇ ਮਦਦ ਲਈ ਕੀਤਾ ਗਿਆ ਹੈ । ਰਾਜ ਦੇ ਦਿਹਾਤੀ ਘਰੇਲੂ ਖਪਤਕਾਰਾਂ ਨੁੰ ਬਿਜਲੀ ਸਪਲਾਈ ਕਰਨ ਦੀ ਨਵੀਂ ਸਮੇਂ ਸਾਰਣੀ ਹੁਣ 400-700 ਘੰਟੇ, 1300-1500 (ਗਰੁੱਪ-1)/1500-1700 (ਗਰੁੱਪ-2) ਅਤੇ 1700-2300 ਘੰਟੇ ਹੋਵੇਗਾ । ਹਰੇਕ ਤੀਜੇ ਦਿਨ ਦੋਵੇਂ ਗਰੁੱਪ ਆਪਸ ਵਿਚ ਬਦਲੇ ਜਾਣਗੇ ।

WRITTEN BY