Skip to content
Independent perspectives. Global stories.
BREAKING

ਬਾਹਰਲੇ ਨੇਤਾ ਨੂੰ ਥਾਪਿਆ ਬਠਿੰਡਾ ਮਰਕੀਟ ਕਮੇਟੀ ਦਾ ਚੇਅਰਮੈਨ

Share this story

ਬਠਿੰਡਾ, 11 ਜਨਵਰੀ – ਜਿਊਂ-ਜਿਊਂ ਪੰਜਾਬ ਅੰਦਰ ਮੁੜ ਵਿਧਾਨ ਸਭਾ ਚੋਣਾਂ ਨੇੜੇ ਹੋਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਲਈ ਲੜਨ ਮਰਨ ਵਾਲੇ ਅਕਾਲੀ ਨੇਤਾਵਾਂ ਨੂੰ ਅਣਗੌਲਿਆ ਕਰਕੇ ਬਾਦਲ ਪਰਿਵਾਰ ਨੇ ਇੱਕ ਬਾਹਰਲੇ ਵਿਅਕਤੀ ਸ. ਸਿਕੰਦਰ ਸਿੰਘ ਢਿੱਲੋਂ ਨੂੰ ਜ਼ਬਰਦਸਤੀ ਬਠਿੰਡਾ ਮਾਰਕੀਟ ਕਮੇਟੀ ਦਾ ਚੇਅਰਮੈਨ ਨਿਯੁਕਤ ਕਰਕੇ ਬਠਿੰਡਾ ਮਹਾਨਗਰ ਨਾਲ ਸਬੰਧਿਤ ਅਕਾਲੀ ਵਰਕਰਾਂ ਦੇ ਮੂੰਹ ’ਤੇ ਇਸ ਖੁੰਦਕ ’ਚ ਕਰਾਰੀ ਚਪੇੜ ਮਾਰੀ ਗਈ ਹੈ ਕਿਉਂਕਿ ਲੋਕ ਸਭਾ ਚੋਣ ਦੌਰਾਨ ਬੀਬੀ ਹਰਸਿਮਰਤ ਕੌਰ ਬਾਦਲ ਜੋ ਪੰਜਾਬ ਦੇ ਉ¤ਪ ਮੁੱਖ ਮੰਤਰੀ ਸੁਖਬੀਰ ਬਾਦਲ ਦੀ ਧਰਮ ਪਤਨੀ ਹੈ ਨੂੰ ਬਠਿੰਡਾ ਸ਼ਹਿਰ ਵਾਸੀਆਂ ਨੇ ਤੀਹ ਹਜ਼ਾਰ ਤੋਂ ਜ਼ਿਆਦਾ ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਇੱਥੇ ਦੱਸਣਯੋਗ ਹੈ ਕਿ ਬਾਦਲ ਪਰਿਵਾਰ ਨੂੰ ਕਦੇ ਨਾ ਭੁੱਲਣਯੋਗ ਸੱਟ, ਤੀਂਹ ਹਜ਼ਾਰ ਵੋਟਾਂ ਦੇ ਵੱਡੇ ਫਰਕ ਨਾਲ ਸਿਰਫ ਬਠਿੰਡਾ ਮਹਾਨਗਰ ਵਿੱਚੋਂ ਮਾਰਨ ਵਾਲੇ ਮੌਜੂਦਾ ਵਿਧਾਇਕ ਸਰੂਪ ਸਿੰਗਲਾ ਸੰਸਦੀ ਸਕੱਤਰ ਨੇ ਸਿਰਫ ਆਪਣੇ ਵਿਧਾਨ ਸਭਾ ਚੋਣਾਂ ਦੌਰਾਨ ਤਾਂ ਜਿੱਤ ਲਈ ਦਿਨ ਰਾਤ ਇੱਕ ਕੀਤਾ ਪਰ ਬੀਬੀ ਬਾਦਲ ਦੀ ਜਿੱਤ ਪ੍ਰਤੀ ਕੋਈ ਦਿਲਚਸਪੀ ਨਾ ਦਿਖਾਉਣ ਦੀ ਸੱਚਾਈ ਨੂੰ ਸਮੁੱਚਾ ਬਾਦਲ ਪਰਿਵਾਰ ਦਿਲ ਨਾਲ ਲਗਾਈ ਬੈਠਾ ਹੈ। ਜਿਸ ਬਠਿੰਡਾ ਸ਼ਹਿਰ ਅੰਦਰ ਸਮੁੱਚੇ ਬਾਦਲ

ਪਰਿਵਾਰ ਨੇ ਆਪਣੀ ਸਰਕਾਰ ਦੌਰਾਨ ਅਨੇਕਾਂ ਰਿਕਾਰਡ ਤੋੜ ਵਿਕਾਸ ਦੇ ਕੰਮ ਕਰਵਾਏ ਹੋਣ ਉ¤ਥੋਂ ਬਾਦਲ ਪਰਿਵਾਰ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤਣ ਦੀ ਬਜਾਏ ਬੁਰੀ ਤਰ੍ਹਾਂ ਹਾਰ ਜਾਵੇ, ਇਸ ਤੋਂ ਬੁਰਾ ਅਤੇ ਦੁੱਖਦਾਈ ਕੀ ਹੋ ਸਕਦਾ ਹੈ। ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਹਮੈਤੀ ਸ਼ਹਿਰ ’ਚੋਂ ਇਸ ਹਾਰ ਲਈ ਵਿਧਾਇਕ ਸਿੰਗਲਾ ਨੂੰ ਮੁੱਖ ਦੋਸ਼ੀ ਮੰਨਦ ਹਨ। ਬਾਦਲ ਬੇਸ਼ੱਕ ਬਠਿੰਡਾ ਛੱਡ ਕੇ ਬਾਕੀ ਥਾਵਾਂ ਤੋਂ ਜਿੱਤ ਗਈ ਹੋਵੇ ਪਰ ਸੱਚਾਈ ਇਹ ਹੈ ਕਿ ਆਪਣੀ ਨੂੰਹ ਹਰਸਿਮਰਤ ਕੌਰ ਦੇ ਜਿੱਤਣ ਦੀ ਜਸ਼ਨ ਸਮੁੱਚੇ ਬਾਦਲ ਪਰਿਵਾਰ ਨੇ ਆਪਣੇ ਘਰ ਰੋ ਧੋ ਕੇ ਮਨਾਇਆ ਹੈ ਤੇ ਜਿਹੜੇ ਅਕਾਲੀ ਵਰਕਰ ਬੀਬੀ ਜਿੱਤਣ ਦੀ ਵਧਾਈ ਲੈ ਕੇ ਸੰਗਤ ਮੰਡੀ ਤੋਂ ਸਿਰਫ 13 ਕਿਲੋਮੀਟਰ ਦੂਰ ਬਾਦਲ ਪਿੰਡ ਵੱਡੀ ਗਿਣਤੀ ’ਚ ਪਹੁੰਚੇ ਸੀ ਬਾਦਲ ਪਰਿਵਾਰ ਨੇ ਉਨ੍ਹਾਂ ਦੇ ਸਵਾਗਤ ਲਈ ਆਪਣੇ ਘਰ ਦਾ ਬੂਹਾ ਤੱਕ ਨਹੀਂ ਖੋਲ੍ਹਿਆ ਸੀ ਤੇ ਇਸ ਜਿੱਤ ਨੂੰ ਜਿੱਤ ਨਹੀਂ ਦੱਸਿਆ ਸੀ। ਅਜਿਹਾ ਸਭ ਉਨ੍ਹਾਂ ਗੱਦਾਰਾਂ ਕਰਕੇ ਹੋਇਆ ਜੋ ਪੈਸਿਆਂ ਦੇ ਬਲਬੂਤੇ ਅਕਾਲੀ ਦਲ ਹਲਕਾ ਦਿਹਾਤੀ ਬਠਿੰਡਾ ਅਤੇ ਬਠਿੰਡਾ ਮਹਾਨਗਰ ਅੰਦਰ ਘੁੱਸ ਕੇ ਖੁਦ ਅਕਾਲੀ ਦਲ ’ਚ ਅਹੁਦੇ  ਹਾਸਿਲ ਕਰਕੇ ਆਪਣੇ ਆਪ ਨੂੰ ਅਕਾਲੀ ਦੱਸਣ ਦਾ ਡਰਾਮਾ ਖੇਡਦੇ ਰਹੇ ਜਦਕਿ ਅਜਿਹੇ ਟੱਟ ਪੁੰਜੀਏ ਅਸਲ ’ਚ ਕਾਂਗਰਸ ਲਈ ਕੰਮ ਕਰਦੇ ਹਨ। ਬੇਸ਼ੱਕ ਖਜ਼ਾਨਾ ਮੰਤਰੀ ਸ. ਪਰਮਿੰਦਰ ਸਿੰਘ ਢੀਂਡਸਾ ਦੀ ਸੱਜੀ ਬਾਂਹ ਬਣ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਪਰਿਵਾਰ ਲਈ ਜਿੰਦ ਜਾਨ ਲਗਾ ਕੇ ਪਾਰਟੀ ਦੇ ਹੱਕ ’ਚ ਆਪਣੇ ਸੈਂਕੜੇ ਸਮਰਥਕਾਂ ਸਮੇਤ ਕੰਮ ਕਰ ਰਹੇ ਚੌਧਰੀ ਰਾਜੇਸ਼ ਕੁਮਾਰ ਗਹਿਰੀਵਾਲਾ ਨੇ ਆਪਣੇ ਗੁਰੂ ਢੀਂਡਸਾ ਪਰਿਵਾਰ ਦੇ ਵਿਸ਼ੇਸ਼ ਹੁਕਮਾਂ ਮੁਤਾਬਿਕ ਪਾਰਟੀ ਨੂੰ ਬਠਿੰਡਾ ਜ਼ਿਲ੍ਹੇ ਅੰਦਰ ਬਹੁਤ ਜ਼ਿਆਦਾ ਵੋਟ ਬੈਂਕ ਮਜ਼ਬੂਤ ਕੀਤਾ ਪਰ ਢੀਂਡਸਾ ਸਮਰਥਕਾਂ ਦੇ ਦੁਸ਼ਮਣ ਅਖੋਤੀ ਅਕਾਲੀ ਨੇਤਾਵਾਂ ਨੇ ਬਠਿੰਡਾ ਜ਼ਿਲ੍ਹੇ ਦੇ ਇੱਕ ਮੰਤਰੀ ਅਥਵਾ ਇੱਕ ਅਕਾਲੀ ਵਿਧਾਇਕ ਦੀ ਕਥਿਤ ਸ਼ਹਿ ’ਤੇ ਉਨ੍ਹਾਂ ਨੂੰ ਅੱਗੇ ਨਹੀਂ ਆਉਣ ਦਿੱਤਾ। ਢੀਂਡਸਾ ਸਮਰਥਕਾਂ ਨੂੰ ਕਿਉਂਕਿ ਢੀਂਡਸਾ ਪਰਿਵਾਰ ਦਾ ਬਠਿੰਡਾ ਜ਼ਿਲ੍ਹੇ ਅੰਦਰ ਦਿਨੋ-ਦਿਨ ਵੱਧਦਾ ਜਾ ਰਹੇ ਗੁਣਗਾਨ ਤੋਂ ਹੀ ਬਠਿੰਡਾ ਦੇ ਉਕਤ ਵੱਡੇ ਅਕਾਲੀ ਘਬਰਾ ਗਏ ਹਨ, ਕਿੱਥੇ ਭੁਲੇਖੇ ਨਾਲ ਢੀਂਡਸਾ ਪਰਿਵਾਰ ਢੀਂਡਸਾ ਸਮਰਥਕਾਂ ਦੇ ਦੁਸ਼ਮਣਾਂ ਨੇ ਪੈਸਿਆਂ ਦੀ ਤਾਕਤ ਨਾਲ ਬਾਦਲ ਪਰਿਵਾਰ ਦੇ ਅੰਗ ਸੰਗ ਰਹਿਣ ਵਾਲਿਆਂ ਨੂੰ ਖਰੀਦ ਕੇ ਵਫਾਦਾਰ ਅਕਾਲੀ ਪਰਿਵਾਰ ਗਹਿਰੀਵਾਲਾ ਦੀ ਬੇਵਜਾ ਵਿਰੋਧਤਾ ਕਰਦਾ ਰਿਹਾ ਤੇ ਢੀਂਡਸਾ ਸਮਰਥਕਾਂ ਨੂੰ ਬਾਦਲ ਪਰਿਵਾਰ ਦੇ ਨਜ਼ਦੀਕ ਨਹੀਂ ਜਾਣ ਦਿੱਤਾ ਗਿਆ ਫਿਰ ਵੀ ਬੇਇੱਜਤ ਹੋ ਕੇ ਢੀਂਡਸਾ ਸਮਰਥਕਾਂ ਨੇ ਬਾਦਲ ਪਰਿਵਾਰ ਦਾ ਪੱਲਾ ਨਹੀਂ ਛੱਡਿਆ ਤੇ ਆਪਣਾ ਗੁਰੂ ਧਰਮ ਅਤੇ ਪਾਰਟੀ ਧਰਮ ਨਿਭਾਉਂਦੇ ਰਹੇ। ਅੱਜ ਅਕਾਲੀ ਦਲ ਨੂੰ ਜ਼ਰੂਰਤ ਹੈ ਆਪਣੀ ਪਾਰਟੀ ’ਚ ਪੈਸਿਆਂ ਨਾਲ ਘੁੱਸੇ ਨੇਤਾਵਾਂ ਦੀ ਜਾਂਚ ਪਰਖ ਕਰਨ ਦੀ ਨਹੀਂ ਤਾਂ 2017 ਦੇ ਵਿਧਾਨ ਸਭਾ ਚੋਣਾਂ ਅਕਾਲੀ ਦਲ ਲਈ ਬਠਿੰਡਾ ਖੇਤਰ ’ਚ ਜਿੱਤਣੀਆਂ ਅਸਮਾਨ ’ਚ ਲਟਕਦੇ ਤਾਰਿਆਂ ਨੂੰ ਹੱਥ ਲਗਾਉਣ ਦੇ ਬਰਾਬਰ ਹੋਵੇਗਾ। ਬੇਸ਼ੱਕ ਬਾਦਲ ਪਰਿਵਾਰ ਨੇ ਬਠਿੰਡਾ ਦੇ ਵਿਧਾਇਕ ਸਰੂਪ ਚੰਦ ਸਿੰਗਲਾ ਦਾ ਤਿੱਖਾ ਵਿਰੋਧ ਬਠਿੰਡੇ ’ਚ ਦੇਖ ਕੇ ਗੁੱਸੇ ’ਚ ਆ ਕੇ ਸ੍ਰੀ ਸਿੰਗਲਾ ਸਾਹਿਬ ਜੋ ਕਿ ਸੰਸਦੀ ਸਕੱਤਰ ਚੋਟਾਲਾ ਪਰਿਵਾਰ ਦੇ ਦਬਾਅ ਹੇਠ ਬਨੇ ਸਨ ਉਨ੍ਹਾਂ ’ਤੇ ਸੁਖਬੀਰ ਨੇ ਪਾਣੀ ਦਾ ਗਿਲਾਸ ਡੋਲ੍ਹ ਕੇ ਜਤਾਇਆ ਕਿ ਬਠਿੰਡੇ ਵਿੱਚੋਂ ਬੀਬੀ ਹਰਸਿਮਰਤ ਕੌਰ ਕਿਸੇ ਵੀ ਕੀਮਤ ’ਤੇ ਨਹੀਂ ਹਰਨੀ ਚਾਹੀਦੀ ਅਗਰ ਹਾਰੀ ਤਾਂ ਉਸ ਨਾਲ ਭੈੜੀ ਹੋਵੇਗੀ। ਪਰ ਸੁਖਬੀਰ ਬਾਦਲ ਦੁਆਰਾ ਗੁਪਤ ਬਠਿੰਡੇ ਦਾ ਕਰਵਾਇਆ ਸਰਵੇ ਸੱਚ ਨਿਕਲਿਆ। ਸਿਰਫ ਬਠਿੰਡਾ ਸ਼ਹਿਰ ਹੀ ਨਹੀਂ ਦਿਹਾਤੀ ਹਲਕਾ ਬਠਿੰਡਾ ਅੰਦਰ ਵੀ ਬਾਦਲ ਪਰਿਵਾਰ ਨੂੰ ਪੰਜ ਹਜ਼ਾਰ ਦੇ ਵੋਟਾਂ ਦੇ ਫਰਕ ਨਾਲ ਹਾਰ ਮਿਲੀ
ਪ੍ਰਾਪਤ ਜਾਣਕਾਰੀ ਮੁਤਾਬਿਕ ਹਲਕਾ ਦਿਹਾਤੀ ਬਠਿੰਡਾ ਅੰਦਰ ਅਕਾਲੀ ਵਿਧਾਇਕ ਦਰਸ਼ਨ ਕੋਟਫੱਤਾ ਦਾ ਪੂੰਜੀਪਤੀਆਂ ਨੂੰ ਅੱਗੇ ਲਿਆ ਕੇ ਪਾਰਟੀ ਪ੍ਰਤੀ ਵਫਾਦਾਰ ਅਕਾਲੀਆਂ ਨੂੰ ਖੁੱਡੇ ਲਾਇਨ ਲਗਾਉਣ ਦੀ ਕਾਰਵਾਈ ਨੇ ਹਲਕੇ ਅੰਦਰੋਂ ਬਾਦਲ ਪਰਿਵਾਰ ਪ੍ਰਤੀ ਜ਼ੋਰਾਂ ਸ਼ੋਰਾਂ ’ਤੇ ਬਗਾਵਤੀ ਸੁਰ ਉਠਣ ਲੱਗ ਪਏ ਹਨ ਤੇ ਉਕਤ ਵਿਧਾਇਕ ਵੀ ਜਾਣ ਚੁੱਕਿਆ ਹੈ ਕਿ ਇਸ ਵਾਰ 2017 ਵਿੱਚ ਹੋਣ ਵਾਲੇ ਵਿਧਾਨ ਸਭਾ ਚੋਣਾਂ ਦੌਰਾਨ ਟਿਕਟ ਮਿਲਣ ਦਾ ਘਰ ਤਾਂ ਬਹੁਤ ਜ਼ਿਆਦਾ ਦੂਰ ਹੈ ਇਸ ਲਈ ਉਨ੍ਹਾਂ ਨੇ ਸ਼ਾਇਦ ਬੀਬੀ ਬਾਦਲ ਨੂੰ ਜਿਤਾਉਣ ਲਈ ਕੋਈ ਜ਼ਿਆਦਾ ਜ਼ੋਰ ਲਗਾਉਣਾ ਜ਼ਰੂਰੀ ਨਹੀਂ ਸਮਝਿਆ। ਪਰ ਸੱਚ ਇਹ ਹੈ ਕਿ ਸ. ਸਿਕੰਦਰ ਸਿੰਘ ਮਲੂਕਾ ਬਾਦਲ ਪਰਿਵਾਰ ਦੇ ਬਹੁਤ ਨੇੜੇ ਤੇ ਸਾਰੇ ਵਜੀਰਾਂ ਤੋਂ ਖੁਦ ਨੂੰ ਪਾਵਰਫੁੱਲ ਸਮਝਦੇ ਹਨ। ਇਸ ਲਈ ਕੋਟਫੱਤਾ ਸਾਹਿਬ ਹੁਣ ਮਲੂਕਾ ਸਾਹਿਬ ਦੇ ਲੜ ਲੱਗ ਕੇ ਆਪਣੀ ਡੁੱਬਦੀ ਜਾ ਰਹੀ ਕਿਸ਼ਤੀ ਨੂੰ ਪਾਰ ਕਰਨ ਦਾ ਯਤਨ ਕਰ ਰਹੇ ਹਨ। ਬਠਿੰਡਾ ਜ਼ਿਲ੍ਹੇ ਅੰਦਰ ਅਕਾਲੀਆਂ ਦੀ ਸਥਿਤੀ ਦਿਨੋ ਦਿਨ ਖਰਾਬ ਹੁੰਦੀ ਜਾ ਰਹੀ ਹੈ ਤੇ ਆਪਣੇ ਅਪਮਾਨ ਦਾ ਬਦਲਾ ਲੈਣ ਲਈ ਬਾਦਲ ਪਰਿਵਾਰ ਨੇ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਨ ਦਾ ਮੁਢਲਾ ਹੱਕ ਬਠਿੰਡੇ ਦੇ ਅਕਾਲੀ ਵਰਕਰ ਦਾ ਖੋਹ ਕੇ ਅਜਿਹੇ ਅਕਾਲੀ ਵਰਕਰ ਨੂੰ ਚੇਅਰਮੈਨ ਦੀ ਕੁਰਸੀ ਤੇ ਬਿਠਾਇਆ ਹੈ ਜੋ ਬਠਿੰਡੇ ਦਾ ਨਹੀਂ ਹੈ ਨਾ ਉਸਨੇ ਅਕਾਲੀ ਦਲ ਲਈ ਬਹੁਤਾ ਕੁਝ ਕੀਤਾ ਹੈ, ਸਿਰਫ ਨਵੇਂ ਬਣੇ ਚੇਅਰਮੈਨ ਤੇ ਆਪਣੇ ਪਿੰਡ ਵਿੱਚੋਂ ਕੁਝ ਕੁ ਵੋਟਾਂ ਬਾਦਲ ਪਰਿਵਾਰ ਨੂੰ ਵਧਾ ਕੇ ਦਿੱਤੀਆਂ ਸਨ, ਐਨੀਆਂ ਕੁ ਵੋਟਾਂ ਤਾਂ ਢੀਂਡਸਾ ਸਮਰਥਕ ਗਹਿਰੀਵਾਲਾ ਨੇ ਵੀ ਸੰਗਤ ਮੰਡੀ ਦੇ ਆਪਣੇ ਵਾਰਡ ਵਿੱਚੋਂ ਅਕਾਲੀ ਦਲ ਬਾਦਲ ਦੀਆਂ ਵੋਟਾਂ ਵਧਾ ਦਿੱਤੀਆਂ ਸਨ, ਤਾਂ ਫਿਰ ਸਵਾਲ ਇਹ ਹੈ ਕਿ ਬਾਦਲ ਪਰਿਵਾਰ ਨੇ ਢੀਂਡਸਾ ਸਮਰਥਕਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਿਊਂ ਕੀਤਾ? ਖੈਰ ਇਹ ਰਾਜਨੀਤਿਕ ਖੇਲ੍ਹ ਹੈ ਕਦੇ ਦਿਨ ਚੰਗੇ ਤੇ ਕਦੇ ਮਾੜੇ ਦਿਨ ਤਾਂ ਆਉਂਦੇ ਰਹਿੰਦੇ ਹਨ। ਕੀ ਹੋਇਆ ਜੇ ਮਾੜੇ ਦਿਨ ਵਫਾਦਾਰ ਅਕਾਲੀ ਢੀਂਡਸਾ ਸਮਰਥਕਾਂ ਦੀ ਝੋਲੀ ਪੈ ਗਏ ਤੇ ਚੰਗੇ ਦਿਨ ਅਖੋਤੀਆਂ ਦੇ।
ਇਥੇ ਦੱਸਣਯੋਗ ਹੈ ਕਿ ਬਠਿੰਡਾ ਮਾਰਕੀਟ ਕਮੇਟੀ ਦੀ ਚੇਅਰਮੈਨੀ ਨੂੰ ਲੈ ਕੇ ਸੰਸਦੀ ਸਕੱਤਰ ਸਰੂਪ ਸਿੰਗਲਾ ਪੱਬੀ ਭਾਰ ਸੀ ਤੇ ਸਿੰਗਲੇ ਨੇ ਚੇਅਰਮੈਨੀ ਲਈ ਆਪਣੇ ਹੱਕ ਦਾ ਬੰਦਾਂ ਵੀ ਬਾਦਲ ਪਰਿਵਾਰ ਕੋਲ ਖੜ੍ਹਾ ਕੀਤਾ ਸੀ ਪਰ ਤੀਹ ਹਜ਼ਾਰ ਵੋਟਾਂ ਦਾ ਹਾਈ ਪਾਵਰ ਝਟਕਾ ਜੋ ਸਿੰਗਲੇ ਦੇ ਹਲਕੇ ’ਚੋਂ ਬਾਦਲ ਪਰਿਵਾਰ ਨੂੰ ਮਿਲਿਆ ਉਸ ਝਟਕੇ ਨੇ ਸਮੁੱਚੇ ਬਠਿੰਡਾ ਸ਼ਹਿਰ ਵਾਸੀਆਂ ਨੂੰ ਖੁੱਡੇ ਲਾਈਨ ਲਗਾ ਕੇ ਰੱਖ ਦਿੱਤਾ। ਬਠਿੰਡਾ ਨਗਰ ਨਿਗਮ ਚੋਣਾਂ ਨੇੜੇ ਵੇਖ ਕੇ ਬਾਦਲ ਪਰਿਵਾਰ ਲਈ ਅੱਗੇ ਖੂਹ ਤੇ ਪਿੱਛੇ ਖਾਈ ਵਾਲੀ ਗੰਭੀਰ ਸਥਿਤੀ ਪੈਦਾ ਹੋ ਗਈ ਹੈ। ਬਠਿੰਡੇ ਦੇ ਅਕਾਲੀ ਅੰਦਰ ਖਾਤੇ ਆਪਣੇ ਨਾਲ ਚੇਅਰਮੈਨੀ ਨੂੰ ਲੈ ਕੇ ਹੋਏ ਧੱਕੇ ਖਿਲਾਫ ਇੱਕਜੁੱਟ ਹੋਏ ਪਏ ਹਨ ਅਜਹੇ ਹਲਾਤਾਂ ’ਚ ਅਕਾਲੀ ਦਲ ਦਾ ਜਿੱਤਣਾ ਬਹੁਤ ਮੁਸ਼ਕਿਲ ਹੋਇਆ ਪਿਆ ਹੈ। ਉ¤ਪਰੋਂ ਬਠਿੰਡੇ ਦੇ ਭਾਜਪਾ ਵਰਕਰ ਵੀ ਆਕਲੀਆਂ ਨੂੰ ਅੱਖਾਂ ਵਿਖਾਉਣ ਲੱਗ ਪਏ ਹਨ ਕਿਉਂਕਿ ਭਾਜਪਾ ਲੀਡਰ ਜਾਣ ਚੁਕੀ ਹੈ ਕਿ ਅਕਾਲੀ ਦਲ ਦੇ ਵੋਟ ਬੈਂਕ ਨੂੰ ਬਠਿੰਡਾ ’ਚ ਭਾਰੀ ਖੋਰਾ ਲੱਗਾ ਹੈ। ਇਸ ਵਾਰ ਨਗਰ ਨਿਗਮ ਚੋਣਾਂ ਵਿੱਚ ਅਕਾਲੀ ਦਲ ਨੇ ਗੱਦਾਰ ਵਿਅਕਤੀ ਜੋ ਅਕਾਲੀ ਦਲ ਦਾ ਮਖੋਟਾ ਪਹਿਨੀ ਬੈਠੇ ਹਨ ਉਨ੍ਹਾਂ ਨੂੰ ਧੱਕੇ ਮਾਰ ਪਾਰਟੀ ’ਚੋਂ ਬਾਹਰ ਨਾ ਕੱਢਿਆ ਤਾਂ ਬਠਿੰਡਾ ਨਗਰ ਨਿਗਮ ਦਾ ਮੇਅਰ ਇਸ਼ ਵਾਰ ਅਕਾਲੀ ਦਲ ਦਾ ਨਹੀਂ ਭਾਜਪਾ ਦਾ ਹੋਵੇਗਾ। ਅਜਿਹੇ ਹਾਲਾਤਾਂ ’ਚ ਅਕਾਲੀ ਵਰਕਰ ਪਾਰਟੀ ਪ੍ਰਧਾਨ ਤੋਂ ਆਪਣਾ ਖੋਹਿਆ ਹੱਕ ਮਾਰਕੀਟ ਕਮੇਟੀ ਚੇਅਰਮੈਨ ਦੀ ਕੁਰਸੀ ’ਤੇ ਕਿਸੇ ਵੀ ਬਠਿੰਡਾ ਦੇ ਅਕਾਲੀ ਵਰਕਰ ਨੂੰ ਬਿਠਾਉਣ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਜੋ ਅਕਾਲੀ ਦਲ ਦੇ ਵਿਗੜਦੇ ਜਾ ਰਹੇ ਰਿਸ਼ਤੇ ਦੁਬਾਰਾ ਸੁਧਰ ਸਕਣ। ਬਠਿੰਡਾ ਦੇ ਅਕਾਲੀਆਂ ਦਾ ਕਹਿਣਾ ਹੈ ਕਿ ਸਿਕੰਦਰ ਢਿੱਲੋਂ ਜੋ ਕਿ ਜੰਗੀਰਾਣਾ ਪਿੰਡ ਦਾ ਵਸਨੀਕ ਹੈ ਉਸ ਨੂੰ ਅਕਾਲੀ ਦਲ ਨੇ ਪਹਿਲਾਂ ਵੀ ਸੰਗਤਮੰਡੀ ਮਾਰਕੀਟ ਕਮੇਟੀ ਦਾ ਚੇਅਰਮੈਨ ਧੱਕੇ ਨਾਲ ਥੋਪ ਕੇ ਸੰਗਤ ਮੰਡੀ ਦੇ ਅਕਾਲੀ ਨੇਤਾਵਾਂ ਦੇ ਮੂੰਹ ’ਤੇ ਚਪੇੜ ਮਾਰੀ ਸੀ ਤੇ ਦੋਬਾਰਾ ਉਹ ਵੀ ਬਠਿੰਡਾ ਮਾਰਕੀਟ ਮਕੇਟੀ ਦਾ ਚੇਅਰਮੈਨ ਧੱਕੇ ਨਾਲ ਧੋਪ ਦਿੱਤਾ ਜਦਕਿ ਨਵੇਂ ਬਣੇ ਚੇਅਰਮੈਨ ਚੇਅਰਮੈਨ ਦਾ ਬਠਿੰਡਾ ਅਕਾਲੀ ਲੀਡਰਸ਼ਿਪ ਅੰਦਰ ਕੋਈ ਲੈਣਾ ਦੇਣਾ ਨਹੀਂ ਸੀ। ਹੁਣ ਵੇਖਣਾ ਇਹ ਹੋਵੇਗਾ ਕਿ ਬਾਦਲ ਪਰਿਵਾਰ ਆਪਣੀ ਚੇਅਰਮੈਨੀ ਨੂੰ ਲੈ ਕੇ ਲਿਆ ਗਿਆ ਗਲਤ ਫੈਸਲਾ ਵਾਪਿਸ ਲੈਂਦੇ ਹਨ ਜਾਂ ਨਗਰ ਨਿਗਮ ਚੋਣਾਂ ਬਠਿੰਡਾ ’ਚ ਅਕਾਲੀ ਦਲ ਦੀ ਬਲੀ ਦਿੰਦੇ ਹਨ। ਜਦੋਂ ਇਸ ਸਬੰਧੀ ਭਾਜਪਾ ਦੇ ਸਥਾਨਕ ਨੇਤਾਵਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਅੱਜ ਬਠਿੰਡਾ ’ਚ ਭਾਜਪਾ ਦੀ ਸਿਆਸੀ ਸਥਿਤੀ ਬਹੁਤ ਬੇਹਤਰ ਹੁੰਦੀ ਜਾ ਰਹੀ ਹੈ।

WRITTEN BY