Skip to content
Independent perspectives. Global stories.
BREAKING

ਭਾਰਤ ਵਿਚ ਕਾਰੋਬਾਰ ਕਰਨਾ ਆਸਾਨ ਬਣਾਇਆ ਜਾਵੇਗਾ : ਨਰਿੰਦਰ ਮੋਦੀ

Share this story

ਕੇਂਦਰ ਤੇ ਰਾਜ ਪੱਧਰ ’ਤੇ ਪ੍ਰਾਜੈਕਟਾਂ ਨੂੰ ਹਰੀ ਝੰਡੀ ਦੇਣ ਲਈ ‘ਇਕਹਿਰੀ  ਖਿੜਕੀ’ ਵਿਵਸਥਾ
Page-1_10 ਗਾਂਧੀ ਨਗਰ 11 ਜਨਵਰੀ (ਪੀ. ਟੀ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 7ਵੇਂ ‘ਵਾਈਬ੍ਰੈਂਟ ਗੁਜਰਾਤ‘ ਸੰਮੇਲਨ ਨੂੰ ਸੰਬੋਧਨ ਕਰਦਿਆਂ ਵਿਦੇਸ਼ੀ ਨਿਵੇਸ਼ਕਾਰਾਂ ਨੂੰ ਸੱਦਾ ਦਿੱਤਾ ਕਿ ਉਹ ਭਾਰਤ ਵਿਚ ਮੌਜੂਦ ਵਿਸ਼ਾਲ ਅਵਸਰਾਂ ਦਾ ਲਾਭ ਉਠਾਉਣ ਜੋ ਕਿ ਬੁਨਿਆਦੀ ਖੇਤਰ ਦਾ ਵੱਡੀ ਪੱਧਰ ‘ਤੇ ਨਿਰਮਾਣ ਕਰਨ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਨਿਵੇਸ਼ਕਾਰਾਂ ਨੂੰ ਭਰੋਸਾ ਦਿੱਤਾ ਕਿ ਭਾਰਤ ਵਿਚ ਕਾਰੋਬਾਰ ਕਰਨਾ ਆਸਾਨ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਪੱਧਰ ‘ਤੇ ਪ੍ਰਾਜੈਕਟਾਂ ਨੂੰ ਹਰੀ ਝੰਡੀ ਦੇਣ ਲਈ ‘ਇਕਹਿਰੀ ਖਿੜਕੀ‘ ਵਿਵਸਥਾ ਕਾਇਮ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ 7 ਮਹੀਨਿਆਂ ਦੇ ਥੋੜ੍ਹੇ ਜਿਹੇ ਸਮੇਂ ਦੇ ਕਾਰਜਕਾਲ ਦੌਰਾਨ ਨਿਰਾਸ਼ਤਾ ਤੇ ਬੇਯਕੀਨੀ ਦਾ

ਵਾਤਾਵਰਨ ਖ਼ਤਮ ਹੋ ਗਿਆ ਹੈ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਪੈਰਿਸ ਵਿਚ ਹਫ਼ਤਾਵਾਰੀ ਵਿਅੰਗ ਮੈਗਜ਼ੀਨ ਦੇ ਦਫ਼ਤਰ ਉੱਪਰ ਹੋਏ ਹਮਲੇ ਦੀ ਨਿੰਦਾ ਕਰਨ ਤੋਂ ਕੀਤੀ ਤੇ ਸਭ ਲਈ ਅਮਨ ਤੇ ਆਜ਼ਾਦੀ ਨੂੰ ਸੁਰੱਖਿਅਤ ਕਰਨ ਵਾਸਤੇ ਅੱਤਵਾਦ ਨਾਲ ਲੜਨ ਦਾ ਸੰਕਲਪ ਕੀਤਾ। ਸੰਮੇਲਨ ਵਿਚ ਹਿੱਸਾ ਲੈ ਰਹੇ ਵਿਦੇਸ਼ੀ ਆਗੂਆਂ ਨੂੰ ਜੀ ਆਇਆਂ ਕਹਿੰਦਿਆਂ ਮੋਦੀ ਨੇ ਕਿਹਾ ਕਿ ਉਨ੍ਹਾਂ ਦੀ ਹਾਜ਼ਰੀ ਨੇ 1. 2 ਅਰਬ ਲੋਕਾਂ ਦੇ ਮਨੋਬਲ ਨੂੰ ਹਲਾਸ਼ੇਰੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅਸੀਂ ਵਿਆਪਕ ਤੇ ਠੋਸ ਵਿਕਾਸ ਚਾਹੁੰਦੇ ਹਾਂ। ਅਸੀਂ ਆਪਣੇ ਨਿੱਗਰ ਭਵਿੱਖ ਦੇ ਨਿਰਮਾਣ ਲਈ ਇੱਕ ਟੀਮ ਤਿਆਰ ਕੀਤੀ ਹੈ। ਪ੍ਰਧਾਨ ਮੰਤਰੀ ਨੇ ਸਾਲ ਦਾ ਇੱਕ ਦਿਨ ਯੋਗਾ ਨੂੰ ਸਮਰਪਿਤ ਕਰਨ ਲਈ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਬਾਨ ਕੀ ਮੂਨ ਦਾ ਧੰਨਵਾਦ ਕੀਤਾ।

WRITTEN BY