Skip to content
Independent perspectives. Global stories.
BREAKING

ਮਾਰਕੀਟ ਕਮੇਟੀ ਚੇਅਰਮੈਨ, ਉ¤ਪ ਚੇਅਰਮੈਨ ਤਾਜਪੋਸ਼ੀ ਸਮਾਰੋਹ ’ਚ ਅਕਾਲੀ ਦਲ ਹੋਇਆ ਦੋਫਾੜ

Share this story

ਬਠਿੰਡਾ, 9 ਜਨਵਰੀ- ਪੰਜਾਬ ਅੰਦਰੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਸਰਕਾਰ ਨੂੰ ਚਲਦਾ ਕਦਰਨ ਲਈ ਖੁਦ ਅਕਾਲੀਆਂ ਨੇ ਹੀ ਕਮਰ ਕੱਸ ਲਈ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੁਆਰਾ ਸੰਗਤ ਮੰਡੀ ਨੂੰ ਆਪਣਾ ਜੱਦੀ ਘਰ ਦੱਸਣ ਦੇ ਬਾਵਜੂਦ ਵੀ ਉਕਤ ਹਲਕੇ ਅੰਦਰ ਅਕਾਲੀ ਦਲ ਵਰਕਰ ਦੋ ਕਿਸ਼ਤੀਆਂ ’ਚ ਸਵਾਰ ਹੋ ਕੇ ਰਹਿ ਗਏ ਹਨ। ਜਿਸ ਦੀ ਤਾਜ਼ਾ ਮਿਸਾਲ ਸੰਗਤ ਮੰਡੀ ਅੰਦਰ ਮਾਰਕੀਟ ਕਮੇਟੀ ਚੇਅਰਮੈਨ, ਉ¤ਪ ਚੇਅਰਮੈਨ ਤਾਜ਼ਪੋਸ਼ੀ ਸਮਾਰੋਹ ਦੌਰਾਨ ਹਲਕੇ ਦੇ ਸੀਨੀਅਰ ਅਕਾਲੀ ਆਗੂ ਗੁਰਜੰਟ ਸਿੰਘ ਕੁੱਤੀਵਾਲ ਸਾਬਕਾ ਵਿਧਾਇਕ ਤੇ ਉਸ ਦੇ ਸੈਂਕੜੇ ਸਮਰਥਕਾਂ ਨੇ ਆਪਣੇ ਪੱਖੀ ਅਕਾਲੀ ਨੇਤਾ ਨੂੰ ਚੇਅਰਮੈਨ ਨਾ ਬਣਾਏ ਜਾਣ ਦੇ ਰੋਸ ’ਚ ਆਪਣੇ ਪੂਰੇ ਧੜੇ ਨੂੰ ਉਕਤ ਤਾਜਪੋਸ਼ੀ ਸਮਾਰੋਹ ਤੋਂ ਦੂਰ ਰੱਖਿਆ। ਇਹ ਸਾਰਾ ਰਾਜਨੀਤਿਕ ਡਰਾਮਾ ਪੰਜਾਬ ਦੇ ਮੰਤਰੀ ਸਿਕੰਦਰ ਸਿ ੰਘ ਮਲੂਕਾ ਜ਼ਿਲ੍ਹਾ ਪ੍ਰਧਾਨ ਦੀ ਹਾਜ਼ਰੀ ਵਿੱਚ ਖੇਡਿਆ ਗਿਆ ਤੇ ਸਮਾਗਮ ਦੌਰਾਨ ਕੁਝ ਕੁ ਗਿਣਤੀ ਦੇ ਲੋਕ ਦੇਖ ਕੇ ਮਲੂਕਾ ਸਾਹਿਬ ਵੀਹ ਮਿਨਟ ਤੱਕ ਮੱਥਾ ਫੜ ਕੇ ਵੀ ਬੈਠੇ ਰਹੇ। ਅਜਿਹਾ ਹੀ ਨਹੀਂ ਪਿੰਡਾਂ ਤੋਂ ਆਏ ਲੋਕ ਵੀ ਖੁਦ ਨੂੰ ਅਕਲੀ ਦੱਸਣ ਦੀ ਬਜਾਏ ਖੁਦ ਨੂੰ ਭਾਜਪਾ ਵਰਕਰ ਦੱਸਦੇ ਨਜ਼ਰ ਆਏ। ਸਮਾਰੋਹ ਦੌਰਾਨ ਮੀਡੀਆ ਦੀ ਹਾਜ਼ਰੀ ’ਚ ਸਟੇਜ਼ ’ਤੇ ਪਹਿਲਾਂ ਤੋਂ ਹੀ ਭਾਜਪਾ ਨੇਤਾਵਾਂ ਵੱਲੋਂ ਲਗਾਇਆ

ਆਪਣਾ ਮਸ਼ਹੂਰੀ ਬੋਰਡ ਅਕਾਲੀ ਨੇਤਾਵਾਂ ਨੇ ਡੰਡੇ ਦੇ ਜ਼ੋਰ ਨਾਲ ਭਾਜਪਾ ਦਾ ਬੋਰਡ ਪੁੱਟਵਾ ਕੇ ਦੂਸਰੀ ਜਗ੍ਹਾ ਲਗਵਾ ਦਿੱਤਾ, ਅਜਿਹੀ ਕਾਰਵਾਈ ਦੌਰਾਨ ਭਾਜਪਾ ਵਰਕਰ ਆਪਿਸ ’ਚ ਅਕਾਲੀਆਂ ਦੀ ਇਸ ਨਿੰਦਣਯੋਗ ਕਾਰਵਾਈ ’ਤੇ ਆਪਿਸ ’ਚ ਖੁਸਰ-ਮੁਸਰ ਕਰਦੇ ਤੱਕ ਵੇਖੇ ਗਏ ਪਰ ਕਿਸੇ ਦੀ ਐਨੀ ਹਿੰਮਤ ਨਹੀਂ ਹੋਈ ਕਿ ਉਹ ਆਪਣਾ ਹੱਕ ਮਗ ਸਕਣ। ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਭਾਜਪਾ ਹਾਈ ਕਮਾਂਡ ਜਿੰਨੀ ਮਰਜ਼ੀ ਮੋਦੀ ਸਰਕਾਰ ’ਚ ਉਛਲ ਕੁਦ ਕਰ ਲੈਣ ਪਰ ਸੰਚਾਈ ਇਹ ਹੈ ਕਿ ਭਾਜਪਾ ਦੀ ਕੋਈ ਦਾਲ ਫੂਲਕਾ ਅਕਾਲੀਆਂ ਦੇ ਘਰੋਂ ਆਉਂਦਾ ਹੈ। ਸਮਾਰੋਹ ਦੌਰਾਨ ਸਟੇਜ ਤੇ ਸਾਬਕਾ ਵਿਧਾਇਕ ਗੁਰਜੰਟ ਸਿੰਘ ਕੁੱਤੀਵਾਲ ਖੁਦ ਅਖਵਾ ਆਪਣੇ ਧੜੇ ਸਮੇਤ ਸਮਾਗਮ ਤੋਂ ਦੂਰ ਰਹੇ। ਜਦਕਿ ਸਮਾਗਮ ਦੌਰਾਨ ਢੀਂਡਸਾ ਸਮਰਥਕਾਂ ਨੇ ਗਹਿਰੀਵਾਲਾ ਦੀ ਪ੍ਰਧਾਨਗੀ ਹੇਠ ਆਪਸੀ ਹਾਜ਼ਰੀ ਬੜੀ ਗਿਣਤੀ ਵਿੱਚ ਲਗਵਾਈ ਤੇ ਖੁਦ ਗਹਿਰੀਵਾਲਾ ਸਮਾਗਮ ’ਚ ਢੀਂਡਸਾ ਪਰਿਵਾਰ ਮੈਂਬਰਾਂ ਦੀਆਂ ਤਸੀਵਰਾਂ ਨਾਲ ਸਪੈਸ਼ਲ ਤਿਆਰ ਕਰਵਾਈ ਟੀ-ਸ਼ਰਟ ਕੋਰਟ ਪਹਿਨ ਕੇ ਸਮਾਗਮ ’ਛ ਘੁੰਮਦੇ ਨਜ਼ਰ ਆਏ। ਸਭ ਤੋਂ ਹੈਰਾਨੀਜਨਕ ਖੁਲਾਸਾ ਉਸ ਸਮੇਂ ਹੋਇਆ ਕਿ ਅੱਜ ਦਾ ਸਮਾਗਮ ਅਕਾਲੀ ਦਲ ਅਤੇ ਭਾਜਪਾ ਦਾ ਸਾਂਝਾ ਸੀ ਪਰ ਕਿਸੇ ਅਕਾਲੀ ਆਗੂ ਨੇ ਪੰਜਾਬ ਭਾਜਪਾ ਪ੍ਰਧਾਨ ਕਮਲ ਸ਼ਰਮਾ ਦਾ ਸਟੇਜ਼ ’ਤੇ ਨਾਮ ਤੱਕ ਲੈਣਾ ਜ਼ਰੂਰੀ ਨਾ ਸਮਝਿਆ ਸਿਰਫ ਅਕਾਲੀ ਸਰਕਾਰ ਦਾ ਹੀ ਗੁਨਗਾਣ ਹੁੰਦਾ ਹੋਇਆ ਨਜ਼ਰ ਆਇਆ। ਸਮਾਗਮ ਦੌਰਾਨ ਪੰਜਾਬ ਦੇ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਹਲਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਤੇ ਬੀਜੇਪੀ ਜ਼ਿਲ੍ਹਾ ਪ੍ਰਧਾਨ ਗੁਰਬਿੰਦਰ ਸਿੰਘ ਭਗਤਾਭਾਈ ਨੇ ਵੀ ਸੰਬੋਧਨ ਕੀਤਾ। ਮਾਰਕੀਟ ਕਮੇਟੀ ਸੰਗਤ ਦੇ ਚੇਅਰਮੈਨ ਬਨੇ ਸਰਬਜੀਤ ਸਿੰਘ ਡੂੰਮਵਾਲੀ ਨੇ ਆਪਣੀ ਸਰਕਾਰ ਵੱਲੋਂ ਲਗਾਈ ਸੇਵਾ ਨੂੰ ਪੂਰੀ ਤਨਦੇਹੀ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਤਾਜ਼ਪੋਸ਼ੀ ’ਚ ਆਏ ਲੋਕਾਂ ਲਈ ਪਕੋਡਿਆਂ ਦਾ ਲੰਗਰ ਲਗਾਇਆ ਗਿਆ ਪਰ ਜਿੰਨਾਂ ਨੂੰ ਪਕੋੜੇ ਨਸੀਬ ਨਹੀਂ ਹੋਏ ਉਹ ਲੋਕ ਆਪਣੇ ਬਰਬਾਦ ਹੋਏ ਸਮੇਂ ਨੂੰ ਯਾਦ ਕਰਦੇ ਹੋਏ ਸਰਕਾਰ ਨੂੰ ਕੌਸਦੇ ਨਜ਼ਰ ਆਏ।

WRITTEN BY