Skip to content
Independent perspectives. Global stories.
BREAKING

ਫਿਜ਼ੀਕਲ ਐਜੁਕੇਸ਼ਨ ਵਿਸ਼ੇ ’ਤੇ ਅਕਾਲ ਡਿਗਰੀ ਕਾਲਜ ਫਿਜ਼ੀਕਲ ਐਜੂਕੇਸ਼ਨ ਮਸਤੂਆਣਾ ਵਿੱਚ ਲੈਕਚਰ

Share this story

ਸੰਗਰੂਰ 9 ਜਨਵਰੀ (ਹਰਜੀਤ ਸਿੰਘ ਹਸਨਪੁਰੀ)- ਸਾਹਿਬ ਵਿਖੇ ਪ੍ਰਿੰਸੀਪਲ ਡਾ  ਗੋਬਿੰਦ ਸਿੰਘ ਦੀ  ਅਗਵਾਈ ਅਤੇ ਸਮੂਹ ਸਟਾਫ ਦੇ ਸਹਿਯੋਗ ਸਦਕਾ  ਫਿਜ਼ੀਕਲ ਐਜੂਕੇਸ਼ਨ ਵਿਸ਼ੇ ਉ¤ਤੇ ਵਿਸਥਾਰ ਲੈਕਚਰ ਕਰਵਾਇਆ ਗਿਆ ।ਇਸ ਮੌਕੇ  ਮੁੱਖ ਬੁਲਾਰੇ ਵਜੋਂ ਡਾ  ਗੁਰਵਿੰਦਰ ਸ਼ੇਰਗਿੱਲ ਨੇ ਸ਼ਿਰਕਤ ਕੀਤੀ ਜਦੋਂ ਕਿ  ਵਿਸ਼ੇਸ਼ ਮਹਿਮਾਨ ਵਜੋਂ ਡਾ  ਹਰਪ੍ਰੀਤ ਸ਼ੇਰਗਿੱਲ ਸ਼ਾਮਲ ਹੋਏ। ਅਕਾਲ ਕਾਲਜ ਕੌਸ਼ਲ ਦੇ ਮੁੱਖ ਪ੍ਰਬੰਧਕ ਡਾ  ਭੁਪਿੰਦਰ ਸਿੰਘ ਪੂਨੀਆ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਿਆ ਅਤੇ ਸੰਤ ਬਾਬਾ ਅਤਰ ਸਿੰਘ ਦੁਆਰਾ ਸ਼ੁਰੂ ਕੀਤੇ ਗਏ ਵਿੱਦਿਅਕ  ਅਦਾਰਿਆਂ ਸੰਬਧੀ ਜਾਣਕਾਰੀ ਦਿੱਤੀ। ਇਸ ਮੌਕੇ  ਮੁੱਖ ਬੁਲਾਰੇ ਵਜੋਂ ਪਹੁੰਚੇ ਡਾ  ਗੁਰਵਿੰਦਰ ਸ਼ੇਰਗਿੱਲ ਨੇ ਫੈਕਲਟੀ ਡਿਵੈਲਪਮੈਂਟ ਸੰਬਧੀ ਵਿਸਥਾਰ ਸਹਿਤ ਲੈਕਚਰ ਦਿੱਤਾ। ਉਨ੍ਹਾਂ ਕਿਹਾ ਕਿ ਜ਼ਿੰਦਗੀ ਦੇ ਹਰ ਖੇਤਰ ਵਿੱਚ ਤਰੱਕੀ ਕਰਨ ਲਈ ਵਿੱਦਿਆ ਦੀ ਲੋੜ ਹੈ ਅਤੇ  ਵਿੱਦਿਆ ਸਾਡੀ ਜਿੰ ਨੂੰ ਬਦਲ ਸਕਦੀ ਹੈ। ਡਾ  ਹਰਪ੍ਰੀਤ ਸ਼ੇਰਗਿੱਲ

ਆਸਟਰੇਲੀਆ, ਜ਼ੋ ਕਿ  ਉਲੰਪੀਅਨ ਰਹਿ ਚੁੱਕੇ ਹਨ, ਨੇ ਫਿਜ਼ੀਕਲ ਐਜੂਕੇਸ਼ਨ ਨਾਲ ਸੰਬਧਿਤ ਵਿਸ਼ਿਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਨੇ ਵਿਦੇਸ਼ਾਂ ਵਿੱਚ ਪ੍ਰਚੱਲਿਤ ਐਜੂਕੇਸ਼ਨ ਸਿਸਟਮ ਸਬੰਧੀ ਜਾਣਕਾਰੀ ਦਿੱਤੀ। ਸਮਾਗਮ ਦੇ ਅਖੀਰ ਵਿਚ ਪ੍ਰਿੰ  ਡਾ  ਗੋਬਿੰਦ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ   ਤੋਂ ਇਲਾਵਾ ਡਾ  ਓਂਕਾਰ ਸਿੰਘ, ਸਾਈ ਸੈਂਟਰ ਦੇ ਇੰਚਾਰਜ,ਮਨਜੀਤ ਸਿੰਘ ਬਾਲੀਆ, ਗੁਰਬਖ਼ਸ਼ ਸਿੰਘ ਸੰਧੂ, ਡਾ  ਧਨਵੰਤ ਸਿੰਘ ,ਡਾ  ਦੇਵ ਰਾਜ ਅਤਰੀ ,ਪ੍ਰੋਂ   ਗੀਤਾ ਠਾਕੁਰ ,ਪ੍ਰੋ ਰਣਧੀਰ ਸ਼ਰਮਾ ਅਤੇ ਮੈਡਮ ਅ੍ਰੰਮਿਤ ਪਾਲ ਕੌਰ ਸਮੇਤ ਕਾਲਜ ਦਾ ਸਮੂਹ ਸਟਾਫ ਹਾਜ਼ਰ ਸੀ।

WRITTEN BY