June 21, 2026 10:37 am

ਸਹੁੰ ਚੁੱਕ ਸਮਾਗਮਾਂ ਬਹਾਨੇ ਲੋਕ ਸਭਾ ਚੋਣਾਂ ਦਾ ਵੀ ਆਗਾਜ਼

ਬਰਨਾਲਾ, 31 ਜੁਲਾਈ (ਜਤਿੰਦਰ ਦਿਓਗਣ)-ਸੂਬੇ ਵਿੱਚ ਹਾਲ ਹੀ ਸੰਪੰਨ ਹੋਈਆਂ ਪੰਚਾਇਤ ਚੋਣਾਂ ਦੌਰਾਨ ਨਵੇਂ ਚੁਣੇ ਗਏ ਸਰਪੰਚਾਂ ਤੇ ਪੰਚਾਂ ਨੂੰ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜ਼ਿਲ੍ਹਾ ਵਾਰ ਸਹੁੰ ਚੁਕਾਉਣ ਦੇ ਸਮਾਗਮਾਂ ਦੀ ਲੜੀ ਅਨਸਾਰ ਪਹਿਲੀ ਅਗਸਤ ਤੋਂ 10 ਅਗਸਤ ਤੱਕ ਜ਼ਿਲਾ ਪੱਧਰ ‘ਤੇ ਸਹੁੰ ਚੁੱਕ ਸਮਾਗਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਵਿੱਚ ਨਵੇਂ ਚੁਣੇ ਨੁਮਾਇੰਦਿਆਂ ਨੂੰ ਸਹੁੰ ਚੁਕਵਾਈ ਜਾਵੇਗੀ।
sukhbir singh badal & parkash singh badal
ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ 1 ਤੋਂ 5 ਅਗਸਤ ਤੱਕ 10 ਜ਼ਿਲ੍ਹਿਆਂ ਅਤੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ 5 ਅਗਸਤ ਤੋਂ 10 ਅਗਸਤ ਤੱਕ 12 ਜ਼ਿਲ੍ਹਿਆਂ ਵਿੱਚ ਹੋਣ ਵਾਲੇ ਸਮਾਗਮਾਂ ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣਗੇ। ਪਰ ਸ੍ਰੋਮਣੀ ਅਕਾਲੀ ਦਲ ਜੋ ਇਨ੍ਹਾਂ ਸਮਾਗਮਾਂ ਰਾਹੀਂ ਇੱਕ ਪੰਥ ਦੋ ਕਾਜ ਦਾ ਕੰਮ ਕਰਨ ਵਿੱਚ ਵੀ ਲੱਗਿਆ ਵਿਖਾਈ ਦੇ ਰਿਹਾ ਹੈ। ਕਿਉਂ ਕਿ ਅਗਾਮੀ ਲੋਕ ਸਭਾ ਚੋਣਾਂ ਦੀ ਵੀ ਤਿਆਰੀ ਕੀਤੀ ਜਾ ਰਹੀ ਹੈ ਵੱਖ -ਵੱਖ ਜ਼ਿਲਾ ਪੱਧਰੀ ਸੋਂਹ ਸਮਾਗਮਾਂ ਦੀ ਲੜੀ ਤਹਿਤ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਜਿਲਾ ਬਰਨਾਲਾ ਵਿਖੇ 5 ਅਗਸਤ ਨੂੰ ਅਨਾਜ ਮੰਡੀ, ਬਰਨਾਲਾ ਵਿਖੇ ਸਰਪੰਚਾਂ ਅਤੇ ਪੰਚਾਂ ਨੂੰ ਸਹੁੰ ਚੁਕਾਉਣਗੇ। ਇਸੇ ਸਮਾਗਮਾਂ ਦੋਰਾਨ ਲੋਕ ਸਭਾ ਚੋਣਾਂ ਦਾ ਬਿਗਲ ਵਜਾ ਚੁੱਕੀ ਅਕਾਲੀ-ਭਾਜਪਾ ਸਰਕਾਰ ਹੁਣ ਸਰਪੰਚਾਂ ਤੇ ਪੰਚਾ ਨੂੰ ਲੋਕ ਸਭਾ ਚੋਣਾਂ ਲਈ ਕਮਰ ਕੱਸਣ ਦਾ ਸੱਦਾ ਦੇਣ ਜਾ ਰਹੀ ਹੈ। ਅਕਾਲੀ ਦਲ ਦੇ ਸਰਪ੍ਰਸਤ ਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਅਗਸਤ ਤੋਂ ਸਰਪੰਚਾਂ ਤੇ ਪੰਚਾਂ ਦੇ ਜ਼ਿਲ੍ਹਾ ਵਾਰ ਸਹੁੰ ਚੁੱਕ ਸਮਾਗਮਾਂ ਦੇ ਬਹਾਨੇ ਚੋਣ ਦੰਗਲ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਇਨ੍ਹਾਂ ਸਮਾਗਮਾਂ ਵਿਚ ਅਕਾਲੀ ਦਲ ਵਲੋਂ ਹੇਠਲੇ ਪੱਧਰ ਤੇ ਸਰਪੰਚਾਂ ਤੇ ਪੰਚਾਂ ਲੋਕ ਸਭਾ ਚੋਣਾਂ ਦੀ ਤਿਆਰੀ ਲਈ ਸੱਦਾ ਦਿੱਤਾ ਜਾਵੇਗਾ।

Send this to a friend