ਨਵਾਂਸ਼ਹਿਰ 31 ਜੁਲਾਈ (ਸਨਪ੍ਰੀਤ ਮਾਂਗਟ) ਭਾਜਪਾ ਨੇ ਈ-ਟ੍ਰਿਪ ਪ੍ਰਣਾਲੀ ਸੰਬਧੀ ਸਨਅਤਕਾਰਾਂ ਤੇ ਵਿਪਾਰੀਆ ਨਾਲ ਕੀਤਾ ਗਏ ਵਾਅਦੇ ਨੂੰ ਪੂਰਾ ਕਰਦਿਆ ਪੰਜਾਬ ਸਰਕਾਰ ਨੇ ਵਿਉਪਾਰੀਆ ਦੀਆ 06 ਮੰਗਾਂ ਨੂੰ ਪ੍ਰਵਾਨ ਕਰ ਲਿਆ ਹੈ। ਕੇਦਰ ਸਰਕਾਰ ਦੀਆ ਗਲਤ ਨੀਤੀਆ ਕਰਕੇ ਹੀ ਪੰਜਾਬ ਦੇ ਸਨਅਤਕਾਰ ਦੂਜੇ ਸੂਬਿਆ ਵੱਲ ਜਾ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਬੰਗਾ ਵਿਖੇ ਪੰਜਾਬ ਭਾਜਪਾ ਦੇ ਪ੍ਰਧਾਨ ਕਮਲ ਸ਼ਰਮਾਂ ਨੇ ਇੱਕ ਪਾਰਟੀ ਸਮਾਗਮ ਨੂੰ ਸੰਬੋਧਨ ਕਰਦਿਆ ਕੀਤਾ। ਉਨ੍ਹਾਂ ਸਪੱਸਟ ਕੀਤਾ ਕਿ ਸੂਬੇ ਅੰਦਰ ਲਗਾਇਆ ਗਿਆ ਪ੍ਰਾਪਰਟੀ ਟੈਕਸ ਵੀ ਕੇਦਰ ਸਰਕਾਰ ਦੀਆ ਨੀਤੀਆ ਤਹਿਤ ਹੀ ਲਗਾਇਆ ਹੈ,ਪਰ ਪੰਜਾਬ ਸਰਕਾਰ ਨੇ ਦੂਜਾ ਰਾਜਾਂ ਦੇ ਮੁਕਾਬਲੇ ਘੱਟ ਲਗਾਇਆ ਹੈ।

ਉਨ੍ਹਾਂ ਸਨਅਤਕਾਰਾਂ ਨੂੰ ਵਿਸ਼ਵਾਸ਼ ਦਵਾਉਦਿਆ ਕਿਹਾ ਕਿ ਸੂਬਾ ਸਰਕਾਰ ਸਨਅਤਕਾਰਾਂ ਦੀ ਹਰ ਕਰ੍ਹਾਂ ਮਦਦ ਕਰੇਗੀ। ਕਮਲ ਸ਼ਰਮਾਂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ ਅੱਜ ਸੁਰੂ ਕੀਤੇ ਜਨਸੰਪਰਕ ਅਭਿਆਨ ਪ੍ਰੋਗਰਾਮ ਜੋ 29 ਜੁਲਾਈ ਤੋ 20 ਅਗਸਤ ਤੱਕ ਸਾਰੇ ਜਿਲਿਆ ਵਿੱਚ ਹੋ ਰਹੇ ਹਨ ਦੇ ਤਹਿਤ ਹੀ ਬੰਗਾ ਵਿਖੇ ਪੁੱਜੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਦੀ ਇਹ ਮੁਹਿੰਮ ਪੰਜਾਬ ਦੇ ਹਰ ਜਿਲ੍ਹੇ ਵਿੱਚ ਜਾਵੇਗੀ ਤੇ ਬੂਥ ਸਤਰ ਤੱਕ ਵਰਕਰਾਂ ਲਾਮਵੰਦ ਕਰੇਗੀ ਅਤੇ ਲੋਕਾਂ ਨੂੰ ਕਾਂਗਰਸ ਵੱਲੋ ਕੀਤੇ ਜਾ ਰਹੇ ਘੁਟਾਲੇ, ਭ੍ਰਿਸ਼ਟਾਚਾਰ ਅਤੇ ਲੋਕ ਮਾਰੂ ਨੀਤੀਆ ਬਾਰੇ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਅਜੇ ਜੰਬਾਲ ਸੰਗਠਨ ਰਾਜ ਮੰਤਰੀ, ਤਰੁਣ ਚੁੰਘ ਜਰਨਲ ਸਕੱਤਰ, ਅਰੁਣੇਸ ਸ਼ਾਕਰ, ਸੁਦੇਸ਼ ਸ਼ਰਮਾਂ, ਸੰਜੀਵ ਭਾਰਦਵਾਜ ਜਿਲ੍ਹਾਂ ਪ੍ਰਧਾਨ, ਪ੍ਰਿਤਪਾਲ ਬਜਾਜ, ਡਾ. ਬਲਵੀਰ ਸ਼ਰਮਾਂ, ਡਾ. ਨਰੇਸ਼ ਰਾਵਲ, ਡਾ. ਅਸ਼ਵਨੀ ਧੀਰ, ਵਰਿੰਦਰ ਕੌਰ ਥਾਂਦੀ, ਸੰਜੀਵ ਜੈਨ, ਹਿੰਮਤ ਤੇਜਪਾਲ ਅਤੇ ਪ੍ਰੈਸ ਸਕੱਤਰ ਨਵਕਾਂਤ ਭਰੋਮਜਾਰਾ ਵੀ ਹਾਜਰ ਸਨ।