ਨਵੀਂ ਦਿੱਲੀ, 6 ਜਨਵਰੀ (ਪੀ. ਟੀ.)- ਗਣਤੰਤਰ ਦਿਵਸ ਦੇ ਮੌਕੇ ’ਤੇ ਮੁੱਖ ਮਹਿਮਾਨ ਦੇ ਰੂਪ ’ਚ ਦਿੱਲੀ ਆ ਰਹੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਮਜ਼ਬੂਤ ਰੱਖਣ ਦੇ ਉਦੇਸ਼ ਨਾਲ ਕੋਈ ਵੀ ਜਹਾਜ਼ ਦਿੱਲੀ ਵੱਲ ਉਡਾਣ ਨਹੀਂ ਭਰ ਸਕੇਗਾ ਜਦੋਂ ਤੱਕ ਗਣਤੰਤਰ ਦਿਵਸ ਸਮਾਰੋਹ ਚੱਲੇਗਾ। ਇਸ ਲਈ ਜੈਪੁਰ, ਇੰਦੌਰ, ਭੋਪਾਲ ਏਅਰਪੋਰਟ ਵੀ ਸ਼ਾਮਲ ਹਨ। ਇਸ ਦੌਰਾਨ ਹੋਰ ਪ੍ਰਦੇਸ਼ਾਂ ਤੋਂ ਉਡਾਣ ਭਰਨ ਵਾਲੇ ਜਹਾਜ਼ਾਂ ਨੂੰ ਜੈਪੁਰ, ਅਹਿਮਦਾਬਾਦ, ਇੰਦੌਰ ਅਤੇ ਲਖਨਊ ਮੋੜਿਆ ਜਾਵੇਗਾ। ਗੌਰਤਲਬ ਹੈ ਕਿ ਅਮਰੀਕਾ ਕਦੀ ਵੀ ਰਾਸ਼ਟਰਪਤੀ ਦੇ ਦੌਰੇ ਦਾ ਸਮਾਂ ਪਹਿਲਾ ਤੋਂ ਸਰਵਜਨਕ ਨਹੀਂ ਕਰਦਾ ਹੈ। ਰਾਸ਼ਟਰਪਤੀ ਓਬਾਮਾ ਅਤੇ ਪ੍ਰਧਾਨ ਮੰਤਰੀ ਮੋਦੀ ਨੂੰ ਮਿਲ ਰਹੀਆਂ ਧਮਕੀਆਂ ਨੂੰ ਦੇਖਦੇ ਹੋਏ ਸੁਰੱਖਿਆ ਏਜੰਸੀਆਂ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ ਲਈ ਤਿਆਰ ਨਹੀਂ ਹਨ। ਅਮਰੀਕੀ ਸੁਰੱਖਿਆ ਏਜੰਸੀਆਂ ਨੇ ਦਿੱਲੀ ‘ਚ ਓਬਾਮਾ ਦੀ ਸੁਰੱਖਿਆ ਲਈ ਕਮਾਨ ਸੰਭਾਲ ਲਈ ਹੈ। ਸੀ.ਆਈ.ਏ. ਐਫ.ਬੀ.ਆਈ, ਨੇਵੀਸੀਲ ਕਮਾਂਡੋ ਲਗਾਤਾਰ ਭਾਰਤੀ ਖੁਫੀਆ ਏਜੰਸੀਆਂ ( ਐਸ.ਪੀ.ਜੀ. , ਰਾਅ, ਆਈ.ਬੀ. ) ਸੰਪਰਕ ’ਚ ਹਨ ਅਤੇ ਤਿੰਨਾਂ ਸੈਨਾਵਾਂ ਦੇ ਅਧਿਕਾਰੀਆਂ ਨਾਲ ਬੈਠ ਕੇ ਸੁਰੱਖਿਆ ਦਾ ਮਸੌਦਾ ਤਿਆਰ ਕੀਤਾ ਹੈ।
ਪਰੇਡ ਦੌਰਾਨ ਦਿੱਲੀ ਵੱਲ ਨਹੀਂ ਆਵੇਗਾ ਕੋਈ ਜਹਾਜ਼



