Skip to content
Independent perspectives. Global stories.
BREAKING

ਬਿਆਸ ਦੁਕਾਨਦਾਰਾਂ ਨੂੰ ਸੀਵਰੇਜ ਸਿਸਟਮ ਦੀ ਪਈ ਮਾਰ

Share this story

ਰਈਆ ,31 ,ਜੁਲਾਈ ,( ਰਘਬੀਰ ਸਿੰਘ ਗਿੱਲ   ) ਸੜਕਾਂ ਦੀ ਚੋੜਾਈ ਕਰਨ ਦੀ ਅਤੇ ਜੀ ਟੀ ਰੋਡ ਦੇ ਆਸ ਪਾਸ ਸੀਵਰੇਜ ਸਿਸਟਮ ਪਾਉਣ ਦੀ ਸ਼ੁਰੂ ਕੀਤੀ ਗਈ ਯੋਜਨਾਵਾਂ ਨੇ ਸੜਕਾਂ ਕਿਨਾਰੇ ਸਥਿਤ ਦੁਕਾਨ ਬਾਜ਼ਾਰ ਮੰਦਹਾਲੀ ਦੇ ਦੌਰ ਚੋਂ ਲੰਘ ਰਿਹਾ ਹੈ। ਬਿਆਸ ਵਿਖੇ ਸਥਿਤ ਅੰਮ੍ਰਿਤਸਰ- ਜਲੰਧਰ ਮੁੱਖ ਸੜਕ ਦੁਆਲੇ ਪੁਰਾਣੇ ਦੁਕਾਨ ਬਾਜ਼ਾਰ ਨੂੰ ਸੀਵਰੇਜ ਸਿਸਟਮ ਸਬੰਧੀ ਸ਼ੁਰੂ ਕੀਤੇ ਗਏ ਕੰਮ ਦਾ ਸੇਕ ਲੱਗ ਰਿਹਾ ਹੈ।
sevrejproblum
ਸ਼ੁਰੂ ਕੀਤੀ ਯੋਜਨਾ ਪਤਾ ਨਹੀ ਕਦੋਂ ਸਿਰੇ ਚੜੇਗੀ ਪਰ ਦੁਕਾਨ ਬਾਜ਼ਾਰ ਨਾਲ ਸਬੰਧਿਤ ਦੁਕਾਨਦਾਰ ਮਾਰਕਿਟ ਕਮਜ਼ੋਰ ਪੈਣ ਕਰਕੇ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ।   ਫੌਜ਼ੀ ਬ੍ਰਿਗੇਡ ਦੇ ਸਾਹਮਣੇ ਸਥਿਤ ਦੁਕਾਨ ਬਾਜ਼ਾਰ ਦੇ ਦੁਕਾਨਦਾਰ ਜਗਜੀਤ ਸਿੰਘ ਸੋਨੂੰ ,ਪਰਦੀਪਕੁਮਾਰ,ਰਾਜਾ ਟੀ ਵੀ ਸੈਂਟਰ, ਕਾਕਾ,ਜਰਮਨਜੀਤ ਸਿੰਘ ,ਜਸਬੀਰ ਸਿੰਘ ,ਸੁਨੀਲ ,ਮੰਗਲਜੀਤ ,ਪਲਵਿੰਦਰ ਆਦਿ ਨੇ ਦੱਸਿਆ ਕਿ ਪਿਛਲੇ 6 ਮਹੀਨਿਆਂ ਤੋਂ ਦੁਕਾਨਾ ਦੇ ਸਾਹਮਣੇ ਕਿਸੇ ਨਿੱਜੀ ਕੰਪਨੀ ਨੇ ਬਿਆਸ ਦਾ ਸੀਵਰੇਜ਼ ਸਿਸਟਮ ਪਾਉਣ ਦੀ ਸ਼ੁਰੂਆਤ ਕੀਤੀ ਹੋਈ ਹੈ। ਪਰ ਕੰਮ ਦੀ ਰਫਤਾਰ ਤੇਜ਼ ਨਾ ਹੋਣ ਕਰਕੇ ਸਾਡੀਆਂ ਦੁਕਾਨਾ ਦਾ ਕੰਮ  ਢਿੱਲ੍ਹ ਮੱਠ ‘ਚ ਚਲਾ ਗਿਆ ਹੈ। ਅਤੇ ਹੁਣ ਹਾਲਾਤ ਇਹ ਹੈ। ਕਿ ਮਜ਼ਦੂਰ ਕੰਮ ਕਰਨੋਂ ਛੱਡ ਗਏ ਹਨ। ਪਰ ਸਾਡੀਆਂ ਦੁਕਾਨਾ ਨੂੰ ਤਾਂÎ ਤਾਲਾ੍ਹ ਲੱਗਣ ਵਾਲਾ ਹੋ ਗਿਆ ਹੈ।   ਉਨਾ੍ਹ ਨੇ ਦੱਸਿਆ ਕਿ ਅਸੀ ਬਹੁਤ ਵਾਰ ਰੁਕੇ ਕੰਮ ਨੂੰ ਸ਼ੁਰੂ ਕਰਨ ਅਤੇ ਪ੍ਰੋਜੈਕਟ ਮੁਕੰਮਲ ਕਰਨ ਲਈ ਫਰਿਆਦ ਕਰ ਚੁੱਕੇ ਹਾਂ ਪਰ ਸਾਡੀ ਕਿਸੇ  ਠੇਕੇਦਾਰ ਨੇ ਕੋਈ ਸੁਣਵਾਈ ਨਹੀ ਕੀਤੀ ਹੈ।  ਪ੍ਰੈਸ ਨੇ ਜਦੋਂ ਸਬੰਧਿਤ ਠੇਕੇਦਾਰ ਨਾਲ ਗੱਲਬਾਤ ਕਰਕੇ ਸਾਰੀ ਯੋਜਨਾ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ ਕੀਤੀ ਪਰ ਕੋਈ ਵੀ ਮੁਲਾਜ਼ਮ ਸ਼ੁਰੂ ਕੀਤੇ ਗਏ ਕੰਮ ਦਾ ਖੁਲਾਸਾ ਨਾ ਕਰ ਸਕੇ। ਲੋਕਾਂ ਖਾਸ਼ ਕਰ ਬਿਆਸ ਬਾਜ਼ਾਰ ਦੇ ਪ੍ਰਧਾਨ ਕੁਲਵੰਤ ਸਿੰਘ ਕਾਕਾ ਨੇ  ਸਰਕਾਰ ਤੋਂ ਮੰਗ ਕੀਤੀ ਹੈ। ਕਿ ਦੁਕਾਨਦਾਰਾਂ ਦੀ ਰੋਜ਼ੀ ਰੋਟੀ ਨੂੰ ਧਿਆਨ ਵਿੱਚ ਰੱਖਦਿਆਂ ਕੰਮ ਜਲਦੀ ਮੁਕੰਮਲ  ਕੀਤਾ ਜਾਵੇ ।   ਆਰ ਕੇ ਸੀ ਦੇ ਮੁਲਾਜ਼ਮ ਦਿਨੇਸ਼ ਅਤੇ ਸੁਰੇਸ਼ ਨੇ ਪ੍ਰੈਸ ਨੂੰ ਤਸੱਲੀ ਬਖਸ਼ ਜਵਾਬ ਨਾ ਦਿਤਾ।

WRITTEN BY