ਸੰਗਰੂਰ 31 ਜੁਲਾਈ (ਰਾਜ ਵਰਮਾ/ਦੀਪਕ ਗਰੋਵਰ) ਸ਼ਹੀਦ ਊਧਮ ਸਿੰਘ ਦਾ ਬਲੀਦਾਨ ਦਿਵਸ ਜੋ ਸਟੇਟ ਪੱਧਰ ਤੇ ਸੁਨਾਮ ਵਿਖੇ ਮਨਾਇਆ ਗਿਆ ਇਸ ਵਿਚ ਸਿਆਸੀ ਲੀਡਰਾਂ ਨੂੰ ਹੀ ਬੁਲਾਇਆ ਗਿਆ। ਪੰਜਾਬ ਪੱਧਰ ਤੇ ਤਾਂ ਕੀ, ਇਥੋ ਤੱਕ ਸੰਗਰੂਰ ਜਿਲੇ ਦੇ ਫਰੀਡਮ ਫਾਈਟਰਾਂ ਨੂੰ ਵੀ ਨਹੀ ਬੁਲਾਇਆ। ਭਾਸ਼ਨ ਦੇਣ ਵਾਲੇ ਲੀਡਰਾਂ ਨੇ ਚਾਹੇ ਬਿਆਨ ਦਾਗਦੇ ਹੋਏ ਕਿਹਾ ਕਿ ਅਸੀ ਅਜਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਸਦਕਾ ਅਜਾਦ ਫਿਜਾ ਵਿਚ ਸਾਹ ਲੈ ਰਹੇ ਹਾਂ। ਪਰ ਖੁਦ ਫਰੀਡਮ ਫਾਈਟਰ ਕਿਸ ਤਰਾਂ ਜੀਵਨ ਬਸਰ ਕਰ ਰਹੇ ਹਨ। ਇਸ ਵਾਰੇ ਕਿਸੇ ਲੀਡਰ ਨੇ ਜਾਨਣ ਦੀ ਕੋਸ਼ਿਸ਼ ਨਹੀ ਕੀਤੀ । ਫਰੀਡਮ ਫਾਈਟਰ ਜਿਲਾ ਜਥੇਬੰਦੀ ਦੇ ਪ੍ਰਧਾਨ ਹਰਿੰਦਰਪਾਲ ਖਾਲਸਾ ਨੇ ਦੱਸਿਆ ਕਿ ਕੋਈ ਵੀ ਸਰਕਾਰ ਆਵੇ ਚਾਹੇ ਉਹ ਕਾਂਗਰਸ ਦੀ ਹੈ ਜਾਂ ਅਕਾਲੀਆਂ ਦੀ, ਸਿਰਫ ਆਪਣੇ ਚਮਚਿਆਂ ਤੋ ਬਗੈਰ ਕਿਸੇ ਦੀ ਪੁਛ-ਪੜਤਾਲ ਨਹੀ। ਸਿਰਫ 26 ਜਨਵਰੀ ਅਤੇ 15 ਅਗਸਤ ਵਾਲੇ ਦਿਨ ਹੀ ਫਾਰਮੈਲਟੀ ਕਰਦੇ ਹਨ। ਉਹ ਵੀ ਮਜ਼ਬੂਰੀ ਬਸ ਕਰਨੀ ਪੈਂਦੀ ਹੈ। ਉਥੇ ਵੀ ਫਰੀਡਮ ਫਾਈਟਰਾਂ ਦੇ ਨਾ ਤੇ ਲੱਖਾਂ ਰੁਪਏ ਦਿਖਾਇਆ ਜਾਂਦਾ ਹੈ। ਉਥੇ ਵੀ ਦੇਖੋ ਸਿਰਫ 2 ਬਿਸਕੁਟ ਅਤੇ 1 ਕੱਪ ਚਾਹ ਹੀ ਨਸੀਬ ਹੁੰਦੀ ਹੈ। ਜੂਸ ਤੇ ਕਾਜੂ ਤਾਂ ਲੀਡਰ ਅਤੇ ਅਫਸਰ ਸਾਹੀ ਲਈ ਹੁੰਦੇ ਹਨ। ਉਨਾਂ ਅੱਗੇ ਕਿਹਾ ਕਿ ਸਾਰਾ ਸਾਲ ਸ਼ਹੀਦ ਊਧਮ ਸਿੰਘ ਦੇ ਸਮਾਰਕ ਤੇ ਸੂਰ ਅਤੇ ਅਵਾਰਾ ਡੰਗਰ ਘੁੰਮਦੇ ਰਹਿੰਦੇ ਹਨ। ਮੁਹੱਲਿਆ ਦਾ ਗੰਦਾ ਪਾਣੀ ਸਮਾਰਕ ਵਿਚ ਫਿਰਦਾ ਰਹਿੰਦਾ ਹੈ। ਸਿਰ ਬਲੀਦਾਨ ਦਿਵਸ ਤੇ ਸਰਧਾ ਦੇ ਫੁਲ ਭੇਂਟ ਕਰਨ ਵਾਲਿਆਂ ਦੇ ਕੱਪੜੇ ਗੰਦੇ ਨਾ ਹੋਣ, ਉਹਨਾਂ ਨੂੰ ਮੁਸ਼ਕ ਨਾ ਮਾਰੇ, ਇਸ ਲਈ ਹੀ ਸਾਰੇ ਜਿਲੇ ਦੇ ਸਫਾਈ ਸੇਵਕ ਸੁਨਾਮ ਸਫਾਈ ਤੇ ਲਾ ਦਿੱਤੇ ਜਾਂਦੇ ਹਨ। ਇਨਾਂ ਚਾਰ ਪੰਜ ਦਿਨਾਂ ਵਿਚ ਨਾਲ ਲੱਗਦੇ ਸ਼ਹਿਰਾਂ ਦੇ ਘਰਾਂ ਵਿਚ ਗੰਦਗੀ ਦੇ ਢੇਰ ਲੱਗ ਜਾਂਦੇ ਹਨ। ਖਾਲਸਾ ਜੀ ਨੇ ਇਹ ਵੀ ਦੱਸਿਆ ਕਿ 5 ਤਾਰੀਖ ਨੂੰ ਜਿਲਾ ਪੱਧਰੀ ਮੀਟਿੰਗ ਵਿਚ ਅਹਿਮ ਫੈਸਲੇ ਲਏ ਜਾਣਗੇ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਮਿਲ ਕੇ ਫਰੀਡਮ ਫਾਈਟਰਾਂ ਦੀਆਂ ਮੰਗਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਇਸ ਸਮੇ ਇਨਾ ਨਾਲ ਦਰਸ਼ਨ ਸਿਸੰਘ ਲੋਂਗੋਵਾਲ, ਪਰਮਜੀਤ ਸਿੰਘ, ਸਿਆਸਤ ਸਿੰਘ,ਚਮਕੌਰ ਸਿੰਘ, ਸੁਰਿੰਦਰਪਾਲ ਆਦਿ ਆਗੂ ਹਾਜ਼ਰ ਸਨ।



