Skip to content
Independent perspectives. Global stories.
BREAKING

ਪੰਜਾਬ ਨੂੰ ਨਸ਼ਾ ਮੁਕਤ ਕਰਨਾ ਸਮੇਂ ਦੀ ਜ਼ਰੂਰਤ : ਬਾਦਲ

Share this story

ਮੁੱਖ ਮੰਤਰੀ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸਾਂਝੇ ਯਤਨਾਂ ਦੀ ਵਕਾਲਤ
ਕਾਂਗਰਸੀ ਆਗੂਆਂ ਵੱਲੋਂ ਸੁੱਰਖਿਆ ਏਂਜਸੀਆਂ ਦੇ ਸਤਿਕਾਰ ਦਾ ਕੇਵਲ ਵਿਖਾਵਾ : ਬਾਦਲ
ਸਿਹਤ ਸਿੱਖਿਆ ਲਈ ਵੱਖਰਾ ਵਿਭਾਗ ਬਣਾਉਣ ਦੀਆਂ ਸੰਭਾਵਨਾਵਾਂ ਘੋਖੀਆਂ ਜਾਣਗੀਆਂ

Page-1_05 ਸ੍ਰੀ ਮੁਕਤਸਰ ਸਾਹਿਬ, 4 ਜਨਵਰੀ- ਨਸ਼ੇ ਦੀ ਦੀ ਬੁਰਾਈ ਦੇ ਖਾਤਮੇ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਦੇ ਸਾਂਝੇ ਯਤਨਾਂ ਦੀ ਵਕਾਲਤ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਹ ਸਮੇਂ ਦੀ ਮੰਗ ਹੈ ਕਿ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਇਆ ਜਾਵੇ।ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ. ਐਮ. ਏ.) ਦੀ ਪੀ.ਆਈ. ਐਮ. ਏ. ਸੀ. ਓ. ਐਨ.-2015 (ਪਿਮਾਕੋਨ)  ਕਾਨਫਰੰਸ਼ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਸ: ਬਾਦਲ ਨੇ ਕਿਹਾ ਕਿ ਲੋਕਾਂ ਦੇ ਸਹਿਯੋਗ ਨਾਲ ਕੇਂਦਰ ਅਤੇ ਰਾਜ ਸਰਕਾਰ ਦੀਆਂ ਸਾਂਝੀਆਂ ਕੋਸ਼ਿਸਾਂ ਨਾਲ ਹੀ ਸੂਬੇ ਵਿਚੋਂ ਨਸ਼ੇ ਦਾ ਮੁਕੰਮਲ ਖਾਤਮਾ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸੂਬਾ

ਸਰਕਾਰ ਸੂਬੇ ਦੀਆਂ ਹੱਦਾਂ ਅੰਦਰ ਆਉਣ ਵਾਲੇ ਨਸ਼ੇ ਨੂੰ ਤਾਂ ਕਾਬੂ ਕਰ ਸਕਦੀ ਹੈ ਪਰ ਸਮੇਂ ਦੀ ਲੋੜ ਹੈ ਕਿ ਇਸ ਸਮੱਸਿਆ ਨੂੰ ਜੜ੍ਹ ਤੋਂ ਖ਼ਤਮ ਕਰਨ ਲਈ ਨਸੇ ਦੀ ਸਪਲਾਈ ਲਾਈਨ ਨੂੰ ਉਸਦੇ ਮੁੱਢ ਤੋਂ ਤੋੜਿਆ ਜਾਵੇ ਇਸ ਲਈ ਕੇਂਦਰ ਨੂੰ ਸੀਮਾ ਤੇ ਚੌਕਸੀ ਹੋਰ ਵਧਾਉਣੀ ਚਾਹੀਦੀ ਹੈ। ਸ: ਬਾਦਲ ਨੇ ਕਿਹਾ ਪੰਜਾਬ ਨਸਿਆਂ ਨੂੰ ਕਾਬੂ ਕਰਨ ਵਿਚ ਦੇਸ਼ ਵਿਚ ਸਭ ਤੋਂ ਮੋਹਰੀ ਸੂਬਾ ਹੈ ਪਰ ਇਸ ਸਮੱਸਿਆ ਦਾ ਸਥਾਈ ਹੱਲ ਤਦ ਤੱਕ ਸੰਭਵ ਨਹੀਂ ਹੈ ਜਦ ਤਕ ਦੇਸ਼ ਦੇ ਬਾਹਰੋਂ ਅਤੇ ਅੰਦਰੋਂ ਨਸ਼ਿਆਂ ਦੀ ਇਸ ਸਪਲਾਈ ਲਾਈਨ ਨੂੰ ਕੱਟਿਆ ਨਹੀਂ ਜਾਂਦਾ।
          ਕਾਂਗਰਸੀ ਆਗੂ ਸ੍ਰੀ ਸੁਨੀਲ ਜਾਖੜ ਵੱਲੋਂ ਸਰਹੱਦ ’ਤੇ ਜਾ ਕੇ ਬੀ.ਐਸ.ਐਫ. ਦੇ ਅਫ਼ਸਰਾਂ ਨਾਲ ਮਿਲਣ ਸਬੰਧੀ ਪੁੱਛੇ ਇਕ ਸਵਾਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ ਆਗੂ ਤਾਂ ਸੁਰੱਖਿਆ ਏਂਜਸੀਆਂ ਦੇ ਸਤਿਕਾਰ ਦਾ ਉਪਰੀ ਤੌਰ ਤੇ ਦਿਖਾਵਾ ਕਰਦੇ ਹਨ ਜਦ ਕਿ ਸ਼੍ਰੋਮਣੀ ਅਕਾਲੀ ਦਲ ਦਿਲ ਦੀਆਂ ਗਹਿਰਾਈਆਂ ਵਿਚੋਂ ਆਪਣੀਆਂ ਸੁਰੱਖਿਆ ਏਂਜਸੀਆਂ ਦਾ ਸਨਮਾਨ ਕਰਦਾ ਹੈ। ਸ: ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਟਾਰੀ, ਹੁਸੈਨੀਵਾਲਾ ਅਤੇ ਸਾਦਕੀ ਵਿਖੇ ਪ੍ਰਸਤਾਵਿਤ ਪ੍ਰਦਰਸ਼ਨ ਕਿਸੇ ਵੀ ਕੇਂਦਰੀ ਏਂਜਸੀ ਦੇ ਖਿਲਾਫ ਨਹੀਂ ਹਨ ਸਗੋਂ ਇਹ ਲੋਕਾਂ ਨੂੰ ਨਸੇ ਖਿਲਾਫ ਜਾਗਰੂਕ ਕਰਨ ਅਤੇ ਨਸ਼ੇ ਦੀ ਸਪਲਾਈ ਲਾਈਨ ਤੋੜਨ ਦਾ ਇਕ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਇਕੋ ਇਕ ਮੁੱਖ ਉਦੇਸ਼ ਲੋਕਾਂ ਨੂੰ ਚੇਤਨ ਕਰਨਾ ਹੈ ਤਾਂ ਜੋ ਸਰਹੱਦ ਪਾਰੋਂ ਨਸਿਆਂ ਦੀ ਸਪਲਾਈ ਲਾਈਨ ਨੂੰ ਤੋੜਿਆ ਜਾ ਸਕੇ।
          ਇਸ ਤੋਂ ਪਹਿਲਾਂ ਪਿਮਾਕੋਨ ਦੇ ਪ੍ਰਤਿਨਿਧੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸਿਹਤ ਸਿੱਖਿਆ ਸਮੇਂ ਦੀ ਜਰੂਰਤ ਹੈ ਅਤੇ ਸੂਬਾ ਸਰਕਾਰ ਲੋਕਾਂ ਨੂੰ ਉਨ੍ਹਾਂ ਦੀ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਵੱਖਰਾ ਵਿਭਾਗ ਬਣਾਉਣ ਦੀ ਸੰਭਾਵਨਾਵਾਂ ਦਾ ਵੀ ਪਤਾ ਲਗਾਏਗੀ ਤਾਂ ਜੋ ਲੋਕਾਂ ਨੂੰ ਇਸ ਸਬੰਧੀ ਸਿੱਖਿਅਤ ਕੀਤਾ ਜਾ ਸਕੇ ਕਿ ਉਹ ਆਪਣੇ ਆਪ ਨੂੰ ਕਿਵੇਂ ਸਿਹਤਮੰਦ ਰੱਖ ਸਕਦੇ ਹਨ। ਉਨ੍ਹਾਂ ਕਿਹਾ ਕਿ ਇਸ ਲਈ ਜਾਗਰੂਕਤਾ ਮੁਹਿੰਮ ਦੀ ਜਰੂਰਤ ਹੈ ਅਤੇ ਅਜਿਹੀ ਮੁਹਿੰਮ ਪਿੰਡਾਂ ਤੋਂ ਸ਼ੁਰੂ ਹੋਣੀ ਚਾਹੀਦੀ ਹੈ।
          ਇਸ ਮੌਕੇ ਇਕ ਹੋਰ ਮਹੱਤਵਪੂਰਨ ਐਲਾਣ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਡਾਕਟਰਾਂ ਦੀ ਤਰਜ ਤੇ ਹੁਣ ਹਰ ਸਾਲ ਪੰਜ ਪ੍ਰਾਈਵੇਟ ਡਾਕਟਰਾਂ ਨੂੰ ਵੀ ਨਵੀਂ ਡਾਕਟਰੀ ਸਿਖਲਾਈ ਲਈ ਵਿਦੇਸ਼ ਭੇਜਣ ਦਾ ਖਰਚ ਸਹਿਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਡਾਕਟਰਾਂ ਦੀ ਚੋਣ ਸਿਹਤ ਵਿਭਾਗ ਦੇ ਅਧਿਕਾਰੀਆਂ, ਆਈ.ਐਮ.ਏ. ਦੇ ਨੁੰਮਾਇੰਦੇ ਅਤੇ ਬਾਬਾ ਫਰੀਦ ਮੈਡੀਕਲ ਸਾਇੰਸ਼ਜ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਤੇ ਅਧਾਰਤ ਕਮੇਟੀ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਨਾਲ ਡਾਕਟਰਾਂ ਦੀ ਯੋਗਤਾ ਵਿਚ ਵਾਧਾ ਹੋਵੇਗਾ ਅਤੇ ਇਸ ਦਾ ਸਿੱਧਾ ਲਾਭ ਆਮ ਲੋਕਾਂ ਨੂੰ ਚੰਗੀਆਂ ਸਿਹਤ ਸਹੁਲਤਾਂ ਮਿਲਣਗੀਆਂ।
          ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕੈਂਸਰ ਦੀ ਰੋਕਥਾਮ ਲਈ ਕੀਤੇ ਗਏ ਉਪਰਾਲਿਆਂ ਦਾ ਜਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਮੁਲਾਂਪੁਰ ਵਿਖੇ ਹੋਮੀ ਭਾਂਬਾ ਕੈਂਸਰ ਟਰੀਟਮੈਂਟ ਅਤੇ ਰਿਸਰਚ ਸੈਂਟਰ ਦੀ ਸਥਾਪਨਾ ਨਾਲ ਸੂਬਾ ਕੈਂਸਰ ਦੇ ਇਲਾਜ ਵਿਚ ਮੋਹਰੀ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਹੀ ਕੈਂਸਰ ਦੇ ਇਲਾਜ ਦੀਆਂ ਸਹੁਲਤਾਂ ਅੰ੍ਰਿਮਤਸਰ, ਪਟਿਆਲਾ ਅਤੇ ਫਰੀਦਕੋਟ ਦੇ ਮੈਡੀਕਲ ਕਾਲਜਾਂ ਵਿਚ ਉਪਲਬੱਧ ਕਰਵਾਈਆਂ ਹਨ। ਇਸ ਤੋਂ ਬਿਨ੍ਹਾਂ ਬਠਿੰਡਾ ਅਤੇ ਸੰਗਰੂਰ ਵਿਖੇ ਵੀ ਅਲਟਰਾ ਮਾਡਰਨ ਕੈਂਸਰ ਇਲਾਜ ਕੇਂਦਰ ਬਣ ਰਹੇ ਹਨ। ਇਸ ਤੋਂ ਬਿਨ੍ਹਾਂ ਕੈਂਸਰ ਮਰੀਜਾਂ ਨੂੰ ਨਗਦੀ ਰਹਿਤ ਇਲਾਜ ਦੀ ਸਹੁਲਤ ਵੀ ਦਿੱਤੀ ਗਈ ਹੈ।
          ਆਈ.ਐਮ.ਏ. ਵੱਲੋਂ ਮਨੁੱਖਤਾਂ ਦੀ ਭਲਾਈ ਲਈ ਪਾਏ ਜਾ ਰਹੇ ਵੱਢਮੁੱਲੇ ਯੋਗਦਾਨ ਦੀ ਸਲਾਘਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਡਾਕਟਰ ਸੱਚੇ ਅਰਥਾਂ ਵਿਚ ਮਨੁੱਖਤਾ ਦਾ ਭਲਾ ਕਰ ਰਹੇ ਹਨ। ਨਾਲ ਹੀ ਉਨ੍ਹਾਂ ਨੇ ਅਪੀਲ ਕੀਤੀ ਕਿ ਹੋਰ ਸਮਰਪਨ ਦੀ ਭਾਵਨਾ ਨਾਲ ਮਰੀਜਾਂ ਦੀ ਸੇਵਾ ਕੀਤੀ ਜਾਵੇ। ਉਨ੍ਹਾਂ ਨੇ ਡਾਕਟਰਾਂ ਨੂੰ ਹਰ ਹਫ਼ਤੇ ਇਕ ਦਿਨ ਗਰੀਬ ਲੋਕਾਂ ਦੇ ਇਲਾਜ ਲਈ ਰੱਖਣਾ ਚਾਹੀਦਾ ਹੈ।
ਇਸ ਮੌਕੇ ਸਿਹਤ ਅਤੇ ਪਰਿਵਾਹ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਵੀ ਸੰਬੋਧਨ ਕਰਦਿਆਂ ਲੋਕਾਂ ਨੂੰ ਸਿਹਤਮੰਦ ਰਹਿਣ ਲਈ ਖਾਣ ਪੀਣ ਦੀਆਂ ਆਦਤਾਂ ਵਿਚ ਸੁਧਾਰ ਦੀ ਅਪੀਲ ਕੀਤੀ।
ਇਸ ਮੌਕੇ ਆਈ.ਐਮ.ਏ. ਦੇ ਸੂਬਾ ਪ੍ਰਧਾਨ ਡਾ: ਸੁਧੀਰ ਰਾਜ ਨੇ ਮੁੱਖ ਮੰਤਰੀ ਨੂੰ ਜੀ ਆਇਆਂ ਨੂੰ ਆਖਦਿਆਂ ਆਈ.ਐਮ.ਏ. ਵੱਲੋਂ ਭਰੋਸਾ ਦਿੱਤਾ ਕਿ ਸਰਕਾਰ ਵੱਲੋਂ ਨਸ਼ਿਆ ਖਿਲਾਫ ਸ਼ੁਰੂ ਕੀਤੀ ਮੁਹਿੰਮ ਵਿਚ ਪੂਰਾ ਸਹਿਯੋਗ ਕਰੇਗੀ।   
      ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਕੇ.ਜੇ.ਐਸ. ਚੀਮਾ ਵਿਸ਼ੇਸ਼ ਪ੍ਰਿੰਸੀਪਲ ਸਕੱਤਰ ਟੂ ਸੀ.ਐਮ., ਸ. ਕਰਨੈਲ ਸਿੰਘ ਆਹੀ ਜਿਲ੍ਹਾ ਅਤੇ ਸੈਸ਼ਨ ਜੱਜ, ਡਾ. ਰਾਜ ਬਹਾਦਰ ਵਾਇਸ ਚਾਂਸਲਰ ਬਾਬਾ ਫਰੀਦ ਯੂਨੀਵਰਸਿਟੀ ਫਰੀਦਕੋਟ, ਸ.ਜਸਕਿਰਨ ਸਿੰਘ ਡਿਪਟੀ ਕਮਿਸ਼ਨਰ, ਸ.ਕੁਲਦੀਪ ਸਿੰਘ ਚਾਹਲ ਐਸ.ਐਸ.ਪੀ., ਜੱਥੇਦਾਰ ਦਿਆਲ ਸਿੰਘ ਕੋਲਿਆਂਵਾਲੀ ਚੇਅਰਮੈਨ ਪੰਜਾਬ ਐਗਰੋ, ਸ.ਕੰਵਲਜੀਤ ਸਿੰਘ ਰੋਜੀ ਬਰਕੰਦੀ ਪ੍ਰਧਾਨ ਮਾਲਵਾ ਜੋਨ ਯੂਥ ਅਕਾਲੀ ਦਲ ਅਤੇ ਹਲਕਾ ਇੰਚਾਰਜ, ਸੀਨੀਅਰ ਅਕਾਲੀ ਆਗੂ ਸ.ਮਨਜੀਤ ਸਿੰਘ ਬਰਕੰਦੀ, ਡਾ. ਐਚ.ਐਸ ਗਿੱਲ ਚਾਂਸਲਰ ਆਦੇਸ਼ ਯੂਨੀਵਰਸਿਟੀ, ਡਾ. ਜ਼ੋਰਾ ਸਿੰਘ ਚਾਂਸਲਰ ਦੇਸ਼ ਭਗਤ ਯੂਨੀਵਰਸਿਟੀ, ਡਾ. ਸੁਧੀਰ ਰਾਜ ਸਟੇਟ ਪ੍ਰਧਾਨ ਆਈ.ਐਮ.ਏ., ਡਾ. ਸੁਖਵਿੰਦਰ ਸਿੰਘ ਚੇਅਰਮੈਨ ਆਰਗੇਨਾਈਜਿੰਗ ਕਮੇਟੀ, ਸ.ਮਨਜਿੰਦਰ ਸਿੰਘ ਬਿੱਟੂ ਚੇਅਰਮੈਨ ਮਾਰਕੀਟ ਕਮੇਟੀ, ਡਾ. ਮੁਕੇਸ਼ ਬਾਂਸਲ ਜ਼ਿਲ੍ਹਾ ਪ੍ਰਧਾਨ ਆਈ.ਐਮ.ਏ., ਡਾ. ਰਾਜਿੰਦਰ ਕੁਮਾਰ ਚਾਈਲਡ ਸਪੈਸਲਿਸਟ, ਡਾ. ਤਰਸੇਮ ਬਾਂਸਲ, ਡਾ. ਅਰੁਣ ਜੈਨ, ਡਾ. ਗਗਨਦੀਪ ਸਿੰਘ, ਡਾ. ਸੋਬਤੀ, ਡਾ. ਕੁਲਦੀਪ ਸਿੰਘ, ਡਾ: ਰਜਿੰਦਰ ਬਾਂਸਲ, ਡਾ: ਅਰਪਨਾ ਰਾਜ ਤੋਂ ਇਲਾਵਾ ਆਈ.ਐਮ.ਏ ਨਾਲ ਜੁੜੇ ਪੰਜਾਬ ਰਾਜ ਦੇ  ਸਾਰੇ ਡਾਕਟਰਾਂ ਨੇ  ਵੱਡੀ ਗਿਣਤੀ ਵਿੱਚ ਭਾਗ ਲਿਅ।  ਇਸ ਮੌਕੇ ਡਾ: ਹਰਦਾਸ ਸਿੰਘ ਸੰਧੂ ਅਤੇ ਡਾ: ਬਲਦੇਵ ਰਾਜ ਨੂੰ ਲਾਈਡ ਟਾਇਮ ਅਚੀਵਮੈਂਟ ਅਵਾਰਡ ਵੀ ਦਿੱਤਾ ਗਿਆ।

WRITTEN BY