Skip to content
Independent perspectives. Global stories.
BREAKING

ਨਸ਼ਿਆਂ ਵਿਰੁੱਧ ਲੜਾਈ ਖਾਤਰ ਕੇਂਦਰ ਇੱਕ ਸਮਾਨ ਨੀਤੀ ਲਾਗੂ ਕਰੇ : ਹਰਸਿਮਰਤ ਕੌਰ ਬਾਦਲ

Share this story

ਸਮੂਹ ਪਾਰਟੀਆਂ ਨੂੰ ਨਸ਼ਿਆਂ ਵਿਰੁੱਧ ਇੱਕਜੁੱਟ ਹੋਣ ਦਾ ਸੱਦਾ
Page-1_13 ਬਠਿੰਡਾ 4 ਜਨਵਰੀ (ਪੀ. ਟੀ.)- ਦੇਸ਼ ਵਿੱਚੋਂ ਨਸ਼ਿਆਂ ਦੇ ਖਾਤਮੇ ਵਿਰੁੱਧ ਲੜਾਈ ਲੜਨ ਲਈ ਕੇਂਦਰ ਨੂੰ ਸਾਰੇ ਰਾਜਾਂ ਵਾਸਤੇ ਇੱਕਸਮਾਨ ਨੀਤੀ ਲਾਗੂ ਕਰਨ ਉਪਰ ਜ਼ੋਰ ਦਿੰਦਿਆਂ ਕੇੱਦਰੀ ਫੂਡ ਪ੍ਰਾਸੈਸਿੰਗ ਸਨਅਤ ਰਾਜ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਕੁੱਝ ਰਾਜਾਂ ਵਿੱਚ ਅਫੀਮ, ਪੋਸਤ ਅਤੇ ਹੋਰ ਮਾਦਕ ਪਦਾਰਥਾਂ ਦੀ ਖੇਤੀ ਕਰਨ ’ਤੇ ਕੇਂਦਰ ਤੋਂ ਪਾਬੰਦੀ ਦੀ ਮੰਗ ਕਰਦਿਆਂ ਕਿਹਾ ਹੈ ਕਿ ਇਨਾਂ ਰਾਜਾਂ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਪੰਜਾਬ ਸਮੇਤ ਹੋਰਨਾਂ ਰਾਜਾਂ ਨੂੰ ਹੋ ਰਹੀ ਹੈ ਜਿਸ ਕਰਕੇ ਨਸ਼ਿਆਂ ਦਾ ਪ੍ਰਕੋਪ ਵਧ ਰਿਹਾ ਹੈ। ਅੱਜ ਇੱਥੇ ਪੰਜਾਬ ਖੇਤੀਬਾੜੀ ਦੇ ਖੇਤਰੀ ਕੇਂਦਰ ਵਿੱਚ ਆਪਣੀ ਕਿਸਮ ਦੇ ਪਹਿਲੇ ਡੱਬਾਬੰਦ ਖੁਰਾਕ ਸਿਖਲਾਈ ਤੇ ਵਪਾਰਕ ਕੇਂਦਰ ਦਾ ਨੀਂਹ ਪੱਥਰ ਰੱਖਣ

ਉਪਰੰਤ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀਮਤੀ ਬਾਦਲ ਨੇ ਕਿਹਾ ਕਿ ਵਿਸ਼ਵ ਦੀ ਨਸ਼ਾ ਮੰਡੀ ਵਿੱਚ ਵਿਕਦੇ ਮਾਦਕ ਪਦਾਰਥਾਂ ਵਿੱਚੋਂ 85 ਫੀਸਦ ਹਿੱਸਾ ਅਫਗਾਨਸਤਾਨ ਅਤੇ ਪਾਕਿਸਤਾਨ ਦੇਸ਼ ਤੋਂ ਬਰਾਮਦ ਹੁੰਦਾ ਹੈ ਅਤੇ ਇਨਾਂ ਦੇਸ਼ਾਂ ਤੋਂ ਇਹ ਨਸ਼ੀਲੇ ਰਸਾਇਣਕ ਪਦਾਰਥ ਭਾਰਤੀ ਸਰਹੱਦ ਤੋਂ ਸਮਗਲ ਹੋ ਕੇ ਪੰਜਾਬ ਵਿੱਚੋਂ ਲੰਘ ਕੇ ਕੌਮਾਂਤਰੀ ਮੰਡੀ ਵਿੱਚ ਜਾਂਦੇ ਹਨ ਜਿਨਾ ਨੂੰ ਰੋਕਣਾ ਸਰਹੱਦੀ ਫੋਰਸ ਦਾ ਕੰਮ ਹੈ। ਉਨਾਂ ਕਿਹਾ ਕਿ ਪਿਛਲੇ ਦਸ ਸਾਲ ਦੇਸ਼ ਉਪਰ ਕਾਂਗਰਸ ਦਾ ਰਾਜ ਰਿਹਾ ਜਿਸ ਨੇ ਇਨਾਂ ਨਸ਼ਿਆਂ ਦੀ ਤਸਕਰੀ ਨੂੰ ਰੋਕਣ ਲਈ ਉਕਾ ਹੀ ਧਿਆਨ ਨਹੀਂ ਦਿੱਤਾ। ਉਨਾਂ ਪੰਜਾਬ ਦੀ ਸ਼ਾਨ ਬਹਾਲੀ ਖਾਤਰ ਸਮੂਹ ਪਾਰਟੀਆਂ ਨੂੰ ਨਸ਼ਿਆਂ ਦੇ ਪੂਰਨ ਖਾਤਮੇ ਲਈ ਇੱਕਜੁੱਟ ਹੋਣ ਦਾ ਸੱਦਾ ਵੀ ਦਿੱਤਾ। ਸ੍ਰੀਮਤੀ ਬਾਦਲ ਨੇ ਕਿਹਾ ਕਿ ਬਠਿੰਡਾ ਵਿਖੇ ਸਥਾਪਤ ਹੋਣ ਜਾ ਰਹੇ ਡੱਬਾਬੰਦ ਖੁਰਾਕ ਸਿਖਲਾਈ ਤੇ ਵਪਾਰਕ ਕੇਂਦਰ ਵੱਲੋਂ ਰਾਜ ਦੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਵਿੱਚੋਂ ਕੱਢਣ ਲਈ ਉਨਾਂ ਨੂੰ ਆਪਣੀਆਂ ਜਿਣਸਾਂ, ਸਬਜੀਆਂ ਅਤੇ ਹੋਰ ਖੁਰਾਕੀ ਪਦਾਰਥਾਂ ਨੂੰ ਡੱਬਾਬੰਦ ਕਰਕੇ ਚੰਗਾ ਮੁੱਲ ਵੱਟਣ ਲਈ ਸਿਖਲਾਈ ਦਿੱਤੀ ਜਾਵੇਗੀ ਤਾਂ ਜ਼ੋ ਉਹ ਹੋਰਨਾਂ ਲਈ ਚਾਨਣ ਮੁਨਾਰਾ ਬਣ ਸਕਣ। ਉਨਾਂ ਕਿਹਾ ਕਿ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਪੰਜਾਬ ਵਿੱਚ ਡੱਬਾਬੰਦ ਖੁਰਾਕ ਪੈਦਾ ਕਰਨ ਦੀਆਂ ਬਹੁਤ ਸੰਭਾਵਨਾਵਾਂ ਹਨ ਤਾਂ ਜ਼ੋ ਖੇਤੀ ਵਸਤਾਂ ਦੀ ਸੰਭਾਲ ਅਤੇ ਸਹਾਇਕ ਧੰਦਿਆਂ ਰਾਹੀਂ ਕਿਸਾਨ ਪੈਰਾਂ ਸਿਰ ਹੋ ਸਕਣ ਅਤੇ ਖੇਤੀ ਵਸਤਾਂ ਦੀ ਹੁੰਦਾ ਖਰਾਬਾ ਘਟਾਇਆ ਜਾ ਸਕੇ। ਉਨਾਂ ਦੱਸਿਆ ਕਿ ਫਾਜ਼ਿਲਕਾ ਵਿਖੇ ਪਹਿਲਾਂ ਹੀ ਕੌਮਾਂਤਰੀ ਫੂਡ ਪਾਰਕ ਸਥਾਪਤ ਕੀਤਾ ਜਾ ਚੁੱਕਾ ਹੈ ਅਤੇ ਰਾਜ ਵਿੱਚ ਹੋਰ ਵੀ ਫੂਡ ਪਾਰਕ ਸਥਾਪਤ ਕੀਤੇ ਜਾਣਗੇ।
ਕੇਂਦਰੀ ਮੰਤਰੀ ਸ੍ਰੀਮਤੀ ਬਾਦਲ ਨੇ ਕਿਹਾ ਕਿ ਮਾਨਸਾ ਜਿਲੇ ਵਿੱਚ ਦੁੱਧ ਉਤਪਾਦਨ ਨੂੰ ਹੋਰ ਹੁਲਾਰਾ ਦੇਣ ਖਾਤਰ ਖਾਸ ਕਰਕੇ ਔਰਤਾਂ ਨੂੰ ਇਸ ਸਹਾਇਕ ਧੰਦੇ ਵੱਲ ਪ੍ਰੇਰਿਤ ਕਰਨ ਲਈ ਗੁਜਰਾਤ ਦੀ ਪ੍ਰਸਿੱਧ ਦੁੱਧ ਉਦਪਾਦਕ ਸਹਿਕਾਰੀ ਸੰਸਥਾ ਅਮੁੱਲ ਦੇ ਨੂਮਾਇੰਦੇ ਜਲਦ ਹੀ ਮਾਨਸਾ ਦਾ ਦੌਰਾ ਕਰਨਗੇ ਤਾਂ ਜ਼ੋ ਇੱਥੇ ਦੁੱਧ ਪ੍ਰੇਸੈਸਿੰਗ ਕੇਂਦਰ ਸਥਾਪਤ ਕੀਤਾ ਜਾ ਸਕੇ। ਇਹ ਕੇਂਦਰ ਪੂਰੇ ਮਾਲਵਾ ਖੇਤਰ ਦੀਆਂ ਲੋੜਾਂ ਦੀ ਪੂਰਤੀ ਕਰੇਗਾ।
ਇਸ ਮੌਕੇ ਬੋਲਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ. ਬਲਦੇਵ ਸਿੰਘ ਢਿੱਲੋਂ ਨੇ ਕਿਹਾ ਕਿ 7 ਕਰੋੜ ਦੀ ਲਾਗਤ ਨਾਲ ਕੇਂਦਰੀ ਫੂਡ ਪ੍ਰਾਸੈਸਿੰਗ ਮੰਤਰਾਲੇ ਦੀ ਮੱਦਦ ਨਾਲ ਸਥਾਪਤ ਹੋ ਰਹੇ ਇਸ ਸਿਖਲਾਈ ਕੇਂਦਰ ਨੂੰ ਅਗਲੇ ਛੇ ਮਹੀਨਿਆਂ ਵਿੱਚ ਤਿਆਰ ਕਰ ਦਿੱਤਾ ਜਾਵੇਗਾ ਜਿੱਥੇ ਇੱਕੋ ਵੇਲੇ 25-30 ਕਿਸਾਨਾਂ ਨੂੰ ਸਿਖਲਾਈ ਦਿੱਤੀ ਜਾਇਆ ਕਰੇਗੀ।
ਇਸ ਤੋਂ ਬਾਅਦ ਸ੍ਰੀਮਤੀ ਬਾਦਲ ਨੇ ਮਾਰਕੀਟ ਕਮੇਟੀ ਦੇ ਨਵੇਂ ਨਾਮਜਦ ਕੀਤੇ ਚੇਅਰਮੈਨ ਸਿਕੰਦਰ ਸਿੰਘ ਸਿੱਧੂ ਦੇ ਤਾਜ਼ਪੋਸ਼ੀ ਸਮਾਗਮ ਵਿੱਚ ਵੀ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਉਨਾਂ ਡੱਬਵਾਲੀ ਸੜਕ ’ਤੇ ਸਥਿਤ ਗੋਪਾਲ ਕ੍ਰਿਸ਼ਨ ਆਸ਼ਰਮ ਦਾ ਦੌਰਾ ਵੀ ਕੀਤਾ। ਇਸ ਮੌਕੇ ਉਨਾਂ ਨਾਲ ਹੋਰਨਾਂ ਤੋਂ ਇਲਾਵਾ ਮੁੱਖ ਸੰਸਦੀ ਸਕੱਤਰ ਸਰੂਪ ਚੰਦ ਸਿੰਗਲਾ, ਵਿਧਾਂਾਂਿਕ ਦਰਸ਼ਨ ਸਿੰਘ ਕੋਟਫੱਤਾ, ਡਿਪਟੀ ਕਮਿਸ਼ਨਰ ਡਾ. ਬਸੰਤ ਗਰਗ, ਐਸ.ਐਸ.ਪੀ. ਇੰਦਰਮੋਹਨ ਸਿੰਘ ਭੱਟੀ ਅਤੇ ਅਕਾਲੀ ਦਲ ਦੇ ਪ੍ਰੈਸ ਸਕੱਤਰ ਡਾ. ਓਮ ਪਕਾਸ਼ ਸ਼ਰਮਾ ਵੀ ਸਨ

WRITTEN BY