Skip to content
Independent perspectives. Global stories.
BREAKING

ਜਗਮੀਤ ਬਰਾੜ ਅੱਜ ਦੇਣਗੇ ਕਾਂਗਰਸ ਤੋਂ ਅਸਤੀਫ਼ਾ

Share this story

ਅਗਲੇ ਹਫ਼ਤੇ ਭਾਜਪਾ ’ਚ ਸ਼ਾਮਿਲ ਹੋਣ ਦੀ ਸੰਭਾਵਨਾ
Page-1_16 ਮੁਕਤਸਰ, 4 ਜਨਵਰੀ (ਰਮੇਸ਼ ਕੁਮਾਰ ਕੰਬੋਜ਼)- ਸਾਬਕਾ ਸੰਸਦ ਮੈਂਬਰ ਤੇ ਕਾਂਗਰਸ ਪਾਰਟੀ ਦੇ ਤੇਜ਼ ਤਰਾਰ ਆਗੂ ਜਗਮੀਤ ਸਿੰਘ ਬਰਾੜ 5 ਜਨਵਰੀ ਨੂੰ ਆਪਣੇ ਸਮਰਥਕਾਂ ਸਮੇਤ ਕਾਂਗਰਸ ਪਾਰਟੀ ਨੂੰ ਅਲਵਿਦਾ ਆਖਣਗੇ। ਕੁ¤ਲ ਹਿੰਦ ਕਾਂਗਰਸ ਵਰਕਿੰਗ ਕਮੇਟੀ ਦੇ ਵਿਸ਼ੇਸ਼ ਸ¤ਦੇ ਵਾਲੇ ਮੈਂਬਰ ਸ: ਬਰਾੜ ਪਿਛਲੇ 6 ਮਹੀਨਿਆਂ ਤੋਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਤੇ ਨਹਿਰੂ ਪਰਿਵਾਰ ਖ਼ਿਲਾਫ਼ ਕੀਤੀਆਂ ਟਿ¤ਪਣੀਆਂ ਕਾਰਨ ਕਾਂਗਰਸ ‘ਚੋਂ ਮੁਅ¤ਤਲ ਚ¤ਲ ਰਹੇ ਹਨ। ਪਾਰਟੀ ਪ੍ਰਧਾਨ ਨੂੰ ਆਪਣਾ ਪ¤ਖ ਪੇਸ਼ ਕਰਨ ਉਪਰੰਤ ਕੋਈ ਹੁੰਗਾਰਾ ਨਾ ਮਿਲਣ ਕਰਕੇ ਉਨ੍ਹਾਂ ਆਖ਼ਰ ਸਮਰਥਕਾਂ ਦੀ ਸਹਿਮਤੀ ਨਾਲ ਕਾਂਗਰਸ ਪਾਰਟੀ ਨੂੰ ਛ¤ਡਣ ਦਾ ਫ਼ੈਸਲਾ ਕਰ ਲਿਆ ਹੈ। ਉਨ੍ਹਾਂ 5 ਜਨਵਰੀ ਨੂੰ ਐਮ. ਐਲ. ਏ. ਹੋਸਟਲ ਸੈਕਟਰ 4 ਚੰਡੀਗੜ੍ਹ ਦੇ ਲਾਅਨ ‘ਚ ਇਸ ਮੁ¤ਦੇ ‘ਤੇ ਪ੍ਰੈਸ ਕਾਨਫ਼ਰੰਸ

ਸ¤ਦ ਲਈ ਹੈ। ਜਾਣਕਾਰੀ ਅਨੁਸਾਰ ਸ: ਬਰਾੜ ਨਾਲ ਉਨ੍ਹਾਂ ਦੇ ਭਰਾ ਤੇ ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ, ਸਾਬਕਾ ਵਿਧਾਇਕ ਵਿਜੇ ਸਾਥੀ ਮੋਗਾ, ਕਾਂਗਰਸ ਪਾਰਟੀ ਦੇ ਜ਼ਿਲ੍ਹਾ ਮੁਕਤਸਰ ਦੇ ਸਾਬਕਾ ਪ੍ਰਧਾਨ ਗੁਰਦਾਸ ਗਿਰਧਰ, ਮਾਨਸਾ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਮਨਜੀਤ ਸਿੰਘ ਝ¤ਲਬੂਟੀ ਤੇ ਹੋਰ ਆਗੂ ਵੀ ਕਾਂਗਰਸ ਪਾਰਟੀ ਨੂੰ ਛ¤ਡਣ ਦਾ ਐਲਾਨ ਕਰਨਗੇ।
ਭਰੋਸੇਯੋਗ ਸੂਤਰਾਂ ਅਨੁਸਾਰ ਇਸ ਮੌਕੇ ਕਈ ਹੋਰ ਸੀਨੀਅਰ ਕਾਂਗਰਸੀ ਆਗੂ ਵੀ ਕਾਂਗਰਸ ਨੂੰ ਛ¤ਡ ਸਕਦੇ ਹਨ।

WRITTEN BY