ਸ੍ਰੀ ਅਨੰਦਪੁਰ ਸਾਹਿਬ 4 ਜਨਵਰੀ (ਦਵਿੰਦਰਪਾਲ ਸਿੰਘ/ਅੰਕੁਸ਼ ਕੁਮਾਰ)- ਬ੍ਰਹਮ ਗਿਆਨੀ ਸੰਤ ਅਜੀਤ ਸਿੰਘ ਹੰਸਾਲੀ ਵਾਲਿਆਂ ਦਾ ਜਨਮ ਰੂਪਨਗਰ ਜ਼ਿਲ੍ਹੇ ਦੇ ਪਿੰਡ ਭਰਤਗੜ੍ਹ ਵਿਖੇ ਪਿਤਾ ਮਨਸ਼ਾ ਸਿੰਘ ਦੇ ਘਰ ਮਾਤਾ ਸ਼ਾਂਤੀ ਦੇਵੀ ਜੀ ਦੀ ਕੁੱਖੋਂ ਹੋਇਆ ਸੀ। ਬਾਬਾ ਜੀ ਦਾ ਬਚਪਨ ਦਾ ਨਾਮ ਚੂਹੜ ਸਿੰਘ ਸੀ ਤੇ ਉਨ੍ਹਾਂ ਖੰਟ ਮਾਨਪੁਰ ਵਿਖੇ ਅੰਮ੍ਰਿਤ ਛਕਣ ਤੋਂ ਬਾਅਦ ਆਪਣਾ ਨਾਮ ਬਦਲ ਕੇ ਅਜੀਤ ਸਿੰਘ ਰੱਖ ਲਿਆ ਸੀ। ਸੰਤ ਬਾਬਾ ਅਜੀਤ ਸਿੰਘ ਨੇ ਲੋਕਾ ਨੂੰ ਗੁਰੂ ਘਰ ਅਤੇ ਧਰਮ ਨਾਲ ਜੋੜ ਲਈ ਆਪਦੇ ਪੂਰੇ ਜੀਵਨ ਵਿਚ ਕਈ ਵੱਡੇ ਉਪਰਾਲੇ ਕੀਤੇ ਉੱਥੇ ਹੀ ਬਾਬਾ ਜੀ ਦੇ ਆਸ਼ੀਰਵਾਦ ਸਦਕਾ ਸ਼੍ਰੀ ਅੰਮ੍ਰਿਤਸਰ ਤੋਂ ਹਜ਼ੂਰ ਸਾਹਿਬ ਦਰਮਿਆਨ ਚੱਲਦੀ ਸੱਚਖੰਡ
ਐਕਸਪ੍ਰੈਸ ਰੇਲ ਗੱਡੀ ਦੇ ਸਰਹਿੰਦ ਠਹਿਰਾਓ ਸਮੇਂ ਗੱਡੀ ਵਿੱਚ ਸਫਰ ਕਰਨ ਵਾਲੀ ਸਮੁੱਚੀ ਸੰਗਤ ਨੂੰ ਰੋਜ਼ਾਨਾ ਪੈਕਟਾਂ ਵਿੱਚ ਬੰਦ ਕਰਕੇ ਲੰਗਰ ਵਰਤਾਇਆ ਜਾਂਦਾ ਹੈ। ਸੰਤ ਬਾਬਾ ਅਜੀਤ ਸਿੰਘ ਜੀ ਵੱਲੋਂ ਹੰਸਾਲੀ ਵਿਖੇ ਹਸਪਤਾਲ ਬਣਾਉਣ ਲਈ ਤਿੰਨ ਏਕੜ ਜ਼ਮੀਨ ਮੁਫਤ ਦੇਣ ਤੋਂ ਇਲਾਵਾ 40 ਲੱਖ ਰੁਪਏ ਨਕਦ ਦਾਨ ਦਿੱਤਾ ਗਿਆ। ਲੜਕੀਆਂ ਦੀ ਪੜ੍ਹਾਈ ਲਈ ਬਾਬਾ ਜੀ ਵੱਲੋਂ ਕਾਲਜ ਚਲਾਇਆ ਜਾ ਰਿਹਾ ਹੈ, ਜਿਸ ਵਿੱਚ ਗਰੀਬ ਲੜਕੀਆਂ ਨੂੰ ਮੁਫਤ ਸਿੱਖਿਆ ਦਿੱਤੀ ਜਾਂਦੀ ਹੈ। ਲੜਕੀਆਂ ਨੂੰ ਸਿਲਾਈ ਕਢਾਈ ਦਾ ਹੁਨਰ ਸਿਖਾਉਣ ਲਈ ਸਿਲਾਈ ਕਢਾਈ ਦੀ ਸੰਸਥਾ ਵੀ ਖੋਲ੍ਹੀ ਹੋਈ ਹੈ। ਸੰਤ ਬਾਬਾ ਅਜੀਤ ਸਿੰਘ ਜੀ ਵੱਲੋਂ ਅੱਖਾਂ ਦੇ ਕੈਂਪ ਲਗਾ ਕੇ ਮੁਫਤ ਲੈਨਜ਼ ਪਵਾਏ ਜਾਂਦੇ ਹਨ। ਸੰਤ ਬਾਬਾ ਅਜੀਤ ਸਿੰਘ ਜੀ ਵੱਲੋਂ ਹੋਰ ਅਨੇਕਾਂ ਹੀ ਸਮਾਜ ਸੇਵਾ ਦੇ ਕਾਰਜ ਕੀਤੇ ਜਾਂਦੇ ਸਨ ਤੇ ਉਨ੍ਹਾਂ ਦੇ ਸਮਾਜ ਸੇਵਾ ਦੇ ਕਾਰਜਾਂ ਨੂੰ ਮੁੱਖ ਰੱਖਦਿਆਂ ਹੋਇਆਂ ਸੰਤ ਬਾਬਾ ਅਜੀਤ ਸਿੰਘ ਜੀ ਨੂੰ ਰੋਟਰੀ ਕਲੱਬ ¦ਦਨ ਵੱਲੋਂ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾ ਚੁੱਕਾ ਹੈ। ਸੰਤ ਬਾਬਾ ਅਜੀਤ ਸਿੰਘ ਜੀ ਦੇ ਸਰੀਰ ਦੇ ਅੰਤਿਮ ਦਰਸ਼ਨ ਕਰਨ ਲਈ ਪੰਜਾਬ ਦੇ ਹੀ ਨਹੀਂ ਸਗੋ ਦੇਸ ਵਿਦੇਸ਼ ਦੇ ਲੋਕਾ ਵਿਚ ਬਹੁਤ ਜ਼ਿਆਦਾ ਉਤਸ਼ਾਹ ਸੀ।
ਜਿਥੇ ਉਹਨਾਂ ਦੇ ਡੇਰੇ ਹੰਸਾਲੀ ਵਿਖੇ ਲੱਖਾ ਸਰਧਾਲੂ ਉਹਨਾ ਦੇ ਅੰਤਿਮ ਦਰਸ਼ਨਾ ਲਈ ਪੁੱਜੇ ਹੋਏ ਸਨ ਅਤੇ ਹੰਸਾਲੀ ਤੋਂ ਲੈ ਕੇ ਫਤਿਹਗੜ੍ਹ ਸਾਹਿਬ, ਬੱਸੀ ਪਠਾਣਾ, ਨੋਗਾਵਾ, ਮੋਰਿੰਡਾ, ਬਹਿਰਾਮਪੁਰ ਮਾਜਰਾ, ਘਨੋਲੀ, ਭਰਤਗੜ੍ਹ, ਸ੍ਰੀ ਕੀਰਤਪੁਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਅਤੇ ਨੰਗਲ ਵਿਚ ਵੀ ਸੜਕਾ ਦੇ ਆਲੇ ਦੁਆਲੇ ਖੜੇ ਹਜਾਰ ਲੋਕ ਉਹਨਾਂ ਦੇ ਅੰਤਿਮ ਦਰਸ਼ਨ ਕਰ ਰਹੇ ਸਨ ਉ¤ਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਪਹੁੰਚਣ ਤੇ ਸ਼੍ਰੌਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਮਲ ਸਿੰਘ ਜੀ ਸਮੇਤ ਕਈ ਅੀਹਮ ਸ਼ਖਸੀਅਤਾਂ ਅਤੇ ਸੰਗਤਾਂ ਨੇ ਸੰਤ ਅਜੀਤ ਸਿੰਘ ਜੀ ਹੰਸਾਲੀ ਵਾਲਿਆਂ ਦੇ ਅੰਤਿਮ ਦਰਸ਼ਨ ਕੀਤੇ ਸ਼੍ਰਧਾਂਜਲੀਆਂ ਭੇਂਟ ਕੀਤੀਆਂ।
ਇਹਨਾਂ ਸੰਗਤਾ ਨੇ ਸੰਤ ਬਾਬਾ ਅਜੀਤ ਸਿੰਘ ਜੀ ਦੇ ਅੰਤਿਮ ਦਰਸ਼ਨਾ ਲਈ ਘੰਟਿਆ ਵੱਦੀ ਇਤਜਾਰ ਕੀਤਾ। ਹਜ਼ਾਰਾ ਪੁਲਿਸ ਮੁਲਾਜਮ ਡੇਰਾ ਹੰਸਾਲੀ ਤੋਂ ਲੈ ਕੇ ਗੁਰਦੁਆਰਾ ਵਿਭੋਰ ਸਾਹਿਬ ਨੰਗਲ ਤੱਕ ਤੈਨਾਤ ਕੀਤੇ ਗਏ ਸਨ।



