Skip to content
Independent perspectives. Global stories.
BREAKING

ਰਜਵਾਹਾ ਬੋਹਾ ਨਹਿਰ ’ਚ ਪਾਣੀ ਨਾ ਆਉਣ ਕਾਰਨ ਲੋਕ ਪ੍ਰੇਸ਼ਾਨ

Share this story

ਬਰੇਟਾ, 3 ਜਨਵਰੀ (ਨਛੱਤਰ ਸਿੰਘ ਕਾਹਨਗੜ੍ਹ)- ਨਹਿਰ ਵਿੱਚ ਪਾਣੀ ਦੇ ਨਾ ਆਉਣ ’ਤੇ ਇਲਾਕੇ ਦੇ ਕਿਸਾਨਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਪਿੰਡ ਸ਼ੇਰਖਾਂ ਦੇ ਵਾਸੀ ਜਸਵੰਤ ਸਿੰਘ ਸਾਬਕਾ ਸਰਪੰਚ, ਜਸਕਰਨ ਸਿੰਘ ਪੁੱਤਰ ਰੇਸ਼ਮ ਸਿੰਘ, ਮਹਿੰਦਰ ਸਿੰਘ ਨਾਰ ਸਿੰਘ, ਪਰਮਪਾਲ ਸਿੰਘ, ਚਰਨਜੀਤ ਸਿੰਘ ਆਦਿ ਨੇ ਪ੍ਰੈਸ ਸਾਹਮਣੇ ਰਜਵਾਹਾ ਬੋਹਾ ਨਹਿਰ ਦੇ ਮੁੱਖ ਗੇਟ ਤੇ ਪਹੁੰਚ ਕੇ ਆਪਣਾ ਰੋਸ ਪ੍ਰਗਟ ਕੀਤਾ। ਜਿਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ 14-12-2014 ਤੋਂ ਇਸ ਨਹਿਰ ਵਿੱਚ ਪਾਣੀ ਬੰਦ ਕੀਤਾ ਹੋਇਆ ਹੈ।ਸਾਡਾ ਏਰੀਆ ਨਰਮੇ ਦੀ ਬਜਾਈ ਵਾਲਾ ਹੈ। ਜਿਸ ਕਰਕੇ ਕਣਕ ਨੂੰ ਹਾਲੇ ਤੱਕ ਪਹਿਲਾ ਪਾਣੀ ਵੀ ਨਹੀ ਦਿੱਤਾ ਗਿਆ ਇਥੋਂ ਤੱਕ ਕੇ ਇਸ ਇਲਾਕੇ ਦੇ ਜਿੰਨੇ ਵੀ ਵਾਟਰ ਬਕਸ ਹਨ ਉਹ ਸਾਰੇ ਪਾਣੀ ਤੋ ਸੱਖਣੇ ਹੋ ਗਏ ਹਨ ਜਿਸ ਕਰਕੇ ਸਾਰੇ ਬੰਦ ਪਏ ਹਨ। ਇਲਾਕੇ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਵੀ ਭਾਰੀ ਮੁਸ਼ਕਲ ਆ ਰਹੀ

ਹੈ। ਉ¤ਨਾਂ ਕਿਹਾ ਕਿ ਜਦੋਂ ਅਸੀ ਇਸ ਮਾਮਲੇ ਨੂੰ ਲੈ ਕੇ ਨਹਿਰੀ ਵਿਭਾਗ ਦੇ ਐਕਸ਼ਨ ਨਾਲ ਸੰਪਰਕ ਕੀਤਾ ਤਾਂ ਉ¤ਨਾਂ ਕਿਹਾ ਸੀ ਕੇ ਇਸ ਨਹਿਰ ਦੀ ਸਫਾਈ ਕੀਤੀ ਜਾ ਰਹੀ ਹੈ ਲੋਕਾਂ ਦੀ ਮੰਗ ਨੂੰ ਮੁੱਖ ਰਖਦਿਆਂ ਇਸ ਨਹਿਰ ਵਿੱਚ 2 ਜਨਵਰੀ ਨੂੰ ਪਾਣੀ ਛੱਡ ਦਿੱਤਾ ਜਾਵੇਗਾ ਪਰ ਹਾਲੇ ਤੱਕ ਪਾਣੀ ਨਹੀ ਛੱਡਿਆ ਗਿਆ ਇਸ ਨਹਿਰ ਦੇ ਪਾਣੀ ਨੂੰ ਵਾਧੂ ਘੱਗਰ ਨਹਿਰ ਵਿੱਚ ਛੱਡਿਆ ਜਾ ਰਿਹਾ ਹੈ।ਜਦੋਂ ਕਿ ਬਾਕੀ ਨਹਿਰਾਂ ਵਿੱਚ ਪਾਣੀ ਛੱਡ ਦਿੱਤਾ ਗਿਆ ਹੈ। ਜਦੋਂ ਇਸ ਉਪਰੋਕਤ ਵਿਸ਼ੇ ਨੂੰ ਲੈ ਕੇ ਨਹਿਰੀ ਵਿਭਾਗ ਦੇ ਐਸ਼ਨ ਸਾਹਿਬ ਨਾਲ ਰਾਬਤਾ ਕੀਤਾ ਤਾਂ ਉ¤ਨਾਂ ਕਿਹਾ ਕਿ ਠੰਡ ਦਾ ਮੌਸਮ ਹੋਣ ਤੇ ਰਜਵਾਹਾ ਬੋਹਾ ਦੀ ਸਫਾਈ ਵਿੱਚ ਕੁਝ ਦੇਰੀ ਹੋ ਗਈ ਹੈ ਇਕ ਦੋ ਦਿਨ ਦੇ ਅੰਦਰ ਇਸ ਨਹਿਰ ਵਿੱਚ ਬਣਦਾ ਪਾਣੀ ਛੱਡ ਦਿੱਤਾ ਜਾਵੇਗਾ।

WRITTEN BY