Skip to content
Independent perspectives. Global stories.
BREAKING

ਧਰਮ ਪ੍ਰਚਾਰ ਕਮੇਟੀ ਵੱਲੋਂ ਧਾਰਮਿਕ ਪ੍ਰੀਖਿਆ ਸਬੰਧੀ ਇਮਤਿਹਾਨ 21 ਤੇ 22 ਜਨਵਰੀ ਨੂੰ ਲਏ ਜਾਣਗੇ : ਰਣਜੀਤ ਸਿੰਘ

Share this story

ਅੰਮ੍ਰਿਤਸਰ, 3 ਜਨਵਰੀ (ਪੀ. ਟੀ.)- ਜਥੇਦਾਰ   ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ) ਵੱਲੋਂ ਸਰਕਾਰੀ ਅਤੇ ਗੈਰ-ਸਰਕਾਰੀ ਕਾਲਜਾਂ ਵਿੱਚ ਲਈ ਜਾਂਦੀ ਧਾਰਮਿਕ ਪ੍ਰੀਖਿਆ ਵਾਸਤੇ ਦੁਨਿਆਵੀ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਗੁਰਮਤਿ ਨਾਲ ਜੋੜਨ ਦੇ ਉਪਰਾਲੇ ਤਹਿਤ ਦਾਖਲਾ ਫਾਰਮ ਪੁੱਜ ਗਏ ਹਨ। ਇਥੋਂ ਜਾਰੀ ਪ੍ਰੈਸ ਨੋਟ ’ਚ ਸ. ਰਣਜੀਤ ਸਿੰਘ ਵਧੀਕ ਸਕੱਤਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੁਰਬਾਣੀ, ਗੁਰੂ-ਇਤਿਹਾਸ, ਸਿੱਖ ਇਤਿਹਾਸ ਅਤੇ ਰਹਿਤ ਮਰਿਯਾਦਾ ਸਬੰਧੀ ਤੀਜੇ ਅਤੇ ਚੌਥੇ ਦਰਜੇ ਦੇ ਇਕ ਵਿਸ਼ੇਸ਼ ਸਿਲੇਬਸ ਮੁਤਾਬਿਕ ਮਿਤੀ 21-01-2015 ਨੂੰ ਗੁਰਬਾਣੀ ਤੇ ਗੁਰੂ-ਇਤਿਹਾਸ ਅਤੇ ਮਿਤੀ 22-01-2015 ਨੂੰ ਸਿੱਖ ਇਤਿਹਾਸ ਤੇ ਰਹਿਤ ਮਰਿਯਾਦਾ ਦਾ ਪੇਪਰ ਸਵੇਰੇ 10.00 ਤੋਂ 1.00 ਵਜੇ ਤੀਕ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪ੍ਰੀਖਿਆਵਾਂ

ਵਿੱਚੋਂ ਘੱਟੋਂ-ਘੱਟ 60 ਫੀਸਦੀ ਨੰਬਰ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਵਜ਼ੀਫੇ ਦਿੱਤੇ ਜਾਣਗੇ।ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੀਖਿਆਵਾਂ ਰਾਹੀਂ ਜਿਥੇ ਵਿਦਿਆਰਥੀ ਸਿੱਖ ਧਰਮ ਸਬੰਧੀ ਮੁੱਢਲੀ ਜਾਣਕਾਰੀ ਪ੍ਰਾਪਤ ਕਰਦੇ ਹਨ, ਉਥੇ ਇਨ੍ਹਾਂ ਵਜ਼ੀਫਿਆਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਦਿਆਰਥੀਆਂ ਦੀ ਆਰਥਿਕ ਪੱਖ ਤੋਂ ਮਦਦ ਵੀ ਕੀਤੀ ਜਾਂਦੀ ਹੈ।  ਉਨ੍ਹਾਂ ਕਿਹਾ ਕਿ ਜੇਕਰ ਕਾਲਜਾਂ ਨੂੰ ਪ੍ਰੀਖਿਆ ਸਬੰਧੀ ਮਿਤੀ 16-01-2015 ਤੀਕ ਰੋਲ ਨੰਬਰ ਪ੍ਰਾਪਤ ਨਹੀਂ ਹੁੰਦੇ ਤਾਂ ਦਫ਼ਤਰ ਧਰਮ ਪ੍ਰਚਾਰ ਕਮੇਟੀ ਦੇ ਫੋਨ ਨੰਬਰ 0183-2553957, 58, 59, ਐਕਸਟੈਨਸ਼ਨ 305 ਜਾਂ ਮੋਬਾਇਲ ਨੰਬਰ 98148-98263, 98144-10361, 94179-68917, 95929-18975 ਤੇ 84374-62555 ’ਤੇ ਸਵੇਰੇ 10.00 ਤੋਂ 4.30 ਵਜੇ ਦਰਮਿਆਨ ਸੰਪਰਕ ਕੀਤਾ ਜਾ ਸਕਦਾ ਹੈ।

WRITTEN BY