Skip to content
Independent perspectives. Global stories.
BREAKING

ਬੰਦੀ ਸਿੱਖਾਂ ਦੀ ਰਿਹਾਈ ਲਈ ਬਾਦਲ ਦਾ ਕੁੰਭਕਰਨੀ ਨੀਂਦ ਤੋਂ ਜਾਗਣਾ ਸੁਆਗਤਯੋਗ : ਸਰਨਾ

Share this story

ਨਵੀ ਦਿੱਲੀ 31 ਦਸੰਬਰ (ਪੀ.ਟੀ.)- ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਪੰਜਾਬ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਰਪ੍ਰਸਤ ਸ੍ਰ ਪਰਕਾਸ਼ ਸਿੰਘ ਬਾਦਲ ਵੱਲੋ ਪੰਜਾਬ ਦੀਆ ਮੰਗਾਂ ਦੇ ਹੱਕ ਵਿੱਚ ਅਵਾਜ ਬੁਲੰਦ ਕਰਨ ਦਾ ਸੁਆਗਤ ਕਰਦਆਿ ਕਿਹਾ ਕਿ ਸ਼ੁੱਕਰ ਹੈ ਪਰਮਾਤਮਾ ਦਾ ਕਿ ਸ੍ਰੀ ਬਾਦਲ ਕੁੰਭਕਰਨੀ ਨੀਂਦ ਤੋ ਜਾਗੇ ਹਨ।  ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਧਾਰਾ 25 ਬੀ ਜਿਹੜੀ ਸਿੱਖਾਂ ਨੂੰ ਵੱਖਰੀ ਤੋ ਅੱਡਰੀ ਕੌਮ ਦੱਸਣ ਵਿੱਚ ਬਹੁਤ ਵੱਡੀ ਰੁਕਾਵਟ ਹੈ ਵਿੱਚ ਸੋਧ ਕਰਨ, ਸਿੱਖ ਬੰਦੀਆ ਨੂੰ ਰਿਹਾਅ ਕਰਨ, ਕਾਲੀ ਸੂਚੀ ਖਤਮ ਕਰਨ ਲਈ ਅਵਾਜ ਸ੍ਰ ਬਾਦਲ ਵੱਲੋ ਬੁਲੰਦ ਕਰਨਾ ਦੇਰ ਆਏ ਦਰੁਸਤ ਆਏ ਦੀ ਕਹਾਵਤ ਅਨੁਸਾਰ ਸ਼ੁੱਕਰ ਹੈ ਕਿ ਬਾਦਲ ਨੇ ਆਪਣੀ ਜ਼ਿੰਮੇਵਾਰੀ ਦੀ ਪਛਾਣ ਕੀਤੀ ਹੈ। ਉਹਨਾਂ ਕਿਹਾ ਕਿ ਜਿਹਨਾਂ ਸਿੱਖ ਬੰਦੀਆ ਨੂੰ ਸ੍ਰ ਬਾਦਲ ਖੂੰਖਾਰ ਅੱਤਵਾਦੀ ਗਰਦਾਨ ਕੇ ਪੰਜਾਬ ਦੀਆ ਜੇਲਾਂ ਵਿੱਚ ਲੈਣ ਲਈ

ਤਿਆਰ ਨਹੀ ਸਨ ਅੱਜ ਉਹਨਾਂ ਨੂੰ ਰਿਹਾਅ ਕਰਨ ਦੀ ਬਾਤ ਪਾ ਰਹੇ ਹਨ।  ਸ੍ਰ ਸਰਨਾ ਨੇ ਕਿਹਾ ਕਿ ਜਦੋਂ ਉਹ ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਨ ਤਾਂ ਉਹਨਾਂ ਨੇ ਤੱਤਕਾਲੀ ਦਿੱਲੀ ਦੀ ਮੁੱਖ ਮੰਤਰੀ ਬੀਬੀ ਸ਼ੀਲਾ ਦੀਕਸ਼ਤ ਸਰਕਾਰ ਨਾਲ ਮਿਲ ਕੇ ਇੱਕ ਸਾਜਿਸ਼ ਤਹਿਤ 161 ਦੇ ਬਿਆਨਾ ਦੇ ਆਧਾਰ ਤੇ ਫਾਂਸੀ ਦੀ ਸਜ਼ਾ ਯਾਫਤਾ ਮੁਲਜ਼ਮ ਸ੍ਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਪੰਜਾਬ ਦੀ ਕਿਸੇ ਜੇਲ੍ਹ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸ੍ਰ ਬਾਦਲ ਦੀ ਸਰਕਾਰ ਨੇ ਦਿੱਲੀ ਸਰਕਾਰ ਨੂੰ ਇਹ ਲਿਖ ਤੇ ਭੇਜਿਆ ਸੀ ਕਿ ਭੁੱਲਰ ਇੱਕ ਖੂੰਖਾਰ ਅੱਤਵਾਦੀ ਹੈ ਤੇ ਉਸ ਨੂੰ ਪੰਜਾਬ ਸਰਕਾਰ ਕਿਸੇ ਵੀ ਪੰਜਾਬ ਦੀ ਜੇਲ੍ਹ ਵਿੱਚ ਨਹੀ ਰੱਖ ਸਕਦੀ। ਇਸੇ ਤਰ੍ਹਾ ਧਾਰਾ 25 ਨੂੰ ਲੈ ਕੇ 1982 ਵਿੱਚ ਜਦੋਂ ਦਿੱਲੀ ਵਿੱਚ ਏਸ਼ੀਆ ਦੀਆ ਖੇਡਾਂ ਹੋ ਰਹੀਆ ਸਨ ਤਾਂ ਸ੍ਰ ਬਾਦਲ ਇੱਕ ਟਰੱਕ ਡਰਾਈਵਰ ਦੀ ਵੇਸ਼ ਭੂਸ਼ਾ ਵਿੱਚ ਦਿੱਲੀ ਪੁੱਜੇ ਸਨ ਤੇ ਉਹਨਾਂ ਨੇ ਹੋਰ ਅਕਾਲੀਆ ਨੂੰ ਨਾਲ ਲੈ ਕੇ ਸੰਵਿਧਾਨ ਦੀ ਧਾਰਾ 25 ਬੀ ਦੀਆ ਕਾਪੀਆ ਇਸ ਕਰਕੇ ਸਾੜ ਕੇ ਗ੍ਰਿਫਤਾਰੀ ਦਿੱਤੀ ਸੀ ਕਿਉਕਿ ਇਹ ਧਾਰਾ ਸਿੱਖਾਂ ਨੂੰ ਕੇਸਾਧਾਰੀ ਹਿੰਦੂ ਹੋਣ ਦਾ ਫਤਵਾ ਦਿੰਦੀ ਹੈ।

WRITTEN BY