ਨਾਭਾ, 31 ਦਸੰਬਰ (ਪੀ.ਟੀ.)- ਮੈਕਸੀਮਮ ਸਕਿਓਰਟੀ ਜੇਲ੍ਹ ਨਾਭਾ ਵਿਚ ਨਜ਼ਰਬੰਦ ਆਮ ਕੈਦੀਆਂ ਵਲੋਂ ਸਿ¤ਖ ਸਿਆਸੀ ਕੈਦੀਆਂ ਦੀ ਪ¤ਕੀ ਰਿਹਾਈ ਲਈ ਲਗਤਾਰ ਭੁ¤ਖ ਹੜਤਾਲ ਉਪਰ ਬੈਠੇ ਭਾਈ ਗੁਰਬਖਸ਼ ਸਿੰਘ ਖ਼ਾਲਸਾ ਦੀ ਹਮਾਇਤ ਵਿਚ 10-10 ਬੰਦੀਆਂ ਵਲੋਂ 48-48 ਘੰਟਿਆਂ ਲਈ ਲੜੀਵਾਰ ਭੁ¤ਖ ਹੜਤਾਲ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸ ਤਹਿਤ ਅ¤ਜ ਪਹਿਲਾ ਜ¤ਥਾ 48 ਘੰਟਿਆ ਲਈ ਭੁ¤ਖ ਹੜਤਾਲ ਉਪਰ ਬੈਠ ਗਿਆ ਹੈ। ਇਹ ਜਾਣਕਾਰੀ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਮੀਡੀਆ ਨੂੰ ਜਾਰੀ ਕੀਤੀ।ਉਹਨਾਂ ਦ¤ਸਿਆ ਕਿ 10 ਹੋਰ ਬੰਦੀਆਂ ਦਾ ਜ¤ਥਾ 2 ਜਨਵਰੀ 2015 ਨੂੰ 48 ਘੰਟਿਆ ਲਈ ਭੁ¤ਖ ਹੜਤਾਲ ਉਪਰ ਬੈਠੇਗਾ।ਪਹਿਲੇ 10 ਮੈਂਬਰੀ ਜ¤ਥੇ ਵਿਚ ਸੁਖਕਿਰਨ ਸਿੰਘ ਸੁ¤ਖਾ, ਨਰਿੰਦਰ ਸਿੰਘ ਚੇਅਰਮੈਨ, ਤਰਲੋਚਨ ਸਿੰਘ, ਜਗਜੀਤ ਸਿੰਘ, ਹਿਤੇਸ਼ ਕੁਮਾਰ, ਇਕਬਾਲ ਸਿੰਘ, ਅਜੈਬ ਸਿੰਘ, ਨਿਰਮਲ ਸਿੰਘ, ਹਰਪ੍ਰੀਤ ਸਿੰਘ ਤੇ ਜਗਪਾਲ ਸਿੰਘ
ਸ਼ਾਮਲ ਹੋਏ।ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦ¤ਸਿਆ ਕਿ ਨਾਭਾ ਜੇਲ੍ਹ ਵਿਚ ਰਿਹਾਈ ਦੀ ਉਡੀਕ ਵਿਚ ਭਾਈ ਲਾਲ ਸਿੰਘ, ਭਾਈ ਸਵਰਨ ਸਿੰਘ (ਅ¤ਜ-ਕ¤ਲ੍ਹ ਦੋਵੇਂ ਪੈਰੋਲ ਛੁ¤ਟੀ ‘ਤੇ ਘਰ ਗਏ ਹਨ) ਤੇ ਭਾਈ ਦਿਲਬਾਗ ਸਿੰਘ ਨਜ਼ਰਬੰਦ ਹਨ।ਜਿਕਰਯੋਗ ਹੈ ਕਿ ਮੈਕਸੀਮਮ ਸਕਿਓਰਟੀ ਜੇਲ੍ਹ, ਨਾਭਾ ਵਿਚ 30 ਦੇ ਕਰੀਬ ਸਿ¤ਖ ਸ਼ੰਘਰਸ਼ ਨਾਲ ਸਬੰਧਤ ਬੰਦੀ ਸਿੰਘਾਂ ਸਮੇਤ ਕਰੀਬ 450 ਬੰਦੀ ਨਜ਼ਰਬੰਦ ਹਨ ਅਤੇ ਇਹ ਜੇਲ੍ਹ ਉ¤ਤਰੀ ਭਾਰਤ ਦੀਆਂ ਪੁਰਾਣੀਆਂ ਜੇਲ੍ਹਾਂ ਵਿਚੋਂ ਇਕ ਹੈ ਅਤੇ ਇਸ ਜੇਲ੍ਹ ਵਿਚ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਵੀ ਅੰਗਰੇਜ਼ ਸਾਸ਼ਨ ਸਮੇਂ ਰ¤ਖਿਆ ਗਿਆ ਸੀ ਅਤੇ ਪਿਛਲੇ ਸਮੇਂ ਦੌਰਾਨ ਚ¤ਲੇ ਸਿ¤ਖ ਸੰਘਰਸ਼ ਨਾਲ ਸਬੰਧਤ ਹਜ਼ਾਰਾਂ ਸਿੰਘਾਂ ਦੀਆਂ ਯਾਦਾਂ ਇਸ ਜੇਲ੍ਹ ਨਾਲ ਜੁੜੀਆਂ ਹੋਈਆਂ ਹਨ ਅਤੇ ਕਰੀਬ ਸੰਨ 2004 ਤ¤ਕ ਇਸ ਜੇਲ੍ਹ ਵਿਚ ਹੀ ਸਿ¤ਖ ਨਜ਼ਰਬੰਦਾਂ ਲਈ ਸਪੈਸ਼ਲ ਕੋਰਟ ਦੀ ਸਥਾਪਤੀ ਰਹੀ ਹੈ।



