ਜ¦ਧਰ, 31 ਦਸੰਬਰ (ਪੀ.ਟੀ)- ਬਜ਼ੁਰਗਾਂ ਨੇ ਆਪਣੇ ਜੀਵਨ ਦੇ ਤਜਰਬਿਆਂ ਤੋਂ ਤੱਤ ਕੱਢੇ ਹੁੰਦੇ ਹਨ ਅਤੇ ਉਨ੍ਹਾਂ ਦੇ ਕਹੇ ਸਾਧਾਰਨ ਬੋਲ ਵੀ ਅਖਾਣਾ ਦਾ ਰੂਪ ਧਾਰਨ ਕਰ ਲੈਂਦੇ ਹਨ। ਸਿਆਣੇ ਕਹਿੰਦੇ ਹਨ ‘ਬਾਬੇ ਤੋਂ ਬਿਨਾਂ ਬੱਕਰੀਆਂ ਨ੍ਹੀ ਚਰਦੀਆਂ‘ ਇਹ ਅਖਾਣ ਪੰਜਾਬ ਦੀ ਅਜੋਕੀ ਸਿਆਸਤ ਉਤੇ ਇੰਨ-ਇੰਨ ਢੁਕਵਾਂ ਹੈ। ਇਹ ਵਿਚਾਰ ਐਸ.ਜੀ.ਐਲ ਜਨ ਸੇਵਾ ਕੇਂਦਰ ਗੜ੍ਹਾ ਜ¦ਧਰ ਦੇ ਫਾਊਂਡਰ ਚੇਅਰਮੈਨ ਸਾਹਿਬ ਸੁਆਮੀ ਬਾਬਾ ਕਸ਼ਮੀਰਾ ਸਿੰਘ ਜੀ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵਲੋਂ ਧਰਨੇ ਦੇਣ ਦਾ ਐਲਾਨ ਕਰਨ ਵਾਲੇ ਪ੍ਰੋਗਰਾਮ ਉਤੇ ਟਿਪਣੀ ਕਰਦਿਆਂ ਪ੍ਰਗਟ ਕੀਤੇ। ਸੁਆਮੀ ਜੀ ਨੇ ਕਿਹਾ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸੈਕਟਰੀ ਜਨਰਲ ਸ. ਸੁਖਦੇਵ ਸਿੰਘ ਢੀਂਡਸਾ ਨੇ ਜੋ ਕਿਹਾ ਹੈ ਕਿ ਇਹ ਧਰਨੇ ਦੇਣ ਦਾ ਪ੍ਰੋਗਰਾਮ ਗੈਰਸੰਵਿਧਾਨਕ ਹੈ ਅਸੀਂ ਉਨ੍ਹਾਂ ਦੇ ਵਿਚਾਰਾਂ ਦੀ ਪ੍ਰੋੜਤਾ ਕਰਦੇ ਹਾਂ। ਭਲਾ ਸੁਖਬੀਰ ਸਿੰਘ ਬਾਦਲ ਖੁਦ ਸਰਕਾਰ ਦੇ ਉਪ ਮੁਖੀ ਹੁੰਦੇ ਹੋਏ ਕਿਸੇ ਦੇ ਵਿਰੁੱਧ ਧਰਨਾ ਦੇਣ ਲਈ ਸੋਚ ਰਹੇ ਹਨ? ਇਹ ਤਾਂ ਆਪਣੇ ਆਪ ਵਿੱਚ ਹੀ ਹਾਸੋਹੀਣੀ ਗੱਲ ਜਾਪਦੀ ਹੈ। ਇਕ ਪਾਸੋ ਉਨ੍ਹਾਂ ਦੀ ਪਤਨੀ ਕੇਂਦਰ ਸਰਕਾਰ ਵਿੱਚ ਮੰਤਰੀ ਹੋਵੇ ਤਾਂ ਉਨ੍ਹਾਂ ਵਲੋਂ ਅਜੇਹਾ ਕਦਮ ਚੁਕਿਆ ਜਾਣਾ। ਉਨ੍ਹਾ ਨੂੰ ਸਿਆਸਤ ਵਿੱਚ ਅਨਾੜੀ ਸਿੱਧ ਕਰਦਾ ਹੈ। ਸੁਆਮੀ ਕਸ਼ਮੀਰਾ ਸਿੰਘ
ਨੇ ਅੱਗੇ ਕਿਹਾ ਕਿ ਸ. ਪ੍ਰਕਾਸ਼ ਸਿੰਘ ਬਾਦਲ ਇਕ ਹੰਢੇ ਹੋਏ ਸਿਆਸਤਦਾਨ ਹਨ ਅਤੇ ਉਨ੍ਹਾਂ ਦੀ ਘਾਲਣਾ ਦੇ ਫਲਸਰੂਪ ਸੁਖਬੀਰ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਅਤੇ ਉਪ ਮੁੱਖ ਮੰਤਰੀ ਪਦ ਬਿਨਾ ਕਿਸੇ ਖਾਸ ਮਿਹਨਤ ਦੇ ਮਿਲ ਗਏ ਹਨ ਪਰ ਉਸਨੂੰ ਇਨ੍ਹਾਂ ਅਹੁਦਿਆਂ ਦੀ ਮਹਾਨਤਾ ਦਾ ਗਿਆਨ ਨਾ ਹੋਣ ਕਰਕੇ ਅਜਿਹੀ ਸਥਿਤੀ ਬਣੀ ਹੋਈ ਹੈ ਕਿਉਂਕਿ ਉਹ ਕੋਈ ਫੈਸਲਾ ਲੈਣ ਲੱਗਿਆਂ ਪੁਰਾਣੇ ਅਤੇ ਤਜਰਬੇਕਾਰ ਆਪਣੇ ਸਹਿਯੋਗੀਆਂ ਨੂੰ ਵੀ ਭਰੋਸੇ ਵਿੱਚ ਨਹੀਂ ਲੈਂਦੇ। ਅਜਿਹੇ ਕਾਰਣਾ ਦੇ ਨਤੀਜੇ ਵਜੋਂ ਮੋਗਾ ਵਿਖੇ ਮੁੱਖ ਮੰਤਰੀ ਵਲੋਂ ਕੀਤੇ ਗਏ ਐਨ.ਆਰ.ਆਈ ਸੰਗਤ ਦਰਸ਼ਨ ਵਿੱਚ ਉਥੋਂ ਦੇ ਤਿੰਨ ਵਿਧਾਇਕ ਅਤੇ ਇਕ ਜ਼ਿਲ੍ਹਾ ਪ੍ਰਧਾਨ ਸ਼ਾਮਲ ਨਹੀਂ ਹੋਏੇ। ਸੁਆਮੀ ਨੇ ਕਿਹਾ ਇਕ ਪਾਸੇ ਉਨ੍ਹਾਂ ਦੀ ਪਤਨੀ ਬੀਬਾ ਹਰਸਿਮਰਤ ਕੌਰ ਰੋਜ਼ਾਨਾ ਦੂਰ ਦਰਸ਼ਨ ਤੇ ਪ੍ਰਚਾਰ ਕਰਦੀ ਹੈ ਕਿ ਧੀਆਂ ਦਾ ਸਤਿਕਾਰ ਕਰੋ ਪ੍ਰੱਤ੍ਰਾਂ ਵਾਂਗੂੰ ਪਿਆਰ ਕਰੋ ਪਰ ਛੋਟੇ ਬਾਦਲ ਸਾਹਿਬ ਨੇ ਭਰੂਣ ਹੱਤਿਆ ਦਾ ਦੋਸ਼ੀ ਸਿੱਧ ਹੋਣ ਤੇ ਸਜ਼ਾਯਾਫਤਾ ਅਤੇ ਆਪਣੀ ਧੀ ਦੀ ਕਾਤਿਲ ਬੀਬੀ ਜਗੀਰ ਕੋਰ ਨੂੰ ਇਸਤ੍ਰੀ ਅਕਾਲੀ ਪੰਜਾਬ ਦੀ ਪ੍ਰਧਾਨ ਬਨਾਉਣ ਦੇ ਨਾਲਾ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਵੀ ਇਕ ਤੋਂ ਵੱਧ ਅਹੁਦੇ ਦੇ ਕੇ ਨਿਵਾਜਿਆ ਹੈ। ਕਿ ਪੰਜਾਬ ਵਿੱਚ ਬੀਬੀ ਜਗੀਰ ਕੌਰ ਤੋਂ ਬਿਨਾਂ ਚੰਗੇ ਅਕਸ ਵਾਲੀ ਹੋਰ ਕੋਈ ਮਹਿਲਾ ਲੀਡਰ ਨਹੀਂ ਹੈ? ਸੁਆਮੀ ਨੇ ਹੋਰ ਕਿਹਾ ਕਿ ਜਦੋਂ ਬੀਬੀ ਜਗੀਰ ਕੌਰ ਸ੍ਰੋਮਣੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਸੀ ਤਾਂ ਜ਼ੋਰ ਦੇ ਰਹੀ ਸੀ ਕਿ ਨਾਨਕਸ਼ਾਹੀ ਜੰਤ੍ਰੀ ਛੇਤੀ ਲਾਗੂ ਹੋਣੀ ਚਾਹੀਦੀ ਹੈ। ਹੁਣ ਓਹੋ ਹੀ ਬੀਬੀ ਕਹਿ ਰਹੀ ਹੈ ਕਿ ਨਾਨਕਸ਼ਾਹੀ ਜੰਤ੍ਰੀ ਲਾਗੂ ਕਰਨ ਦੀ ਲੋੜ ਨਹੀਂ ਹੈ। ਇਹ ਸੱਭ ਕੁਛ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਦੀ ਨਾ ਤਜਰਬਾਕਾਰੀ ਸਦਕਾ ਹੋ ਰਿਹਾ ਹੈ। ਸੁਆਮੀ ਨੇ ਕਿਹਾ ਕਿ ਅਸੀਂ ਸੂਖਬੀਰ ਸਿੰਘ ਬਾਦਲ ਨੂੰ ਅਪੀਲ ਕਰਦੇ ਹਾਂ ਕਿ ਉਹ ਪੰਜਾਬ, ਪੰਜਾਬੀਆਂ ਅਤੇ ਖਾਸ ਕਰ ਸਿੱਖਾਂ ਉਤੇ ਤਰਸ ਕਰਨ ਅਤੇ ਅਜਿਹੇ ਹਾਸੋਹੀਣੇ ਕੰਮਾਂ ਤੋਂ ਗੁਰੇਜ਼ ਕਰਨ।



