ਅੰਮ੍ਰਿਤਸਰ, 30 ਦਸੰਬਰ (ਪੀ. ਟੀ.)- ‘‘ਸਿੱਖ ਕੌਮ ਦੀਆਂ ਵੱਖ-ਵੱਖ ਧਾਰਮਿਕ, ਸਿਆਸੀ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਜੋ ਸਿੱਖ ਕੌਮ ਦੀ ਕੌਮਾਂਤਰੀ ਪੱਧਰ ਉਤੇ ਨਿਵੇਕਲੀ ਤੇ ਅਣਖੀਲੀ ਪਹਿਚਾਣ ਸਥਾਪਤ ਕਰਨ ਵਾਲੇ ਨਾਨਕਸਾਹੀ ਕੈਲੰਡਰ ਨੂੰ ਪੂਰਨ ਰੂਪ ਵਿਚ ਇਕ ਮੱਤ ਹੋ ਕੇ ਲਾਗੂ ਕਰਨ ਲਈ 01 ਜਨਵਰੀ 2015 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੌਮ ਦੀਆਂ ਸਮੁੱਚੀਆਂ ਜਥੇਬੰਦੀਆਂ ਦੀ ਅਤਿ ਗੰਭੀਰ ਇਕੱਤਰਤਾ ਰੱਖੀ ਗਈ ਹੈ, ਉਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਮੋਹਰੀ ਹੋ ਕੇ ਸਮੂਲੀਅਤ ਵੀ ਕਰੇਗਾ ਅਤੇ ਹੋਏ ਸਰਬਸੰਮਤੀ ਦੇ ਫੈਸਲੇ ਨਾਲ ਮਿਲਣ ਵਾਲੀਆਂ ਕੌਮੀ ਜਿੰਮੇਵਾਰੀਆਂ ਨੂੰ ਵੀ ਪੂਰੀ ਤਨਦੇਹੀ ਅਤੇ ਦ੍ਰਿੜਤਾ ਨਾਲ ਨਿਭਾਏਗਾ । ਇਸ ਮੀਟਿੰਗ ਵਿਚ ਪਾਰਟੀ ਵੱਲੋ ਭਾਈ ਧਿਆਨ ਸਿੰਘ ਮੰਡ ਸੀਨੀਅਰ ਮੀਤ ਪ੍ਰਧਾਨ, ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੁਮਾਇੰਦਗੀ ਕਰਨਗੇ । ਇਸ ਦੇ ਨਾਲ ਹੀ ਸ. ਗੁਰਬਖ਼ਸ ਸਿੰਘ ਵੱਲੋ ਜੋ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਕੌਮੀਅਤ ਅਤੇ ਮਿਸਨਰੀ ਤੌਰ ਤੇ
ਨਿਰਸਵਾਰਥ ਹੋ ਕੇ ਸੰਘਰਸ਼ ਵਿੱਢਿਆ ਗਿਆ ਹੈ ਅਤੇ ਜੋ ਇਸ ਮਕਸਦ ਦੀ ਪ੍ਰਾਪਤੀ ਲਈ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ (ਅੰਬਾਲਾ) ਵਿਖੇ ਨਿਰੰਤਰ ਬੀਤੇ 47 ਦਿਨਾਂ ਤੋ ਭੁੱਖ ਹੜਤਾਲ ਉਤੇ ਬੈਠੇ ਹਨ, ਉਹਨਾਂ ਨਾਲ ਮੁਲਾਕਾਤ ਕਰਨ ਲਈ ਸ. ਮੰਡ ਅਤੇ ਸ. ਟਿਵਾਣਾ ਦੀ ਅਗਵਾਈ ਵਿਚ 31 ਦਸੰਬਰ ਨੂੰ ਜਥਾ ਪਹੁੰਚੇਗਾ।ੂ ਇਹ ਜਾਣਕਾਰੀ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪਾਰਟੀ ਦੇ ਮੁੱਖ ਦਫ਼ਤਰ ਤੋ ਜਾਰੀ ਕੀਤੇ ਗਏ ਇਕ ਬਿਆਨ ਵਿਚ ਦਿੰਦੇ ਹੋਏ ਕਿਹਾ ਕਿ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਧਿਆਨ ਸਿੰਘ ਮੰਡ ਅਤੇ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਣ ਵਾਲੀ ਪੰਥਕ ਇਕੱਤਰਤਾ ਵਿਚ ਪਾਰਟੀ ਵੱਲੋ ਨੁਮਾਇੰਦਗੀ ਕਰਨਗੇ । ਉਹਨਾਂ ਦੇ ਨਾਲ ਸ. ਹਰਬੀਰ ਸਿੰਘ ਸੰਧੂ ਦਫ਼ਤਰ ਸਕੱਤਰ ਅਤੇ ਸ. ਜਰਨੈਲ ਸਿੰਘ ਸਖੀਰਾ ਵੀ ਸਾਥ ਦੇਣਗੇ । 31 ਦਸੰਬਰ ਨੂੰ ਸ. ਮੰਡ ਅਤੇ ਸ. ਟਿਵਾਣਾ ਦੀ ਅਗਵਾਈ ਵਿਚ ਇਕ ਵੱਡਾ ਜਥਾ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ (ਅੰਬਾਲਾ) ਵਿਖੇ 12 ਵਜੇ ਪਹੁੰਚੇਗਾ । ਜੋ ਸ. ਗੁਰਬਖਸ ਸਿੰਘ ਵੱਲੋ ਵਿੱਢੇ ਸੰਘਰਸ਼ ਵਿਚ ਸਮੂਲੀਅਤ ਕਰਦੇ ਹੋਏ ਉਹਨਾਂ ਨਾਲ ਮੁਲਾਕਾਤ ਕਰਨਗੇ ਅਤੇ ਸੰਘਰਸ਼ ਦੀ ਅਗਲੀ ਰੂਪ-ਰੇਖਾ ਸੰਬੰਧੀ ਵਿਚਾਰ ਕਰਨਗੇ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਜਿਸ ਦਿਨ ਤੋ ਸ. ਗੁਰਬਖ਼ਸ ਸਿੰਘ ਖ਼ਾਲਸਾ ਕੌਮੀ ਮਿਸਨ ਦੀ ਪ੍ਰਾਪਤੀ ਲਈ ਭੁੱਖ ਹੜਤਾਲ ਤੇ ਬੈਠੇ ਹਨ, ਉਸ ਦਿਨ ਤੋ ਹੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਵੱਖ-ਵੱਖ ਜ਼ਿਲ੍ਹਿਆਂ, ਸਰਕਲਾਂ, ਸ਼ਹਿਰਾਂ ਅਤੇ ਪਿੰਡਾਂ ਵਿਚੋ ਨਿਰੰਤਰ ਜਥੇ ਲਖਨੌਰ ਸਾਹਿਬ ਇਸ ਸੰਘਰਸ਼ ਨੂੰ ਹਰ ਤਰ੍ਹਾਂ ਹਮਾਇਤ ਦੇਣ ਲਈ ਪਹੁੰਚ ਰਹੇ ਹਨ । ਭਾਵੇ ਕਿ ਵੱਖ-ਵੱਖ ਜਥੇਬੰਦੀਆਂ, ਸੰਗਠਨ ਅਤੇ ਸਮੁੱਚੀ ਕੌਮ ਵੱਲੋ ਵੀ ਇਸ ਮਿਸਨ ਨੂੰ ਭਰਵਾ ਹੁੰਗਾਰਾਂ ਮਿਲ ਰਿਹਾ ਹੈ, ਪਰ ਬਾਦਲ-ਬੀਜੇਪੀ ਹਕੂਮਤ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਸ. ਅਵਤਾਰ ਸਿੰਘ ਮੱਕੜ ਪ੍ਰਧਾਨ ਐਸ.ਜੀ.ਪੀ.ਸੀ. ਆਦਿ ਵੱਲੋ ਮੁਤੱਸਵੀ ਜਮਾਤਾਂ ਦੇ ਗੁਲਾਮ ਬਣਕੇ ਇਸ ਦਿਸ਼ਾ ਵੱਲ ਕੀਤੇ ਜਾ ਰਹੇ ਨਾਂਹਵਾਚਕ ਅਮਲ ਇਹਨਾਂ ਆਗੂਆਂ ਦੀ ਅਸਲ ਤਸਵੀਰ ਪੇਸ਼ ਕਰਦੇ ਹਨ। ਜਿਸ ਤੋ ਕੌਮ ਨੂੰ ਸੁਚੇਤ ਰਹਿੰਦੇ ਹੋਏ ਆਪਣੀਆ ਕੌਮੀ ਜ਼ਿੰਮੇਵਾਰੀਆਂ ਨੂੰ ਦ੍ਰਿੜਤਾ ਨਾਲ ਨਿਭਾਉਦੇ ਰਹਿਣਾ ਚਾਹੀਦਾ ਹੈ ਤਾਂ ਕਿ ਮੁਤੱਸਵੀ ਜਮਾਤਾਂ ਅਤੇ ਉਹਨਾਂ ਦੇ ਭਾਈਵਾਲ ਕੌਮ ਦਾ ਇਖ਼ਲਾਕੀ, ਵਿਰਾਸਤੀ ਅਤੇ ਇਤਿਹਾਸਿਕ ਨੁਕਸਾਨ ਨਾ ਕਰ ਸਕਣ । ਸ. ਮਾਨ ਨੇ ਸਮੁੱਚੀਆਂ ਸਿੱਖ ਜਥੇਬੰਦੀਆਂ, ਮਨੁੱਖੀ ਅਧਿਕਾਰ ਜਥੇਬੰਦੀਆਂ, ਸਿੱਖ ਬੁੱਧੀਜੀਵੀਆਂ, ਲੇਖਕਾਂ ਅਤੇ ਪੰਥ ਦਰਦੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਕੌਮ ਦੀ ਵਿਲੱਖਣਤਾ ਨੂੰ ਕਾਇਮ ਕਰਨ ਵਾਲੇ ਨਾਨਕਸਾਹੀ ਕੈਲੰਡਰ ਅਤੇ ਜੇਲ੍ਹਾਂ ਵਿਚ ਬੰਦੀ ਸਿੰਘਾਂ ਦੀ ਰਿਹਾਈ ਦੇ ਮੁੱਦਿਆ ਉਤੇ ਵਿਚਾਰਧਰਾਵਾਂ ਦੇ ਵੱਖ-ਵੱਖ ਹੁੰਦਿਆ ਵੀ ਇਕੱਤਰ ਹੋ ਕੇ ਹਕੂਮਤਾਂ ਵਿਰੁੱਧ ਜੂਝਣ ਤਾ ਬਹਿਤਰ ਹੋਵੇਗਾ । ਅਜਿਹਾ ਉਦਮ ਕਰਕੇ ਹੀ ਅਸੀ ਜੇਲ੍ਹਾਂ ਵਿਚ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦੇ ਨਾਲ-ਨਾਲ ਮੂਲ ਨਾਨਕਸਾਹੀ ਕੈਲੰਡਰ ਨੂੰ ਪੂਰਨ ਰੂਪ ਵਿਚ ਲਾਗੂ ਕਰਵਾਉਣ ਵਿਚ ਕਾਮਯਾਬ ਹੋ ਸਕਾਂਗੇ । ਉਹਨਾਂ ਪੰਜਾਬ ਦੀ ਬਾਦਲ ਹਕੂਮਤ ਅਤੇ ਮੌਜੂਦਾ ਐਸ.ਜੀ.ਪੀ.ਸੀ. ਦੇ ਪ੍ਰਧਾਨ ਅਤੇ ਕਾਰਜਕਾਰਨੀ ਕਮੇਟੀ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਜੇਕਰ ਉਹਨਾਂ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਵਿਰੁੱਧ ਜਾ ਕੇ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਨੂੰ ਅਪਮਾਨਜ਼ਨਕ ਅਤੇ ਗੈਰ ਸਿਧਾਤਕ ਤਰੀਕੇ ਤਖ਼ਤ ਸਾਹਿਬਾਨ ਦੇ ਉ¤ਚ ਰੁਤਬੇ ਤੋ ਲਾਹਕੇ ਕਿਸੇ ਆਪਣੇ ਜੀ ਹਜੂਰੀ ਜਥੇਦਾਰ ਦੀ ਨਿਯੁਕਤੀ ਕਰਨ ਦੀ ਗੁਸਤਾਖੀ ਕੀਤੀ ਤਾਂ ਸਿੱਖ ਕੌਮ ਇਸ ਗੱਲ ਨੂੰ ਬਿਲਕੁਲ ਬਰਦਾਸਤ ਨਹੀਂ ਕਰੇਗੀ ਅਤੇ ਸ. ਬਾਦਲ ਅਤੇ ਸ. ਮੱਕੜ ਨੂੰ ਇਸ ਦੇ ਨਤੀਜੇ ਹਰ ਕੀਮਤ ਤੇ ਭੁਗਤਣੇ ਪੈਣਗੇ।



