Skip to content
Independent perspectives. Global stories.
BREAKING

ਆਪਣੀਆਂ ਹੱਕੀ ਮੰਗਾਂ ਲਈ ਛੇਤੀ ਤਿੱਖਾ ਸੰਘਰਸ਼ ਵਿੱਢਣਗੇ ਵੈਟਰਨਰੀ ਇੰਸਪੈਕਟਰ

Share this story

Page-1_25 ਨੂਰਪੁਰ ਬੇਦੀ, 30 ਦਸੰਬਰ-ਠਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ’’ ਇ¤ਕ ਸੰਘਰਸ਼ ਦਾ ਨਾਂ ਹੈ।ਵੈਟਰਨਰੀ ਇੰਸਪੈਕਟਰ ਪਦ ਨਾਮ ਲੈਣ ਲਈ ਵੈਟਰਨਰੀ ਫਾਰਮਾਸਿਸਟ ਕੇਡਰ ਨੇ ਇ¤ਕ ਲੰਬਾ ਸੰਘਰਸ਼ ਲੜਿਆ ਸੀ।ਸਾਲ 2003 ਵਿ¤ਚ ਪੰਜਾਬ ਸਰਕਾਰ ਨੇ ਇ¤ਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ,ਜਿਸ ਮੁਤਾਬਿਕ ਪੰਜਾਬ ਅੰਦਰ ਵੈਟਰਨਰੀ ਫਾਰਮਾਸਿਸਟ ਦੀ ਯੋਗਤਾ 10+2 ਸਾਇੰਸ ਗਰੁ¤ਪ ਨਾਲ ਕੀਤੀ ਗਈ ਸੀ।ਸਰਕਾਰ ਦੁਆਰਾ ਕਿਹਾ ਗਿਆ ਸੀ ਕਿ ਹੁਣ ਪੰਜਾਬ ਅੰਦਰ ਵੈਟਰਨਰੀ ਫਾਰਮਾਸਿਸਟ ਦਾ ਕੋਰਸ ਕਰਨ ਲਈ ਘ¤ਟੋ-ਘ¤ਟ ਯੋਗਤਾ 10+2 ਸਾਇੰਸ ਵਿਸ਼ੇ ਨਾਲ ਪਾਸ ਹੋਣਾ ਜ਼ਰੂਰੀ ਹੈ। ਇਸ ਸਮੇਂ ਦੌਰਾਨ ਪੰਜਾਬ ਅੰਦਰ ਵੈਟਰਨਰੀ ਫਾਰਮੇਸੀ ਕਰਾਉਣ ਲਈ ਕਾਫੀ ਸਾਰੀਆਂ ਪ੍ਰਾਈਵੇਟ ਸੰਸਥਾਵਾਂ ਖੁ¤ਲ ਗਈਆਂ,ਜੋ ਕਿ ਗੈਰ-ਪ੍ਰਮਾਣਿਕ ਹਨ।ਇਹ ਸੰਸਥਾਵਾਂ ਵੈਟਰਨਰੀ ਫਾਰਮਾਸਿਸਟਾਂ ਦਾ ਕੋਰਸ ਕਰਾਉਣ ਲਈ ਘ¤ਟੋ-ਘ¤ਟ 10ਵੀਂ ਪਾਸ ਮੰਗਦੀਆਂ ਹਨ ਜੋ ਕਿ ਸ਼ਰੇਆਮ ਸਰਕਾਰ ਦੇ ਉਸ ਨੋਟੀਫਿਕੇਸ਼ਨ ਦੇ ਖਿਲਾਫ ਹੈ। ਇਹਨਾਂ ਸੰਸਥਾਵਾਂ ਦੀ ਗੈਰ-ਪ੍ਰਮਾਣਿਕਤਾ ਸੰਬੰਧੀ ਪਸ਼ੂ ਪਾਲਣ

ਵਿਭਾਗ ਵ¤ਲੋਂ ਮਿਤੀ 21-3-2005 ਦੀਆਂ ਅਖਬਾਰਾਂ ਵਿ¤ਚ ਇ¤ਕ ਪ¤ਤਰ ਵੀ ਪ੍ਰਕਾਸ਼ਿਤ ਕਰਾਇਆ ਸੀ।ਸੂਚਨਾ ਦੇ ਅਧਿਕਾਰ ਕਾਨੂੰਨ ਅਧੀਨ ਵੀ ਵੈਟਰਨਰੀ ਕੌਂਸਲ ਆਫ ਇੰਡੀਆ ਨੂੰ ਵੀ ਇਨ੍ਹਾਂ ਸੰਸਥਾਵਾਂ ਦੇ ਗੈਰ-ਪ੍ਰਮਾਣਿਤ ਹੋਣ ਦੀ ਸੂਚਨਾ ਦਿ¤ਤੀ ਗਈ।
ਸਾਲ 2006 ਦੌਰਾਨ ਪੰਜਾਬ ਸਰਕਾਰ ਦੁਆਰਾ 586 ਪਸ਼ੂ ਹਸਪਤਾਲਾਂ ਨੂੰ ਜ਼ਿਲ੍ਹਾ ਪ੍ਰੀਸ਼ਦਾਂ ਅਧੀਨ ਸ਼ਿਫਟ ਕਰ ਦਿ¤ਤਾ ਗਿਆ।ਸਰਕਾਰ ਦੁਆਰਾ ਇਨ੍ਹਾਂ ਹਸਪਤਾਲਾਂ ਵਿ¤ਚ ਇ¤ਕ ਰੂਰਲ ਵੈਟਰਨਰੀ ਅਫਸਰ ਨਿਯ¤ੁਕਤ ਕੀਤਾ ਗਿਆ, ਜਿਸ ਦੀ ਭਰਤੀ ਨਿਰੋਲ ਠੇਕਾ ਅਧਾਰਿਤ ਸੀ।ਇਸ ਸਰਵਿਸ ਪ੍ਰੋਵਾਈਡਰ ਡਾਕਟਰ ਨੂੰ ਉ¤ਕਾ-ਪ¤ੁਕਾ ਮਹੀਨੇ ਦਾ ਵੇਤਨ ਫਿਕਸ ਕੀਤਾ ਗਿਆ।ਇਸ ਸਰਵਿਸ ਪ੍ਰੋਵਾਈਡਰ ਨੇ ਅ¤ਗਿਓਂ ਹਸਪਤਾਲ ਚਲਾਉਣ ਲਈ ਇ¤ਕ ਫਾਰਮਾਸਿਸਟ ਅਤੇ ਇ¤ਕ ਦਰਜਾ ਚਾਰ ਨਿਯੁਕਤ ਕਰਨਾ ਸੀ।ਉਸ ਸਮੇਂ ਪੰਜਾਬ ਸਰਕਾਰ ਵ¤ਲੋਂ ਜਿਨ੍ਹਾਂ ਸਿਖਿਆਰਥੀਆਂ ਨੂੰ ਵੈਟਰਨਰੀ ਫਾਰਮਾਸਿਸਟ ਦਾ ਕੋਰਸ ਕਰਾਇਆ ਹੋਇਆ ਸੀ, ਉਨ੍ਹਾਂ ਦੀ ਗਿਣਤੀ ਲਗਭਗ 400 ਦੇ ਕਰੀਬ ਸੀ।ਇਨ੍ਹਾਂ ਸਿਖਿਆਰਥੀਆਂ ਨੇ ਇਸ ਪਾਲਿਸੀ ਅਧੀਨ ਹਸਪਤਾਲਾਂ ਅਧੀਨ ਕੰਮ ਕਰਨੋਂ ਨਾਂਹ ਕਰ ਦਿ¤ਤੀ।ਇਨ੍ਹਾਂ ਸਰਵਿਸ ਪ੍ਰੋਵਾਈਡਰਾਂ ਨੇ ਗੈਰ ਪ੍ਰਮਾਣਿਕ ਸੰਸਥਾਵਾਂ ਤੋਂ ਵੈਟਰਨਰੀ ਫਾਰਮਾਸਿਸਟਾਂ ਨੂੰ ਸਾਰੇ ਨਿਯਮ ਛਿ¤ਕੇ ਟੰਗ ਹਸਪਤਾਲਾਂ ਵਿ¤ਚ ਨਿਯੁ¤ਕਤ ਕਰ ਲਿਆ।ਇਹਨਾਂ ਫਾਰਮਾਸਿਸਟਾਂ ਦੀ ਨਿਯ¤ੁਕਤੀ ਵੇਲੇ ਨਾਂ ਤਾਂ ਕਿਸੇ ਅਖਬਾਰ ਵਿ¤ਚ ਇਸ਼ਤਿਹਾਰ ਦਿ¤ਤਾ ਗਿਆ ਤੇ ਨਾਂ ਹੀ ਕੋਈ ਰਿਜ਼ਰਵੇਸ਼ਨ ਪਾਲਿਸੀ ਲਾਗੂ ਕੀਤੀ ਗਈ।
ਵੈਟਰਨਰੀ ਫਾਰਮਾਸਿਸਟ ਯੂਨੀਅਨ ਦੁਆਰਾ ਉਸ ਸਮੇਂ ਵਿਭਾਗ ਅਤੇ ਸਰਕਾਰ ਨੂੰ ਜਾਣੂ ਕਰਾਇਆ ਗਿਆ, ਪਰ ਕਿਸੇ ਇ¤ਕ ਨਾ ਸੁਣੀ।ਮਜ਼ਬੂਰਨ ਬੇਰੁਜ਼ਗਾਰ ਵੈਟਰਨਰੀ ਫਾਰਮਾਸਿਸਟ ਜੋ ਪੰਜਾਬ ਸਰਕਾਰ ਦੇ ਵਿਭਾਗ ਤੋਂ ਵੈਟਰਨਰੀ ਫਾਰਮਾਸਿਸਟ ਦਾ ਕੋਰਸ ਪਾਸ ਸਨ ਉਨ੍ਹਾਂ ਨੇ ਇਸ ਖਿਲਾਫ ਸੰਘਰਸ਼ ਕਰਨਾ ਸ਼ੁਰੂ ਕਰ ਦਿ¤ਤਾ।ਇਸ ਦੌਰਾਨ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਕਿ ਵੈਟਰਨਰੀ ਫਾਰਮਾਸਿਸਟਾਂ ਦਾ ਪਦ ਨਾਮ ਹੁਣ ਵੈਟਰਨਰੀ ਇੰਸਪੈਕਟਰ ਹੋਵੇਗਾ।ਲੰਮੇਂ ਸੰਘਰਸ਼ ਤੋਂ ਬਾਅਦ ਸਾਲ 2010 ਵਿ¤ਚ ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਲਈ ਐਸ.ਐਸ.ਬੋਰਡ ਨੇ ਇਸ਼ਤਿਹਾਰ ਜਾਰੀ ਕੀਤਾ।ਇਸ ਭਰਤੀ ਪ੍ਰਕਿਰਿਆ ਦੌਰਾਨ ਐਸ.ਐਸ ਬੋਰਡ ਨੇ ਸਿਰਫ ਪੰਜਾਬ ਸਰਕਾਰ ਅਤੇ ਵੈਟਰਨਰੀ ਕੌਂਸਲ ਆਫ ਇੰਡੀਆ ਦੁਆਰਾ ਮਾਨਤਾ ਪ੍ਰਾਪਤ ਸਿਖਿਆਰਥੀਆ ਨੂੰ ਵਿਚਾਰ ਕੇ ਹੀ ਵੈਟਰਨਰੀ ਇੰਸਪੈਕਟਰ ਦੀ ਪੋਸਟ ’ਤੇ ਨਿਯੁਕਤ ਕੀਤਾ ਗਿਆ।ਇਹ ਰੂਰਲ ਵੈਟਰਨਰੀ ਫਾਰਮਾਸਿਸਟ ਜੋ ਜ਼ਿਲ੍ਹਾਂ ਪ੍ਰੀਸ਼ਦਾਂ ਦੇ ਹਸਪਤਾਲਾਂ ਵਿ¤ਚ ਸਰਵਿਸ ਪ੍ਰੋਵਾਈਡਰਾਂ ਦੁਆਰਾ ਨਿਯੁ¤ਕਤ ਕੀਤੇ ਸਨ, ਇਨ੍ਹਾਂ ਨੂੰ ਉਸ ਸਮੇਂ ਐਸ.ਐਸ ਬੋਰਡ ਦੁਆਰਾ ਗੈਰ-ਪ੍ਰਮਾਣਿਕ ਤੇ ਯੋਗਤਾ ਪੂਰੀ ਨਾ ਕਰਨ ਕਰਕੇ ਵਿਚਾਰਿਆ ਨਹੀਂ ਗਿਆ ਸੀ।ਸਾਲ 2013 ਵਿ¤ਚ ਪਸ਼ੂ ਪਾਲਣ ਵਿਭਾਗ ਦੁਆਰਾ ਵੈਟਰਨਰੀ ਇੰਸਪੈਕਟਰਾਂ ਦੀ ਭਰਤੀ ਲਈ ਪ੍ਰਕਿਰਿਆ ਸ਼ੁਰੂ ਹੋਈ ਸੀ।ਇਸ ਪ੍ਰਕਿਰਿਆ ਦੌਰਾਨ ਵੀ ਗੈਰ ਪ੍ਰਮਾਣਿਕ ਤੇ ਅਧੂਰੀ ਯੋਗਤਾ ਕਾਰਨ ਇਹਨਾਂ ਰੂਰਲ ਵੈਟਰਨਰੀ ਫਾਰਮਾਸਿਸਟਾਂ ਨੂੰ ਵੈਟਰਨਰੀ ਇੰਸਪੈਕਟਰ ਦੇ ਪਦ ਲਈ ਨਹੀਂ ਵਿਚਾਰਿਆ ਗਿਆ ਸੀ।
ਹੁਣ ਕੁ¤ਝ ਸਮਾਂ ਪਹਿਲਾਂ ਸਰਕਾਰ ਦੁਆਰਾ ਜ਼ਿਲ੍ਹਾ ਪ੍ਰੀਸ਼ਦਾਂ ਅਧੀਨ ਆਉਂਦੇ ਹਸਪਤਾਲਾਂ ਤੇ ਡਾਕਟਰਾਂ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਪਸ਼ੂ ਪਾਲਣ ਵਿਭਾਗ ਅਧੀਨ ਲਿਆਂਦਾ ਗਿਆ।ਇਹ ਰੂਰਲ ਵੈਟਰਨਰੀ ਫਾਰਮਾਸਿਸਟ ਜੋ ਅਧੂਰੀ ਯੋਗਤਾ ਅਤੇ ਗੈਰ-ਪ੍ਰਮਾਣਿਕ ਸੰਸਥਾਵਾਂ ਤੋਂ ਪਾਸ ਸਨ, ਹਵਾ ਵਿ¤ਚ ਲਟਕ ਗਏ।
ਪਰ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਮੁਤਾਬਿਕ ਉਨ੍ਹਾਂ ਨੂੰ ਗੁਪਤ ਸੂਚਨਾ ਰਾਹੀਂ ਪਤਾ ਲ¤ਗਾ ਕਿ ਸਰਕਾਰ ਇਨ੍ਹਾਂ ਪੇਂਡੂ ਫਾਰਮਾਸਿਸਟ ਦਾ ਕੰਨਟਰੈਕਟ ਵਿਭਾਗ ਨਾਲ ਅੰਦਰ ਖਾਤੇ ਕਰਨ ਜਾ ਰਹੀ ਹੈ, ਜੋ ਕਿ ਅਧੂਰੀ ਯੋਗਤਾ ਤੇ ਗੈਰ-ਪ੍ਰਮਾਣਿਕ ਹਨ।ਇਨ੍ਹਾਂ ਰੂਰਲ ਫਾਰਮਾਸਿਸਟਾਂ ਦੀ ਨਿਯੁਕਤੀ ਨਾ ਤਾਂ ਜ਼ਿਲ੍ਹਾ ਪ੍ਰੀਸ਼ਦ ਨੇ ਕੀਤੀ ਸੀ ਨਾ ਪਸ਼ੂ ਪਾਲਣ ਵਿਭਾਗ ਨੇ।ਇਹ ਤਾਂ ਸਿਰਫ ਸਰਵਿਸ ਪ੍ਰੋਵਾਈਡਰਾਂ ਦੁਆਰਾ ਹਸਪਤਾਲਾਂ ਦਾ ਕੰਮ ਚਲਾਉਣ ਹਿ¤ਤ ਆਪਣੇ ਬਲ ’ਤੇ ਰ¤ਖੇ ਸਨ।ਉਸ ਸਮੇਂ ਨਾ ਤਾਂ ਇਨ੍ਹਾਂ ਦੀ ਅਧੂਰੀ ਯੋਗਤਾ ਨੂੰ ਧਿਆਨ ਵਿ¤ਚ ਰ¤ਖਿਆ ਗਿਆ ਅਤੇ ਨਾ ਹੀ ਇਨ੍ਹਾਂ ਦੀ ਗੈਰ ਪ੍ਰਮਾਣਿਕਤਾ ਨੂੰ ਅਤੇ ਨਾਂ ਹੀ ਇਨ੍ਹਾਂ ਦੀ ਭਰਤੀ ਵੇਲੇ ਰਿਜ਼ਰਵੇਸ਼ਨ ਪਾਲਿਸੀ ਲਾਗੂ ਹੋਈ।
ਵਿਭਾਗ ਦੁਆਰਾ 21-3-2005 ਨੂੰ ਅਖਬਾਰਾਂ ਦੁਆਰਾ ਇਨ੍ਹਾਂ ਦੀ ਗੈਰ-ਪ੍ਰਮਾਣਿਕਤਾ ਸੰਬੰਧੀ ਪ¤ਤਰ ਜਾਰੀ ਹੋ ਚੁ¤ਕਾ ਹੈ।ਸਰਕਾਰ ਦੁਆਰਾ ਘ¤ਟੋ-ਘ¤ਟ ਯੋਗਤਾ ਦਾ ਨੋਟੀਫਿਕੇਸ਼ਨ ਜਾਰੀ ਹੋ ਚ¤ੁਕਾ ਹੈ, ਤਾਂ ਸਰਕਾਰ ਕਿਉਂ ਚੋਰ ਮੋਰੀ ਰਸਤੇ ਇਹਨਾਂ ਦੀ ਭਰਤੀ ਕਰਨ ਜਾ ਰਹੀ ਹੈ।ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਮੁਤਾਬਿਕ ਇ¤ਕ ਪਾਸੇ ਤਾਂ ਸਰਕਾਰ ਸਹੀ ਅਤੇ ਪਾਰਦਰਸ਼ੀ ਦੀ ਗ¤ਲ ਕਰਦੀ ਹੈ ਤੇ ਦੂਜੇ ਪਾਸੇ ਵੈਟਰਨਰੀ ਇੰਸਪੈਕਟਰ ਪ¤ਦ ’ਤੇ ਨਿਯ¤ੁਕਤ ਹੋਣ ਲਈ ਘ¤ਟੋ-ਘ¤ਟ ਯੋਗਤਾ ਅਤੇ ਪ੍ਰਮਾਣਿਕਤਾ ਨੂੰ ਖਤਮ ਕਰਨ ਜਾ ਰਹੀ ਹੈ।ਐਸੋਸੀਏਸ਼ਨ ਮੁਤਾਬਿਕ ਸਰਕਾਰ ਨੂੰ ਵੈਟਰਨਰੀ ਇੰਸਪੈਕਟਰ ਦੀ ਅਸਾਮੀ ’ਤੇ ਉਹ ਵਿਅਕਤੀ ਹੀ ਨਿਯੁ¤ਕਤ ਕਰਨਾ ਚਾਹੀਦਾ ਹੈ ਜੋ ਵਿਭਾਗ ਤੋਂ ਠਡਿਪਲੋਮਾ ਇੰਨ ਵੈਟਰਨਰੀ ਸਾਇੰਸ’’ ਪਾਸ ਹਨ।
ਆਖਿਰ ’ਚ ਮਜਬੂਰ ਹੋਣਾ ਪਿਆ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਨੂੰ ਆਪਣਾ ਵਜੂਦ ਬਚਾਉਣ ਲਈ।ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਨੇ ਵਿਭਾਗ ਦਾ ਕੰਮ ਬੰਦ ਕਰਕੇ ਸੰਘਰਸ਼ ਦੀ ਰੂਪ ਰੇਖਾ ਤਿਆਰ ਕਰ ਲਈ ਹੈ, ਜੋ ਆਉਣ ਵਾਲੇ ਦਿਨਾਂ ਵਿ¤ਚ ਪੰਜਾਬ ਅੰਦਰ ਬਹੁਤ ਤਿ¤ਖੇ ਰੂਪ ਵਿ¤ਚ ਦੇਖਣ ਨੂੰ ਮਿਲੇਗੀ।

WRITTEN BY