ਸਾਦਿਕ 31 ਦਸੰਬਰ (ਗੁਲਜ਼ਾਰ ਮਦੀਨਾ) ਵੱਖ-ਵੱਖ ਕਲਾਕਾਰਾਂ ਵੱਲੋਂ ਬਹੁਤ ਹੀ ਵਧੀਆਂ ਲਿਖਿਆ ਅਤੇ ਗਾਇਆ ਹੈ ਕਿਸੇ ਨੇ ਗਾਇਆ ਪਾਉ ਭੰਗੜੇ ਤੇ ਗਾਉ ਅੱਜ ਘੋੜੀਆਂ ਰੱਬ ਨੇ ਬਣਾਈਆਂ ਜੋੜੀਆਂ,ਹੁਣ ਬਣੀਆਂ ਇਕ ਸਾਰ ਜੋੜੀਆਂ ਹੁਣ ਬਣੀਆਂ, ਮੁੰਡਾ ਕੁੜੀ ਨਾਲੋ ਸੋਹਣਾ ਤੇ ਕੁੜੀ ਮੁੰਡੇ ਨਾਲੋ ਸੋਹਣੀ ਇਹ ਸੱਚ ਉਦੋ ਵੇਖਣ ਨੂੰ ਮਿਲਿਆ ਜਦੋ ਉਘੇ ਗੀਤਕਾਰ ਅਤੇ ਮਿਲਾਪੜੇ ਸੁਭਾਅ ਦੇ ਮਾਲਿਕ ਗੈਰੀ ਹਠੂਰ ਟਰਾਂਟੋ ਦੇ ਛੋਟੇ ਭਰਾ ਕੁਲਵਿੰਦਰ ਸਿੰਘ ਬੁੱਟਰ ਵਾਸੀ ਹਠੂਰ ਅਤੇ ਹਮਸ਼ਫਰ ਬੀਬੀ ਅਮਨਪ੍ਰੀਤ ਕੌਰ ਵਾਸੀ ਬੱਸੀਆਂ ਦਾ ਪੂਰੇ ਰੀਤੀ ਰਿਵਾਜਾਂ ਨਾਲ ਪਵਿੱਤਰ ਵਿਆਹ ਦੇ ਰਿਸਤੇ ਵਿੱਚ ਵੱਜ ਗਏ ਸਟੇਜ ਤੇ ਬੈਠੀ ਜੋੜੀ ਸਾਰੇ ਹੀ ਮਹੌਲ ਨੂੰ ਚਾਰ ਚੰਨ ਲਾ ਰਹੀ ਸੀ ਇਸ ਮੌਕੇ ਵਿਸੇ ਤੌਰ
ਤੇ ਨਵੀ ਵਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਪਹੁੰਚੇ ਪੰਜਾਬ ਦਾ ਸੁਰੀਲਾ ਗਾਇਕ ਦਰਸ਼ਨ ਖੇਲਾ,ਗੀਤਕਾਰ ਗੈਰੀ ਹਠੂਰ ਟਰਾਂਟੋ,ਗੀਤਕਾਰ ਚੇਅਰਮੈਨ ਡਾ ਨਿੰਦਰਪਾਲ ਕੋਟਲੀ ਗੁਲਜ਼ਾਰ ਮਦੀਨਾ,ਜਤਿੰਦਰ ਠੀਕਰੀਵਾਲ,ਜੱਗਾ ਚੋਪੜਾ ਤੋ ਇਲਾਵਾਂ ਹੋਰ ਵੀ ਮਹਾਨ ਫ਼ਨਕਾਰ ਮੌਜੂਦ ਸਨ।



