Skip to content
Independent perspectives. Global stories.
BREAKING

’84 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਲਈ ਵਿਕਰਮ ਸਿੰਘ ਖਾਲਸਾ ਦੀ ਭੁੱਖ ਹੜਤਾਲ 21ਵੇਂ ਦਿਨ ’ਚ ਸ਼ਾਮਿਲ

Share this story

Page-1_26 ਨਵੀ ਦਿੱਲੀ/ਬਰਨਾਲਾ 30 ਦਸੰਬਰ- 1984 ਸਿੱਖ ਕਤਲੇਆਮ ਮਾਮਲੇ ’ਚ ਇਨਸਾਫ ਦੀ ਮੰਗ ਨੂੰ ਲੈ ਕੇ 9 ਦਸੰਬਰ ਤੋਂ ਜੰਤਰ-ਮੰਤਰ ਵਿਖੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਭਾਈ ਵਿਕਰਮ ਸਿੰਘ ਖਾਲਸਾ ਧਨੌਲਾ ਨੇ ਮੀਡੀਆ ਰਾਹੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਪਾਸੋਂ ਮੰਗ ਕੀਤੀ ਹੈ ਕਿ ਸਿੱਖ ਕਤਲੇਆਮ ਦੇ ਇਨਸਾਫ ਦੀ ਤੁਰੰਤ ਕਾਰਵਾਈ ਸ਼ੁਰੂ ਕਰਕੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ ਤਾਂ ਜੋ ਪੂਰੀ ਸਿੱਖ ਕੌਮ ਦੇ ਕਾਲਜਿਆਂ ’ਚ ਠੰਡ ਪੈ ਸਕੇ। ਪੰਜਾਬ ਟਾਇਮਜ਼ ਦੇ ਬਰਨਾਲਾ ਤੋਂ ਜ਼ਿਲ੍ਹਾ ਇੰਚਾਰਜ ਰਾਮ ਸਿੰਘ ਧਨੌਲਾ ਨਾਲ ਗੱਲਬਾਤ ਕਰਦਿਆ ਸ. ਵਿਕਰਮ ਸਿੰਘ ਖਾਲਸਾ ਦੀ ਪਤਨੀ ਨੀਸਾ ਕੌਰ ਨੇ ਦੱਸਿਆ ਕਿ ਮੇਰੇ ਪਤੀ 30 ਨਵੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅੰਮ੍ਰਿਤ ਛਕ ਕੇ 1 ਦਸੰਬਰ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ’84 ਦੇ ਸਿੱਖ ਕਤਲੇਆਮ ਦੇ ਰੋਸ ਵਜੋਂ ਸਾਈਕਲ ’ਤੇ ਦਿੱਲੀ ਲਈ ਰਵਾਨਾ ਹੋਏ ਸਨ। ਉਸ ਦਿਨ ਤੋਂ ਲੈ ਕੇ ਅੱਜ ਤੱਕ ਖਾਲਸਾ ਜੀ ਦਿੱਲੀ ਦੇ ਜੰਤਰ-ਮੰਤਰ ਰੋਡ ’ਤੇ ਭੁੱਖ ਹੜਤਾਲ ’ਤੇ ਬੈਠੇ ਹਨ। ’84 ਦੇ ਜਿਹੜੇ ਕਤਲੇਆਮ ਦੇ ਦੋਸ਼ੀ ਨੇ ਜਿਵੇਂ

ਜਗਦੀਸ਼ ਟਾਇਟਲਰ, ਸੱਜਣ ਕੁਮਾਰ, ਐਮ ਕੇ ਵਦੀ, ਐ¤ਚ ਕੇ ਐ¤ਲ ਭਗਤ ਆਦਿ ਰਾਜਨਿਤਿਕ ਦਬਾਅ ਕਾਰਣ ਆਪਣਾ ਬਚਾਅ ਕਰ  ਰਹੇ ਹਨ, ਉਹਨਾ ਨੂੰ ਫੜ ਕੇ ਅੰਦਰ ਕੀਤਾ ਜਾਵੇ। ਦੂਸਰੀ ਮੰਗ ਕਤਲੇਆਮ ਨੂੰ ਦੰਗਿਆਂ ਦਾ ਨਾਮ ਨਾ ਦਿੱਤਾ ਜਾਵੇ ਤੇ ਕਤਲੇਆਮ ਐਲਾਨਿਆ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਰਾਜਨਾਥ ਸਿੰਘ ਨੇ ’84 ਦੇ ਦੰਗਾ ਪੀੜਤਾਂ ਨੂੰ ਚੈ¤ਕ ਵੰਡ ਕੇ ਕਤਲੇਆਮ ਘੋਸਿਤ ਕਰ ਦਿੱਤਾ ਸੀ। ਇਹ ਕਹਿੰਦੇ ਪਏ ਨੇ ਕਿ ਅਸੀਂ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਉਣ ਲਈ ਪੀ.ਸੀ. ਮਾਥਰ ਜੱਜ ਸੁਪਰੀਮ ਕੋਰਟ ਉਸ ਨੂੰ ਨਿਯੁਕਤ ਕਰਕੇ ਉਸਦੀ ਅਗਵਾਈ ਚ ਐਸ.ਆਈ.ਟੀ. ਬਣਾਉਣ ਦੀ ਤਿਆਰੀ ਕਰ ਰਹੇ ਹਾਂ ਤੇ ਸਾਨੂੰ ਤਿੰਨ ਮਹੀਨੇ ਦਾ ਸਮਾਂ ਦਿੱਤਾ ਜਾਵੇ। ਉਹਨਾ ਕਿਹਾ ਕਿ ਜੇਕਰ ਹੁਣ 30 ਸਾਲ ਬਾਅਦ ਵੀ ਇਨ੍ਹਾਂ ਨੂੰ ਤਿੰਨ ਮਹੀਨੇ ਦਾ ਸਮਾਂ ਚਾਹੀਦਾ ਹੈ ਤਾ ਬੜੀ ਹੀ ਸ਼ਰਮਨਾਕ ਗੱਲ ਹੈ। ਨੀਸਾ ਕੌਰ ਨੇ ਦੱਸਿਆ ਕਿ 18 ਕਮਿਸ਼ਨ ਬਿਲਕੁਲ ਤਿਆਰ ਬੈਠ ਚੁੱਕੇ ਹਨ, ਕਮਿਸ਼ਨ ਬੈਠਣ ਦੇ ਬਾਵਜੂਦ ਵੀ 1950 ਗਵਾਹ ਅੱਜ ਵੀ ਮੌਜੂਦ ਨੇ ਜਿਹੜੇ ਜਗਦੀਸ਼ ਟਾਇਟਲਰ, ਸੱਜਣ ਕੁਮਾਰ ਹੋਰਾਂ ਨੂੰ ਦੋਸ਼ੀ ਦੱਸ ਰਹੇ ਹਨ, ਇਨ੍ਹਾਂ ਖਿਲਾਫ ਗਵਾਹੀਆਂ ਦਿੱਤੀਆਂ ਗਈਆਂ। ਗਵਾਹੀਆਂ ਦੇਣ ਵਾਲਿਆਂ ਨੂੰ ਡਰਾ ਧਮਕਾ ਕੇ ਗਵਾਹੀਆਂ ਮੁਕਰਾਈਆਂ ਵੀ ਗਈਆਂ। ਬਾਕੀ ਇਸ ਸਬੰਧੀ ਸੁਪਰੀਮ ਕੋਰਟ ਦੇ ਵਕੀਲ ਐ¤ਚ. ਐ¤ਸ. ਫੂਲਕਾ ਕੋਲ ਵੀ ਕਾਫੀ ਕੁੱਝ ਹੈ। ਸਭ ਨੂੰ ਪਤਾ ਹੈ ਕਿ ਇਹ ਦੋਸ਼ੀ ਨੇ ਪਰ ਸਾਡਾ ਜੁਡੀਸ਼ੀਅਲ ਸਿਸਟਮ ਹੀ ਇਸ ਤਰ੍ਹਾਂ ਦਾ ਹੈ ਕਿ ਇਨ੍ਹਾਂ ਲੋਕਾਂ ਨੂੰ ਕਾਂਗਰਸ ਪਾਰਟੀ ਮਦਦ ਕਰ ਰਹੀ ਹੈ ਜਾਂ ਭਾਜਪਾ ਸਰਕਾਰ ਇਸ ਮੁੱਦੇ ਨੂੰ ਉਛਾਲਣਾ ਨਹੀਂ ਚਾਹੁੰਦੀ  ਕਿਉਂਕਿ ਇਸ ਨਾਲ ਮੋਦੀ ਦਾ ਗੁਜਰਾਤ ਦਾ ਮੁੱਦਾ ਖੁਲ੍ਹਦਾ ਹੈ। ਉਨ੍ਹਾਂ ਕਿਹਾ ਕਿ ਸਾਨੂੰ ਕੋਈ ਵੀ ਕਮਿਸ਼ਨ ਤੇ ਕੋਈ ਵੀ ਇਨਵੈਸਟੀਗੇਸ਼ਨ ਟੀਮ ਨਹੀਂ ਚਾਹੀਦੀ।  ਸਭ ਤੋਂ ਪਹਿਲਾਂ ਇੱਕ ਕਮਿਸਨ ਆਇਆ ਸੀ ਨਾਨਾਵਤੀ ਕਮਿਸਨ ਇਸ ਕਮਿਸ਼ਨ ’ਚ ਸਾਫ-ਸਾਫ ਇਹਨਾ ਲੋਕਾਂ ਨੂੰ ਦੋਸ਼ੀ ਪਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਸੰਨ 1984 ਵਿੱਚ ਦਿੱਲੀ ਦਾ ਪੁਲਿਸ ਕਮਿਸ਼ਨਰ ਸੁਭਾਸ਼ ਟੰਡਨ ਸੀ। 192 ਪੁਲਿਸ ਮੁਲਾਜ਼ਮਾਂ ਦੇ ਨਾਵਾਂ ਦੀਆਂ ਲਿਸਟਾਂ ਅੱਜ ਵੀ ਹਨ ਜਿਨਾਂ ਨੂੰ ਉਸ ਰਿਪੋਰਟ ਵਿੱਚ ਉਸ ਸਮੇ ਓਨੇ ਏਰੀਏ ’ਚ ਜਿੱਥੇ ਦੰਗੇ ਹੋਏ ਸੀ ਅਤੇ ਦੇਖ ਰੇਖ ’ਚ ਸਭ ਕੁੱਝ ਹੋਇਆ ਸੀ। ਉਨ੍ਹਾਂ ਕਿਹਾ ਕਿ ਦੋਸੀਆ ਨੂੰ ਸਖਤ ਸਜਾਵਾਂ ਦਿਵਾਉਣ ਲਈ ਭਾਈ ਵਿਕਰਮ ਸਿੰਘ ਖਾਲਸਾ ਨੂੰ ਅੱਜ ਭੁੱਖ ਹੜਤਾਲ ’ਤੇ ਬੈਠਿਆ ਨੂੰ 20 ਦਿਨ ਦਾ ਸਮਾਂ ਹੋ ਗਿਆ ਹੈ। ਉਹ ਓਨਾ ਚਿਰ ਸੰਘਰਸ ਕਰਨ ਤੋ ਗੁਰੇਜ ਨਹੀ ਕਰਨਗੇ ਜਿੰਨਾ ਸਮਾਂ ਸਰਕਾਰਾਂ 84 ਦੇ ਦੰਗਾ ਪੀੜਤਾਂ ਨੂੰ ਕੋਈ ਇਨਸਾਫ ਨਹੀ ਦਿੰਦੀਆਂ । ਉਨ੍ਹਾਂ ਦੱਸਿਆ ਕਿ ਦੰਗਾ ਪੀੜਤਾਂ ਦੇ ਇਨਸਾਫ ਲਈ ਅਸੀਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਗਵਰਨਰ, ਆਮ ਆਦਮੀ ਪਾਰਟੀ ਦੇ ਸਾਬਕਾ ਮੁੱਖ-ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਤੋ ਇਲਾਵਾ ਹੋਰ ਕਈ ਪਾਰਟੀਆਂ ਦੇ  ਦਫਤਰਾਂ ’ਚ ਇਨਸਾਫ ਦੀ ਪੁਕਾਰ ਲਈ ਮੈਮੋਰੰਡਮ ਦੇ ਚੁੱਕੇ ਹਾਂ।

WRITTEN BY