Skip to content
Independent perspectives. Global stories.
BREAKING

ਭਾਰਤੀ ਜਨਤਾ ਪਾਰਟੀ ਤੇ ਸਮੂਹ ਨਗਰ ਘੱਗਾ ਵੱਲੋਂ ਮਾਰਕੀਟ ਕਮੇਟੀ ਪਾਤੜਾਂ ਦੇ ਚੇਅਰਮੈਨ ਨਿਰਮਲ ਸਿੰਘ ਤੇ ਉਪ ਚੇਅਰਮੈਨ ਰਵਿੰਦਰ ‘ਗਿੰਨੀ’ ਦਾ ਸਨਮਾਨ

Share this story

Page-1_31 ਘੱਗਾ, 30 ਦਸੰਬਰ- ਭਾਰਤੀ ਜਨਤਾ ਪਾਰਟੀ ਮੰਡਲ ਘੱਗਾ ਦੇ ਸਰਗਰਮ ਵਰਕਰ, ਸ਼੍ਰੋਮਣੀ ਅਕਾਲੀ ਦਲ ਤੇ ਸਮੂਹ ਨਗਰ ਘੱਗਾ ਦੇ ਨਿਵਾਸੀਆਂ ਨੇ ਸਾਂਝੇ ਤੌਰ ’ਤੇ ਅੱਜ ਪਿੰਡ ਦੀ ਪ੍ਰਾਚੀਨ ਸ਼ਿਵ ਮੰਦਰ ਧਰਮਸ਼ਾਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਪੰਜਾਬ ਸਰਕਾਰ ਵੱਲੋਂ ਸ. ਨਿਰਮਲ ਸਿੰਘ ‘ਹਰਿਆਉ’ ਨੂੰ ਚੇਅਰਮੈਨ ਬਨਾਉਣ ’ਤੇ ਰਵਿੰਦਰ ‘ਗਿੰਨੀ’ ਜੀ ਨੂੰ ਵਾਇਸ ਚੇਅਰਮੈਨ ਦਾ ਰੁਤਬਾ ਸੌਂਪਣ ਦੀ ਖੁਸ਼ੀ ਵਿਚ ਸਨਮਾਨ ਸਮਾਰੋਹ ਕੀਤਾ ਗਿਆ, ਜਿਸ ਵਿਚ ਇਲਾਕੇ ਦੇ ਲੋਕਾਂ ਨੇ ਭਰਵੀ ਹਾਜ਼ਰੀ ਦਰਜ ਕਰਵਾਈ। ਸਮਾਰੋਹ ਨੂੰ ਬੁਲਾਰਿਆਂ ਨੇ ਸੰਬੋਧਿਨ ਕਰਦੇ ਹੋਏ ਚੇਅਰਮੈਨ ਤੇ ਵਾਈਸ ਚੇਅਰਮੈਨ ਤੋਂ ਘੱਗਾ ਵਿਖੇ ਸੀਵਰੇਜ ਸਿਸਟਮ, ਸਟਰੀਟ ਲਾਇਟਾਂ ਤੇ ਹੋਰ ਸਮੱਸਿਆਵਾਂ ਵੱਲ ਧਿਆਨ ਦਿਵਾਇਆ, ਜਿਸ ਵਿਚ ਤਰਸੇਮ ਗਰਗ ਵਾਈਸ ਪ੍ਰਧਾਨ ਕਰਿਆਨਾ ਐਸੋਸੀਏਸ਼ਨ ਪੰਜਾਬ, ਰਾਕੇਸ਼ ਗੋਇਲ, ਦਰਸ਼ਨ ਜੈਨ ਬਜ਼ੁਰਗ ਆਗੂ ਬੀ ਜੇ ਪੀ, ਜਰਨੈਲ ਕੰਬੋਜ਼, ਵਿਜੈ ਡਰੌਲੀ, ਜਥੇਦਾਰ ਹਰਨੈਕ ਸਿੰਘ, ਹਰਪਾਲ ਕੌਰ ਐਮ ਸੀ ਨੇ ਸਮੱਸਿਆਵਾਂ ਨੂੰ ਹੱਲ

ਕਰਵਾਉਣ ’ਤੇ ਜ਼ੋਰ ਦਿੱਤਾ। ਇਸ ਸਮਾਰੋਹ ’ਤੇ ਬੋਲਦਿਆਂ ਸ. ਨਿਰਮਲ ਸਿੰਘ ਹਰਿਆਉ ਨੇ ਸ. ਪ੍ਰਕਾਸ਼ ਸਿੰਘ ਬਾਦਲ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਾਨੂੰ ਇਹ ਜ਼ਿੰਮੇਵਾਰੀ ਦੇ ਕੇ ਨਿਵਾਜਿਆ ਹੈ। ਅਸੀਂ ਤਨਦੇਹੀ ਨਾਲ ਪਾਰਟੀ ਨੂੰ ਮਜ਼ਬੂਤ ਕਰਨ ਲਈ ਅਤੇ ਲੋਕਾਂ ਦੀ ਸੇਵਾ ਵਿਚ ਤੱਤਪਰ ਰਹਾਂਗੇ। ਅੰਤ ਵਿਚ ਵਾਇਸ ਚੇਅਰਮੈਨ ਸ੍ਰੀ ਰਵਿੰਦਰ ਗਿੰਨੀ ਨੇ ਸਪੱਸ਼ਟ ਸ਼ਬਦਾਂ ਵਿਚ ਕਿਹਾ ਕਿ ਸੰਨ 1950 ਈ. ਵਿਚ ਜਨਸੰਘ ਪਾਰਟੀ ਸਿਰਫ ਸੋਸ਼ਲ ਵਰਕਰ ਦੇ ਤੌਰ ’ਤੇ ਕੰਮ ਕਰਨ ਲਈ ਭਾਰਤ ਵਰਸ਼ ਵਿਚ ਵਿਚਰੀ ਸੀ। ਬੀ ਜੇ ਪੀ ਨੇ ਲੋਕਾਂ ਦੀ ਭਲਾਈ ਲਈ ਕੰਮ ਕੀਤਾ ਹੈ ਤੇ ਹੁਣ ਵੀ ਨਰਿੰਦਰ ਮੋਦੀ ਜੋ ਦੇਸ਼ ਦੇ ਪ੍ਰਧਾਨ ਮੰਤਰੀ ਹਨ, ਦੀ ਰਹਿਨੁਮਾਈ ਹੇਠ ਦੇਸ਼ ਦੀ ਤਸਵੀਰ ਤੇ ਤਕਦੀਰ ਬਦਲਣ ਲਈ ਭਾਰਤੀ ਜਨਤਾ ਪਾਰਟੀ ਜੰਗੇ ਮੈਦਾਨ ਵਿਚ ਕੁੱਦ ਗਈ ਹੈ। ਇਸ ਮੌਕੇ ਪਵਨ ਜੈਨ, ਬਘੇਲ ਸਿੰਘ, ਬਾਬਾ ਭੀਮ, ਚਿਮਨ ਬਾਂਸਲ, ਰਾਜੂ ਕੰਬੋਜ਼, ਹੇਮ ਰਾਜ ਸਿੰਗਲਾ, ਰਾਜ ਕੁਮਾਰ ਸਿੰਗਲਾ, ਦੀਪੀ, ਦਰਸ਼ਨ ਧਰਮਸੋਤ, ਰਾਕੇਸ਼ ਮਿੱਤਲ ਮੰਡਲ ਪ੍ਰਧਾਨ ਪਾਤੜਾਂ, ਜਥੇਦਾਰ ਹਰਨੇਕ ਸਿੰਘ ਅਤੇ ਵਿਸ਼ੇਸ਼ ਤੌਰ ’ਤੇ ਕਰਿਆਨਾ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਪਵਨ ਕੁਮਾਰ ਲੱਕੀ, ਕਰਿਆਨਾ ਐਸੋ. ਘੱਗਾ ਦੇ ਪ੍ਰਧਾਨ ਲੇਖ ਰਾਜ ਤੋਂ ਇਲਾਵਾ ਕਾਫੀ ਗਿਣਤੀ ਵਿਚ ਲੋਕ ਮੌਜੂਦ ਸਨ।

WRITTEN BY