Skip to content
Independent perspectives. Global stories.
BREAKING

ਨਸ਼ਾ ਤਸਕਰੀ ਵਿੱਚ ਲਿਪਤ ਰਾਜਾ ਵੰਡਿਗ ਨੂੰ ਯੂਥ ਕਾਂਗਰਸ ਪ੍ਰਧਾਨ ਬਣਾਉਣ ’ਤੇ ਕਾਂਗਰਸ ਦਾ ਸਚ ਸਾਹਮਣੇ ਆਇਆ : ਤਰੁਣ ਚੁਗ

Share this story

ਜਲੰਧਰ, 28 ਦਸੰਬਰ (ਪੀ. ਟੀ.)- ਭਾਜਪਾ ਦੇ ਕੋਮੀ ਸੱਕਤਰ ਸ਼੍ਰੀ ਤਰੁਣ ਚੁਗ ਨੇ ਪੰਜਾਬ ਦੇ ਕਾਂਗਰਸ ਨੇਤਾਵਾ ਨੂੰ ਅਪਣੇ ਗਿਰੇਬਾਨ ਵਿਚ ਝਾਂਕਨ ਦੀ ਨਸੀਹਤ ਦੇਂਦੇ ਹੋਏ ਕਿਹਾ ਕਿ ਜਿਹੜੀ ਪਾਰਟੀ ਨਸ਼ਿਆ ਦੇ ਕਾਰੋਬਾਰਿਆ ਨੂੰ ਪਾਲਨ ਪੋਸ਼ਨ ਵਿਚ ਸਿਰ ਤੋ ਪੈਰ ਤਕ ਪੁਰੀ ਤਰ੍ਹਾਂ ਡੂਬੀ ਹੋ ਉਸ ਨੂੰ ਦੁਜਿਆਂ ਤੇ ਹਮਲਾ ਕਰਨ ਤੋ ਬਚਣਾ ਚਾਹੀਦਾ ਹੈ। ਸ਼੍ਰੀ ਚੁਗ ਨੇ ਕਿਹਾ ਕਿ ਹਾਲ ਵਿਚ ਗਿਦੜ੍ਹਬਾਹਾ ਦੇ ਕਾਂਗਰਸੀ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੰਡਿਗ ਨੂੰ ਕਾਂਗਰਸ ਦੇ ਉਪ-ਪ੍ਰਧਾਨ ਰਾਹੁਲ ਗਾਂਧੀ ਨੇ ਰਾਸ਼ਟਰੀ ਯੁਵਾ ਕਾਂਗਰਸ ਦਾ ਪ੍ਰਧਾਨ ਬਣਾਇਆ ਹੈ ਜਿਸ ਦੇ ਪਮੁੱਖ ਨਸ਼ਾ ਕਾਰੋਬਾਰ ਵਿੱਚ ਸ਼ਾਮੀਲ ਤਸਕਰ ਗੁਰਲਾਲ ਸਿੰਘ ਨਾਲ ਨਜਦੀਕੀ ਰਿਸ਼ਤੇ ਹਨ ਅਤੇ ਉਸਦੀ ਇਮਾਇਤ ਕਰਨ ਦਾ ਗੰਭੀਰ ਮਾਮਲਾ ਸਾਮਨੇ ਆਇਆ ਹੈ। ਵਿਗਤ ਵਿਚ ਵੀ ਕਾਂਗਰਸ ਪਾਰਟੀ ਦੇ ਸਾਂਸਦ ਸ: ਸੰਤੋਖ ਸਿੰਘ ਦੀ ਨਸ਼ਿਆ ਦੇ ਕਾਰੋਬਾਰਿਆ ਨਾਲ ਨਜਦੀਕਿਆ ਸਾਮਨੇ ਆ ਚੁਕਿਆ ਹਨ। ਸ਼੍ਰੀ ਚੁਗ ਨੇ ਕਾਂਗਰਸ

ਪਾਰਟੀ ਦੇ ਉਸ ਦੁਸਾਹਸਿਕ ਘੋਸ਼ਨਾ ਦੀ ਕੜੀ ਆਲੋਚਨਾ ਕੀਤੀ ਜਿਸ ਵਿਚ ਪੰਜਾਬ ਕਾਂਗਰਸ ਵਲੋ ਭਾਰਤੀ ਜਨਤਾ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ਼੍ਰੀ ਅਮਿਤ ਸ਼ਾਹ ਦੇ ਪੰਜਾਬ ਵਿਚ ਨਸ਼ਿਆ ਦੇ ਖਿਲਾਫ ਆਰੰਭ ਕੀਤੇ ਜਾਣ ਵਾਲੇ ਜਨ ਜਾਗਰਨ ਅਭਿਆਣ ਵਿਚ ਕਾਂਗਰਸ ਨੇ ਘੇਰਾਵ ਕਰਨ ਦੀ ਧਮਕੀ ਦਿੱਤੀ ਹੈ। ਸ਼੍ਰੀ ਚੁਗ ਨੇ ਕਾਂਗਰਸ ਦੇ ਇਸ ਬਿਆਨ ਨੂੰ ਨਸ਼ਿਆ ਦੇ ਸੋਦਾਗਰਾਂ ਦਾ ਹਿਮਾਇਤ ਵਾਲਾ ਦੱਸਦੇ ਹੋਏ ਕਿਹਾ ਕਿ ਕਾਂਗਰਸ ਵੱਲੋ ਇਸ ਤਰ੍ਹਾਂ ਦੇ ਗੈਰ ਲੋਕਤਾਂਤਰਿਕ ਢੰਗ ਨਾਲ ਨਸ਼ਿਆ ਦੇ ਤਸਕਰਾਂ ਦੇ ਖਿਲਾਫ ਚਲਾਏ ਜਾਣ ਵਾਲੇ ਜਨ ਜਾਗਰਨ ਵਿਚ ਅੜਚਨਾ ਪਾਉਣ ਦੀ ਕੋਸ਼ੀਸ਼ ਕੀਤੀ ਗਈ ਹੈ ਅਤੇ ਭਾਜਪਾ ਇਸ ਦਾ ਮੂੰਹ ਤੋੜ ਜਵਾਬ ਦੇਵੇਗੀ। ਸ਼੍ਰੀ ਚੁਗ ਨੇ ਕਿਹਾ ਕਿ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਅਪਣੇ ਮਨ ਦੀ ਬਾਤ ਪ੍ਰੋਗ੍ਰਾਮ ਵਿਚ ਦੋ ਟੂਕ ਕਿਹਾ ਸੀ ਕਿ ਨਸ਼ਿਆ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਸਾਰਿਆ ਸੁਬਾਇ ਸਰਕਾਰਾ ਨੂੰ ਇਸਦੇ ਖਿਲਾਫ ਸਖਤ ਕਦਮ ਉਠਾਣੇ ਚਾਹੀਦੇ ਹਨ। ਸ਼੍ਰੀ ਚੁਗ ਨੇ ਜੋਰ ਦਿੰਦੇ ਹੋਏ ਕਿਹਾ ਕਿ ਪ੍ਰਧਾਨਮੰਤਰੀ ਨੇ ਪੰਜਾਬ ਵਿਚ ਫੈਲ ਰਹੇ ਨਸ਼ਿਆ ਦੇ ਬਾਰੇ ਕੜੀ ਨਿੰਦਾ ਕੀਤੀ ਸੀ ਅਤੇ ਉਹਨਾਂ ਨੇ ਇਸ ਨੂੰ ਗੰਭੀਰਤਾ ਨਾਲ ਲਿੰਦੇ ਹੋਏ ਨਸ਼ਿਆ ਨਾਲ ਸਬੰਧਿਤ ਮਾਦਕ ਪਦਾਰਥਾ ਦਾ ਧੰਧਾ ਕਰਨ ਵਾਲਿਆ ਦੇ ਖਿਲਾਫ ਕੜੇ ਕਦਮ ਉਠਾਉਣ ਤੇ ਜੋਰ ਦਿੱਤਾ ਸੀ। ਸ਼੍ਰੀ ਚੁਗ ਨੇ ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਰਾਜਧਰਮ ਯਾਦ ਕਰਾਉਣ ਵਾਲੇ ਕਾਂਗਰਸੀ ਨੇਤਾਵਾ ਨੂੰ ਕਿਹਾ ਕਿ ਸਾਨੂੰ ਅਪਣਾ ਰਾਜ ਧਰਮ ਪਤਾ ਹੈ ਤੇ ਜਿਹਨਾਂ ਦਾ ਅਪਣਾ ਘਰ ਸ਼ੀਸ਼ੇ ਦਾ ਹੋਵੇ ਉਹ ਦੁਸਰਿਆ ਦੇ ਘਰ ਪੱਥਰ ਨਹੀ ਮਾਰਦੇ। ਸ਼੍ਰੀ ਚੁਗ ਨੇ ਕਿਹਾ ਕਿ ਪ੍ਰਧਾਨਮੰਤਰੀ ਸ਼੍ਰੀ ਮੋਦੀ ਦਾ ਫੇਸਲਾ ਹੈ ਕਿ ਦੇਸ਼ ਨੂੰ ਵਿਕਾਸ ਦੇ ਪਥ ਤੇ ਅੱਗੇ ਵੱਧਾਉਣ ਦੇ ਲਈ ਸਭ ਦਾ ਸਾਥ ਅਤੇ ਸਭ ਦਾ ਵਿਕਾਸ ਦੀ ਮੂਲ ਭਾਵਨਾ ਨਾਲ ਸਭ ਨੂੰ ਅੱਗੇ ਵੱਧਨਾ ਚਾਹੀਦਾ ਹੈ।

WRITTEN BY