ਚੰਡੀਗੜ੍ਹ, 28 ਦਸੰਬਰ (ਪੀ. ਟੀ.)- ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਇੰਡੀਅਨ ਯੂਥ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਖਿਲਾਫ ਲਗਾਏ ਗਏ ਦੋਸ਼ਾਂ ਨੂੰ ਨਿਰਾਧਾਰ ਕਰਾਰ ਦਿਤਾ ਹੈ। ਪੁਲਸ ਵ¤ਲੋਂ ਕਹਾਣੀਆਂ ਬਣਾ ਕੇ ਅਕਾਲੀ ਆਗੂਆਂ ਤੇ ਮਜੀਠੀਆ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਅਜਿਹੀਆਂ ਨਿਰਾਧਾਰ ਟਿਪਣੀਆਂ ਕਰਨ ਵਾਲੇ ਭਾਜਪਾ ਕੌਮੀ ਸਕ¤ਤਰ ਤਰੁਣ ਚੁ¤ਘ ਦੀ ਨਿੰਦਾ ਕੀਤੀ ਹੈ। ਇਸ ਤੋਂ ਸਾਫ ਤੌਰ ‘ਤੇ ਪੰਜਾਬ ਦੇ ਆਗੂ ਦੇ ਕੌਮੀ ਪ¤ਧਰ ‘ਤੇ ਜਾਣ ਤੋਂ ਬਾਅਦ ਭਾਜਪਾ ਤੇ ਅਕਾਲੀ ਅਗਵਾਈ ਦੀ ਪ੍ਰੇਸ਼ਾਨੀ ਨਜ਼ਰ ਆਉਂਦੀ ਹੈ। ਜਿਸ ਨਾਲ ਅਗਾਮੀ ਚੋਣਾਂ ‘ਚ ਕਾਂਗਰਸ ਨੂੰ ਫਾਇਦਾ ਮਿਲੇਗਾ।ਵੜਿੰਗ ਇਕ ਜ਼ਮੀਨੀ ਪ¤ਧਰ ਦੇ ਆਗੂ ਹਨ, ਜਿਹੜੇ ਪਾਰਟੀ ਨੂੰ ਖਾਸ ਕਰਕੇ ਨੌਜਵਾਨਾਂ ਵਿਚਾਲੇ ਮਜ਼ਬੂਤ ਕਰਨਗੇ। ਉਨ੍ਹਾਂ ਕਿਹਾ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੀ ਨਸ਼ਿਆਂ ਖਿਲਾਫ ਮੁਹਿੰਮ ਸ਼ੁਰੂ ਕਰਨ ਨੂੰ 12 ਜਨਵਰੀ ਦੀ ਫੇਰੀ ਭਾਜਪਾ ਦਾ
ਦੋਗਲਾ ਚੇਹਰਾ ਦਰਸਾਉਂਦੀ ਹੈ। ਜੇ ਭਾਜਪਾ ਇਸ ਮੁ¤ਦੇ ‘ਤੇ ਗੰਭੀਰ ਹੁੰਦੀ ਤਾਂ ਉਹ ਵਿਧਾਨ ਸਭਾ ‘ਚ ਅਕਾਲੀ ਦਲ ਦਾ ਸਮਰਥਨ ਨਾ ਕਰਦੀ। ਇਕ ਪਾਸੇ ਨਰਿੰਦਰ ਮੋਦੀ ਨਸ਼ਿਆਂ ਤੋਂ ਸ¤ਭ ਤੋਂ ਪ੍ਰਭਾਵਿਤ ਪੰਜਾਬ ਵ¤ਲ ਧਿਆਨ ਦਿੰਦੇ ਹਨ, ਬਾਦਲ ਇਸਨੂੰ ਸੂਬੇ ਦਾ ਅਕਸ ਖਰਾਬ ਕਰਨ ਦੀ ਸਾਜਿਸ਼ ਦ¤ਸਦੇ ਹਨ। ਹੁਣ ਅਮਿਤ ਸ਼ਾਹ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਸਵ¤ਛ ਭਾਰਤ ਅਭਿਆਨ ਦੀ ਤਰ੍ਹਾਂ ਇਹ ਭਾਜਪਾ ਆਗੂਆਂ ਦਾ ਫੋਟੋ ਖਿਚਾਉਣ ਦਾ ਸਮਾਰੋਹ ਹੈ। ਜੇ ਅਮਿਤ ਸ਼ਾਹ ਪ੍ਰਚਾਰ ਨੂੰ ਗੰਭੀਰ ਹਨ, ਉਨ੍ਹਾਂ ਨੂੰ ਮੋਦੀ ਨੂੰ ਮਾਮਲਾ ਸੀ.ਬੀ.ਆਈ ਹਵਾਲੇ ਕਰਨ ਦੀ ਸਿਫਾਰਿਸ਼ ਕਰਨੀ ਚਾਹੀਦੀ ਹੈ ਤੇ ਗਠਜੋੜ ਤੋਂ ਬਾਹਰ ਨਿਕਲਣਾ ਚਾਹੀਦਾ ਹੈ ਤੇ ਮਜੀਠੀਆ ਦੀ ਬਰਖਾਸਤਗੀ ਮੰਗਣੀ ਚਾਹੀਦੀ ਹੈ।



