Skip to content
Independent perspectives. Global stories.
BREAKING

ਪੰਜਾਬ ਵਿਚ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਯਤਨਸ਼ੀਲ : ਰਣੀਕੇ

Share this story

ਚੰਡੀਗੜ੍ਹ, 28 ਦਸੰਬਰ (ਪੀ. ਟੀ.)- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਵੱਲੋਂ ਸੂਬੇ ਦੇ ਸੇਮ ਪ੍ਰਭਾਵਿਤ ਇਲਾਕਿਆਂ ਅਤੇ ਕੱਲਰ ਖੇਤਰਾਂ ਵਿਚ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ‘ਮੱਛੀ ਪਾਲਣ ਵਿਕਾਸ ਬੋਰਡ’ ਦੀ ਸਥਾਪਨਾ ਕੀਤੀ ਗਈ ਹੈ ਅਤੇ ਮੱਛੀ ਪਾਲਕਾਂ ਨੂੰ ਨਵੀਆਂ ਤਕਨੀਕਾਂ ਦੀ ਜਾਣਕਾਰੀ ਦੇਣ ਹਿੱਤ ਨਵੰਬਰ 2014 ਦੌਰਾਨ 17 ਮੈਂਬਰੀ ਉ¤ਚ ਪੱਧਰੀ ਡੈਲੀਗੇਸ਼ਨ ਨਾਲ ਚੀਨ ਦਾ ਦੌਰਾ ਵੀ ਕੀਤਾ ਗਿਆ। ਇਸ ਡੈਲੀਗੇਸ਼ਨ ਵਿਚ 8 ਮੱਛੀ ਪਾਲਕ ਵੀ ਸ਼ਾਮਲ ਸਨ। ਇਸ ਸਬੰਧੀ ਜ਼ਿਆਦਾ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ੍ਰੀ ਗੁਲਜ਼ਾਰ ਸਿੰਘ ਰਣੀਕੇ ਨੇ ਕਿਹਾ ਕਿ ਸੂਬੇ ਵਿਚ ਕਿਸਾਨਾਂ ਦੀ ਖੇਤੀਬਾੜੀ ਆਮਦਨ ਨੂੰ ਵਧਾਉਣ ਲਈ ਮੱਛੀ ਪਾਲਣ ਦੇ ਖੇਤਰ ਵਿਚ ਬਹੁਤ ਸਮਰੱਥਾ ਹੈ।ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮੱਛੀ ਪਾਲਣ ਨੂੰ ਉਤਸ਼ਾਹਿਤ ਕਰਨ ਲਈ ‘ਮੱਛੀ ਵਿਕਾਸ ਬੋਰਡ’ ਦੀ 9 ਮੈਂਬਰੀ ਕਾਰਜਕਾਰੀ ਕਮੇਟੀ ਬਣਾ ਦਿੱਤੀ

ਗਈ ਹੈ, ਜਿਸ ਦਾ ਮੁਖੀ ਪਸ਼ੂ-ਪਾਲਣ, ਮੱਛੀ ਅਤੇ ਡੇਅਰੀ ਵਿਕਾਸ ਵਿਭਾਗ ਦਾ ਵਿੱਤੀ ਕਮਿਸ਼ਨਰ ਹੋਵੇਗਾ।ਇਸ ਬੋਰਡ ਦੇ ਹੋਰਨਾਂ ਮੈਂਬਰਾਂ ‘ਚ ਉਪ ਕੁਲਪਤੀ ਗਡਵਾਸੂ, ਪ੍ਰਮੁੱਖ ਵਿੱਤੀ ਸਕੱਤਰ ਵੱਲੋਂ ਨਾਮਜ਼ਦ ਮੈਂਬਰ, ਪੰਜਾਬ ਪਸ਼ੂ-ਧੰਨ ਵਿਕਾਸ ਬੋਰਡ ਦੇ ਵਧੀਕ ਚੀਫ ਐਗਜ਼ੀਕਿਊਟਿਵ ਅਫਸਰ ਅਤੇ ਡਾਇਰੈਕਟਰ ਫਿਸ਼ਰਿਜ਼ ਤੋਂ ਇਲਾਵਾ ਦੋ ਪ੍ਰਗਤੀਸ਼ੀਲ ਮੈਂਬਰ ਵੱਡੇ ਅਤੇ ਛੋਟੇ ਪੱਧਰ ਦੇ ਮੱਛੀ ਪਾਲਕਾਂ ’ਚੋਂ ਲਏ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ 14 ਆਧੁਨਿਕ ‘ਮੱਛੀ ਪੂੰਗ ਫਾਰਮ’ ਸਥਾਪਿਤ ਕਰਨ ਦੀ ਯੋਜਨਾ ਬਣਾਈ ਹੈ, ਜਿਨ੍ਹਾਂ ‘ਚੋਂ ਸੱਤ ਰਾਈਕੇ ਕਲਾਂ (ਬਠਿੰਡਾ), ਮਾਲਵਲ (ਫਿਰੋਜ਼ਪੁਰ), ਹਯਾਤਨਗਰ (ਗੁਰਦਾਸਪੁਰ), ਦੋਸਾਂਝ ਨਾਭਾ (ਪਟਿਆਲਾ), ਮੋਹੀ (ਲੁਧਿਆਣਾ), ਫਰੀਦਕੋਟ ਅਤੇ ਰਾਜਾਸਾਂਸੀ (ਅੰਮ੍ਰਿਤਸਰ) ਵਿਖੇ 18.34 ਕਰੋੜ ਰੁਪਏ ਦੀ ਲਾਗਤ ਨਾਲ 2014-15 ਦੌਰਾਨ ਬਣਾਏ ਜਾਣਗੇ, ਜਦਕਿ ਬਾਕੀ ਸੱਤ ਅਗਲੇ ਸਾਲ ਦੌਰਾਨ ਬਣਾਏ ਜਾਣਗੇ।

WRITTEN BY