Skip to content
Independent perspectives. Global stories.
BREAKING

ਕੇਂਦਰ ਨੇ ਕੋਟਲਾ ਬਰਾਂਚ ਨੂੰ ਪੱਕਿਆਂ ਕਰਨ ਬਾਬਤ 916 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਦਿੱਤੀ ਹਰੀ ਝੰਡੀ

Share this story

ਚੰਡੀਗੜ੍ਹ, 27 ਦਸੰਬਰ (ਪੀ. ਟੀ.)- ਮਾਲਵਾ ਦੇ ਕਿਸਾਨਾਂ ਨੂੰ ਇੱਕ ਵੱਡੀ ਰਾਹਤ ਦਿੰਦੇ ਹੋਏ ਕੇ‘ਦਰੀ ਫੂਡ ਪ੍ਰੋਸੈਸਿੰਗ ਉਦਯੋਗ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਅਣਥੱਕ ਯਤਨਾਂ ਸਦਕਾ ਕੇ‘ਦਰ ਸਰਕਾਰ ਪਾਸੋ‘ 916 ਕਰੋੜ ਰੁਪਏ ਦੇ ਇੱਕ ਪ੍ਰਾਜੈਕਟ ਬਾਬਤ ਮੰਨਜੂਰੀ ਹਾਸਲ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ।ਇਸ ਪ੍ਰਾਜੈਕਟ ਤਹਿਤ ਸਰਹਿੰਦ ਨਹਿਰ ਦੀ ਕੋਟਲਾ ਬਰਾਂਚ ਦੀ 130 ਕਿਲੋਮੀਟਰ ਲੰਬਾਈ ਨਾਲ ਜੁੜੇ ਪਾਣੀ ਦੇ ਖਾਲਿਆਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਇਸ ਤਹਿਤ ਬਠਿੰਡਾ, ਮਾਨਸਾ, ਸੰਗਰੂਰ ਅਤੇ ਬਰਨਾਲਾ ਜਿਲਿਆਂ ਦੇ 561 ਪਿੰਡ ਕਵਰ ਕੀਤੇ ਜਾਣਗੇ। ਇਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਹ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਦੱਸਿਆ ਕਿ ਜਲ ਸ੍ਰੋਤ ਮੰਤਰਾਲੇ ਨੇ ਪਹਿਲੇ ਪਟਿਆਲਾ ਫੀਡਰ ਅਤੇ ਕੋਟਲਾ ਬਰਾਂਚ ਦੇ ਪਾਣੀ ਦੇ ਚੈਨਲਾਂ ਦੇ ਨਵੀਨੀਕਰਨ ਅਤੇ ਆਧੁਨੀਕੀਕਰਨ ਬਾਰੇ ਮੰਨਜੂਰੀ ਦੀ ਚਿੱਠੀ ਜਾਰੀ ਕਰ ਦਿੱਤੀ ਹੈ। ਇਸ ਨਾਲ ਨਹਿਰਾਂ ਦੀ ਸਮਰੱਥਾ ਵਿੱਚ ਵਾਧਾ ਹੋਵੇਗਾ। ਕੇਂਦਰੀ ਜਲ ਸ੍ਰੋਤ ਮੰਤਰੀ ਉਮਾ ਭਾਰਤੀ ਦਾ ਮਾਲਵਾ ਖੇਤਰ ਦੇ ਕਿਸਾਨਾਂ ਦੀ ਭਲਾਈ ਹਿੱਤ ਚੁੱਕੇ ਇਸ ਕਦਮ ਲਈ ਧੰਨਵਾਦ ਕਰਦੇ ਹੋਏ ਸ੍ਰੀਮਤੀ ਬਾਦਲ ਨੇ ਕਿਹਾ ਕਿ ਪਾਣੀ ਦੇ ਖਾਲਿਆ ਨੂੰ ਪੱਕਾ ਕਰਨਾ ਹਮੇਸਾ ਹੀ ਕਿਸਾਨਾਂ ਲਈ ਅਹਿਮ ਮੁੱਦਾ ਰਿਹਾ ਹੈ ਅਤੇ ਪੱਕੇ ਕੀਤੇ ਗਏ ਖਾਲਿਆ ਨਾਲ ਨਾ ਸਿਰਫ ਪਾਣੀ ਦੀ ਬਰਬਾਦੀ ਨੂੰ ਨੱਥ ਪਵੇਗੀ ਸਗੋ ਇਸ ਨਾਲ ਕਿਸਾਨਾਂ ਨੂੰ ਪਾਣੀ ਦਾ ਪੂਰਾ ਹਿੱਸਾ ਹਾਸਲ ਕਰਨ ਵਿੱਚ ਵੀ ਮਦਦ ਮਿਲੇਗੀ।

ਉਨਾਂ ਕਿਹਾ ਕਿ ਮਾਨਸਾ, ਬੁਢਲਾਡਾ, ਸਰਦੂਲਗੜ੍ਹ, ਮੌੜ, ਤਲਵੰਡੀ ਸਾਬੋ, ਬਠਿੰਡਾ (ਦਿਹਾਤੀ), ਸੰਗਰੂਰ, ਧੂਰੀ, ਸੁਨਾਮ, ਅਮਰਗੜ੍ਹ, ਬਰਨਾਲਾ, ਲਹਿਲ ਕਲਾ ਅਤੇ ਭਦੌੜ ਦੇ 13 ਅਸੈਬਲੀ ਹਲਕਿਆਂ ਦੇ ਲੱਖਾਂ ਹੀ ਕਿਸਾਨਾਂ ਨੂੰ ਸਰੋਮਣੀ ਅਕਾਲੀ ਦਲ-ਭਾਜਪਾ ਸਰਕਾਰ ਦੁਆਰਾ ਚੁੱਕੇ ਗਏ ਇਸ ਇਤਿਹਾਸਕ ਕਦਮ ਨਾਲ ਆਪਣੇ ਖੇਤਾਂ ਦੀ ਸਿੰਚਾਈ ਵਿੱਚ ਕਾਫੀ ਮਦਦ ਮਿਲੇਗੀ।
ਉਨਾਂ ਇਹ ਵੀ ਕਿਹਾ ਕਿ ਪਾਣੀ ਦੇ ਖਾਲਿਆ ਨੂੰ ਪੱਕਾ ਕਰਨਾ ਇਸ ਖੇਤਰ ਦੇ ਕਿਸਾਨਾਂ ਦੀ ਬੜੀ ਲੰਮੇ ਸਮੇ ਤੋ‘ ਕੀਤੀ ਜਾ ਰਹੀ ਮੰਗ ਸੀ। ਸ੍ਰੀਮਤੀ ਬਾਦਲ ਅਨੂਸਾਰ ਇਸ ਪ੍ਰਾਜੈਕਟ ਤਹਿਤ ਪੱਕੇ ਕੀਤੇ ਜਾਣ ਵਾਲੇ  ਖਾਲਿਆ ਦੀ ਲੰਬਾਈ 4418 ਕਿਲੋਮੀਟਰ ਹੋਵੇਗੀ ਅਤੇ ਇਸ ਨਾਲ ਖੇਤੀਬਾੜੀ ਹੇਠਲੇ 2.66 ਲੱਖ ਹੈਕਟੇਅਰ ਰਕਬੇ ਨੂੰ ਲਾਭ ਪਹੁੰਚੇਗਾ। ਇਸ ਪ੍ਰਾਜੈਕਟ ਨਾਲ ਚਾਰ ਜਿਲਿਆਂ ਦੇ 13 ਅਸੈਬਲੀ ਹਲਕਿਆਂ ਨੂੰ ਲਾਭ ਹੋਵੇਗਾ। ਸ਼ੁਰੂਆਤੀ ਸਥਾਨ ਜਿਲਾ ਸੰਗਰੂਰ ਦੇ ਪਿੰਡ ਭਰਥਲਾ ਦੇ ਨੇੜੇ ਹੋਵੇਗਾ ਅਤੇ ਇਸ ਪ੍ਰਾਜੈਕਟ ਦੇ 31 ਮਾਰਚ, 2017 ਤੱਕ ਸਪੂੰਰਨ ਹੋ ਜਾਣ ਦਾ ਅਨੂਮਾਨ ਹੈ। ਸ੍ਰੀਮਤੀ ਬਾਦਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਬਠਿੰਡਾ ਜਿਲੇ ਦੇ ਬਠਿੰਡਾ (ਦਿਹਾਤੀ), ਮੋੜ ਅਤੇ ਤਲਵੰਡੀ ਸਾਬੋ ਹਲਕਿਆਂ ਦੇ 160 ਪਿੰਡਾਂ ਦੇ ਤਕਰੀਬਨ 71230 ਹੈਕਟੇਅਰ ਰਕਬੇ ਨੂੰ ਲਾਭ ਪਹੁੰਚੇਗਾ ਅਤੇ ਸਿਰਫ ਇਸ ਜਿਲੇ ਵਿੱਚ ਹੀ 186.99 ਕਰੋੜ ਰੁਪਏ ਦੀ ਮਦਦ ਨਾਲ 1313 ਕਿਲੋਮੀਟਰ ਲੰਬਾਈ ਤੱਕ ਦੇ ਪਾਣੀ ਦੇ ਖਾਲੇ ਪੱਕੇ ਕੀਤੇ ਜਾਣਗੇ। ਇਸੇ ਤਰਾਂ ਹੀ ਮਾਨਸਾ ਜਿਲੇ ਵਿੱਚ ਇੰਨੀ ਹੀ ਰਕਮ 1313 ਕਿਲੋਮੀਟਰ ਲੰਬਾਈ ਵਾਲੇ ਪਾਣੀ ਦੇ ਖਾਲਿਆਂ ਨੂੰ ਪੱਕਾ ਕਰਨ ਲਈ ਖਰਚੀ ਜਾਵੇਗੀ ਜਿਸ ਨਾਲ ਮਾਨਸਾ, ਬੁਢਲਾੜਾ ਅਤੇ ਸਰਦੂਲਗੜ੍ਹ ਅਸੈਬਲੀ ਹਲਕਿਆਂ ਦੇ 233 ਪਿੰਡਾਂ ਅਤੇ ਜਿਲੇ ਵਿਚਲੇ ਖੇਤੀਬਾੜੀ ਹੇਠਲੇ 71242 ਹੈਕਟੇਅਰ ਰਕਬੇ ਨੂੰ ਲਾਭ ਪਹੁੰਚੇਗਾ। ਇਸੇ ਤਰਾਂ ਹੀ ਸੰਗਰੂਰ ਜਿਲੇ ਦੇ ਧੂਰੀ, ਸੁਨਾਮ, ਸੰਗਰੂਰ ਅਤੇ ਅਮਰਗੜ੍ਹ ਹਲਕਿਆਂ ਦੇ 111 ਕਿਸਾਨਾਂ ਨੂੰ ਵੀ 1226 ਕਿਲੋਮੀਟਰ ਦੀ ਲੰਬਾਈ ਵਾਲੇ ਪਾਣੀ ਦੇ ਖਾਲਿਆਂ ਨੂੰ ਪੱਕੇ ਕੀਤੇ ਜਾਣ ਨਾਲ ਲਾਭ ਪਹੁੰਚੇਗਾ। ਇਸ ਕੰਮ ਉ¤ਤੇ 174.60 ਕਰੋੜ ਰੁਪਏ ਦਾ ਖਰਚ ਆਵੇਗਾ ਅਤੇ ਇਸ ਨਾਲ ਜਿਲੇ ਦੇ 66523 ਹੈਕਟੇਅਰ ਰਕਬੇ ਨੂੰ ਲਾਭ ਪਹੁੰਚੇਗਾ। ਸ੍ਰੀਮਤੀ ਬਾਦਲ ਨੇ ਅੱਗੇ ਦੱਸਿਆ ਕਿ ਬਰਨਾਲਾ ਜਿਲੇ ਵਿੱਚ ਬਰਨਾਲਾ, ਮਹਿਲ ਕਲਾ ਅਤੇ ਭਦੌੜ ਅਸੈਬਲੀ ਹਲਕਿਆਂ ਵਿਚਲੇ 61 ਪਿੰਡਾਂ ਦੇ 1057 ਕਿਲੋਮੀਟਰ ਲੰਬੇ ਪਾਣੀ ਦੇ ਖਾਲੇ 150.52 ਕਰੋੜ ਰੁਪਏ ਦੀ ਲਾਗਤ ਨਾਲ ਪੱਕੇ ਹੋਣਗੇ ਅਤੇ ਇਸ ਨਾਲ 57334 ਹੈਕਟੇਅਰ ਰਕਬੇ ਨੂੰ (ਜਿਲੇ ਵਿਚਲੇ) ਲਾਭ ਪਹੁੰਚੇਗਾ। ਸ੍ਰੀਮਤੀ ਬਾਦਲ ਨੇ ਇਹ ਵੀ ਕਿਹਾ ਕਿ ਉਨਾਂ ਨੂੰ ਹਮੇਸਾਂ ਹੀ ਮਾਲਵਾ ਖੇਤਰ ਦੇ ਕਿਸਾਨਾਂ ਦੁਆਰਾ ਪਾਣੀ ਦੀ ਸਮੱਸਿਆ ਨਾਲ ਦੋ ਚਾਰ ਹੋਣ ਦੀ ਚਿੰਤਾਂ ਰਹਿੰਦੀ ਸੀ ਅਤੇ ਸੰਗਰੂਰ, ਬਰਨਾਲਾ, ਮਾਨਸਾ ਅਤੇ ਬਠਿੰਡਾ ਦੇ ਕਿਸਾਨ ਖਰਾਬ ਪਾਣੀ ਦੇ ਖਾਲਿਆਂ ਕਾਰਨ ਬੇਅੰਤ ਮੁਸਕਲਾਂ ਨਾਲ ਜੂਝਦੇ ਸਨ। ਇਨਾਂ ਪਾਣੀ ਦੇ ਖਾਲਿਆਂ ਨੂੰ ਪੱਕੇ ਕੀਤੇ ਜਾਣ ਦੀ ਤੁਰੰਤ ਲੋੜ ਸੀ। ਉਨਾਂ ਅੱਗੇ ਦੱਸਿਆ ਕਿ ਉਨਾਂ ਨੇ ਨਿੱਜੀ ਤੌਰ ਤੇ ਕੇ‘ਦਰੀ ਜਲ ਸ੍ਰੋਤ ਮੰਤਰੀ ਉਮਾ ਭਾਰਤੀ ਜੀ ਨਾਲ ਮੁਲਾਕਾਤ ਕਰਕੇ ਉਨਾਂ ਨੂੰ ਇਸ ਸਮੱਸਿਆ ਤੋ‘ ਜਾਣੂੰ ਕਰਵਾਇਆ। ਸ੍ਰੀਮਤੀ ਬਾਦਲ ਨੇ ਕਿਹਾ ਕਿ ਉਨਾਂ ਨੂੰ ਇਸ ਗੱਲ ਦੀ ਬਹੁਤ ਖੁਸੀ ਹੈ ਕਿ ਕੇ‘ਦਰੀ ਮੰਤਰੀ ਨੇ ਉਨਾਂ ਦੀਆਂ ਚਿੰਤਾਵਾਂ ਨੂੰ ਵੱਲ ਉਚੇਚਾ ਧਿਆਨ ਦਿੱਤਾ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਮੁਕਾ ਦੇਣ ਵਾਲੇ ਇਸ ਪ੍ਰਾਜੈਕਟ ਨੂੰ ਹਰੀ ਝੰਡੀ ਦੇ ਦਿੱਤੀ। ਪੰਜਾਬ ਦੇ ਮੁੱਖ ਸਕੱਤਰ ਸ੍ਰੀ ਸਰਵੇਸ਼ ਕੌਸਲ ਨੇ ਇਸ ਮੋਕੇ ਕਿਹਾ ਕਿ ਇਹ ਪ੍ਰਾਜੈਕਟ ਕਿਸਾਨਾਂ ਲਈ ਵਰਦਾਨ ਸਿੱਧ ਹੋਵੇਗਾ ਅਤੇ ਇਹ ਪ੍ਰਾਜੈਕਟ ਕੇਦਰ ਸਰਕਾਰ ਅਤੇ ਸੂਬਾ ਸਰਕਾਰ ਦੇ 50:50 ਦੇ ਹਿੱਸੇ ਦੇ ਅਨੁਪਾਤ ਤਹਿਤ ਚੱਲੇਗਾ।

WRITTEN BY