ਜੰਮੂ, 27 ਦਸੰਬਰ (ਪੀ. ਟੀ.)- ਜੰਮੂ ਤੇ ਕਸ਼ਮੀਰ ’ਚ ਅੰਤਰਰਾਸ਼ਟਰੀ ਸਰਹ¤ਦ ਨਾਲ ਲ¤ਗੀਆਂ ਭਾਰਤੀ ਚੌਕੀਆਂ ‘ਤੇ ਸ਼ੁ¤ਕਰਵਾਰ ਦੇਰ ਰਾਤ ਪਾਕਿਸਤਾਨ ਵਲੋਂ ਬਿਨਾਂ ਕਿਸੇ ਕਾਰਨ ਗੋਲੀਬਾਰੀ ਕੀਤੀ ਗਈ। ਜਿਸ ਤੋਂ ਬਾਅਦ ਭਾਰਤ ਵਲੋਂ ਵੀ ਜਵਾਬੀ ਕਾਰਵਾਈ ਕੀਤੀ ਗਈ। ਪੁਲਿਸ ਦੇ ਇਕ ਅਧਿਕਾਰੀ ਨੇ ਦ¤ਸਿਆ ਕਿ ਪਾਕਿਸਤਾਨ ਰੇਂਜਰਜ਼ ਨੇ ਸ਼ੁ¤ਕਰਵਾਰ ਅ¤ਧੀ ਰਾਤ ਨੂੰ ਅੰਤਰਰਾਸ਼ਟਰੀ ਸਰਹ¤ਦ ਦੇ ਆਰ.ਐਸ. ਪੂਰਾ ਸੈਕਟਰ ਦੇ ਅਰਨਿਆ ‘ਚ ਬੀ.ਐਸ.ਐਫ ਦੀ ਵਿਕਰਮ ਚੌਕੀ ‘ਤੇ ਬਿਨਾਂ ਕਿਸੇ ਉਕਸਾਏ ਦੇ ਗੋਲੀਬਾਰੀ ਕੀਤੀ। ਉਨ੍ਹਾਂ ਨੇ ਕਿਹਾ, ਗੋਲੀਬਾਰੀ ਅ¤ਧੀ ਰਾਤ ਨੂੰ 12.15 ਵਜੇ ਸ਼ੁਰੂ ਹੋਈ। ਪਾਕਿਸਤਾਨ ਰੇਂਜਰਜ਼ ਨੇ ਬੀ.ਐਸ.ਐਫ. ਦੀ ਚੌਂਕੀ ‘ਤੇ ਹਮਲੇ ਲਈ ਸਵੈ ਚਾਲਿਤ ਤੇ ਛੋਟੇ ਹਥਿਆਰਾਂ ਦਾ ਇਸਤੇਮਾਲ ਕੀਤਾ।



