Skip to content
Independent perspectives. Global stories.
BREAKING

ਕਾਂਗਰਸ ਵ¤ਲੋਂ ਦਿ¤ਲੀ ਚੋਣਾਂ ਲਈ ਪਾਰਟੀ ਨੂੰ ਮਜ਼ਬੂਤ ਕਰਨ ਦੀ ਕਵਾਇਦ ਤੇਜ਼

Share this story

ਨਵੀਂ ਦਿ¤ਲੀ, 27 ਦਸੰਬਰ (ਜਗਤਾਰ ਸਿੰਘ) – ਪਿਛਲੇ ਕੁ¤ਝ ਸਮੇਂ ਤੋਂ ਹਰੇਕ ਚੋਣਾਂ ਵਿਚ ਕਾਂਗਰਸ ਨੂੰ ਮਿਲ ਰਹੀ ਕਰਾਰੀ ਹਾਰ ਤੋਂ ਬਾਅਦ ਪਾਰਟੀ ਨੂੰ ਮਜ਼ਬੂਤ ਕਰਨ ਦੀ ਕਵਾਇਦ ਤੇਜ਼ ਕਰ ਦਿ¤ਤੀ ਹੈ ਤਾਂਕਿ ਦਿ¤ਲੀ ਚੋਣਾਂ ਦੀ ਤਿਆਰੀਆਂ ਦੇ ਮ¤ਦੇਨਜ਼ਰ ਪਾਰਟੀ ਵਰਕਰਾਂ ਦੇ ਜੋਸ਼ ਨੂੰ ਵਧਾਇਆ ਜਾ ਸਕੇ। ਜਾਣਕਾਰੀ ਮੁਤਾਬਿਕ ਪਾਰਟੀ ਨੇ ਸੁਨਿਸ਼ਚਿਤ ਕੀਤਾ ਹੈ ਕਿ ਪਾਰਟੀ ਦੀਆਂ ਨੀਤੀਆਂ ਦੇ ਪ੍ਰਚਾਰ-ਪ੍ਰਸਾਰ ਦੇ ਲਈ ਪ੍ਰਚਾਰ ਤੰਤਰ ਨੂੰ ਨਰਿੰਦਰ ਮੋਦੀ ਦੀ ਤਰਜ਼ ਤੇ ਮਜ਼ਬੂਤ ਕੀਤਾ ਜਾਵੇਗਾ। ਲੋਕਸਭਾ ਚੋਣਾਂ ਤੋਂ ਬਾਅਦ ਵਿਧਾਨ ਸਭਾ ਚੋਣਾਂ ‘ਚ ਹਾਰ ਦਾ ਸਿਲਸਿਲਾ ਤੋੜਨ ਲਈ ਪ੍ਰਚਾਰ ‘ਤੇ ਪਾਰਟੀ ਜ਼ਿਆਦਾ ਧਿਆਨ ਦੇਵੇਗੀ। ਕਾਂਗਰਸ ਦੇ ਕਈ ਵ¤ਡੇ ਆਗੂ ਸਵੀਕਾਰ ਕਰਦੇ ਹਨ ਕਿ ਪ੍ਰਚਾਰ ਤੰਤਰ ਵਿਚ ਕਮਜ਼ੋਰੀ ਦੇ ਕਾਰਨ ਹੀ ਯੂ.ਪੀ.ਏ. ਸਰਕਾਰ ਦੀਆਂ ਉਪਲਬਧੀਆਂ ਨੂੰ ਜਨਤਾ ਤ¤ਕ ਨਹੀਂ ਪਹੁੰਚਾ ਸਕੇ, ਜਦ ਕਿ ਵਿਰੋਧੀ ਧਿਰ ਨੇ ਯੂ.ਪੀ.ਏ. ਦੀਆਂ ਝੂਠੀਆਂ ਖ਼ਬਰਾਂ ਨਾਲ ਜਨਤਾ ਨੂੰ ਗੁੰਮਰਾਰ ਕਰਨ ‘ਚ ਸਫਲਤਾ ਪ੍ਰਾਪਤ ਕੀਤੀ ਅਤੇ ਕਾਂਗਰਸ ਇਸ ਦਾ ਜਵਾਬ ਦੇਣ ‘ਚ ਨਾਕਾਮ ਰਹੀ। ਜਾਣਕਾਰੀ ਮੁਤਾਬਿਕ ਪਾਰਟੀ ਵ¤ਲੋਂ ਘ¤ਟਗਿਣਤੀਆਂ ਨੂੰ ਪਾਰਟੀ ਨਾਲ ਜੋੜਨ ਦੀ ਕਵਾਇਦ ਵੀ ਤੇਜ਼ ਹੋ ਗਈ ਹੈ। ਜਾਣਕਾਰੀ ਮੁਤਾਬਿਕ ਪਾਰਟੀ ਹਾਈਕਮਾਨ ਵ¤ਲੋਂ ਬਲਾਕ ਤੇ ਜ਼ਿਲ੍ਹਾ ਪ¤ਧਰ ‘ਤੇ ਸੰਗਠਨ ਨੂੰ ਮਜ਼ਬੂਤੀ ਪ੍ਰਦਾਨ ਕਰਨ ਦੇ ਨਿਰਦੇਸ਼ ਦਿ¤ਤੇ ਹਨ, ਜਿਸ ਦੇ ਤਹਿਤ ਵਰਕਰਾਂ ਦਾ ਫੀਡ ਬੈਕ ਵੀ ਲਿਆ ਜਾਵੇਗਾ ਤਾਂਕਿ ਦਿ¤ਲੀ ਵਿਚ ਪਾਰਟੀ ਨੂੰ ਮਜ਼ਬੂਤ ਕਰਕੇ ਜ਼ੋਰਦਾਰ ਤਰੀਕੇ ਨਾਲ ਚੋਣ ਲੜੀ ਜਾ ਸਕੇ।’

WRITTEN BY