Skip to content
Independent perspectives. Global stories.
BREAKING

ਕਿਸਾਨ ਹਿੱਤ ਨੂੰ ਵੇਖਦੇ ਹੋਏ ਜ਼ਿਲ੍ਹਾ ਰਿਵਾੜੀ ਦੇ ਬਾਵਲ ਵਿਚ ਭੂਮੀ ਅਧਿਗ੍ਰਹਿਣ ਨੂੰ ਰੱਦ ਕੀਤਾ : ਮੁੱਖ ਮੰਤਰੀ

Share this story

ਚੰਡੀਗੜ੍ਹ, 27 ਦਸੰਬਰ (ਨਾਗਪਾਲ)– ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਕਿਸਾਨ ਹਿੱਤ ਨੂੰ ਵੇਖਦੇ ਹੋਏ ਜ਼ਿਲ੍ਹਾ ਰਿਵਾੜੀ ਦੇ ਬਾਵਲ ਵਿਚ ਭੂਮੀ ਅਧਿਗ੍ਰਹਿਣ ਨੂੰ ਰੱਦ ਕੀਤਾ ਗਿਆ ਹੈ, ਕਿਉਂਕਿ ਕਿਸਾਨਾਂ ਦੀ ਰਾਏ ਸੀ ਕਿ ਉਨ੍ਹਾਂ ਦੀ ਭੂਮੀ ਦਾ ਅਧਿਗ੍ਰਹਿਣ ਨਹੀਂ ਹੋਣਾ ਚਾਹੀਦਾ। ਮੁੱਖ ਮੰਤਰੀ ਅੱਜ ਨਵੀਂ ਦਿੱਲੀ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਫਰੀਦਾਬਾਦ ਵਿਚ ਵਿਧਾਇਕਾਂ ਦੇ ਲਈ ਲਗਾਏ ਜਾਣ ਵਾਲੇ ਟ੍ਰੇਨਿੰਗ ਕੈਂਪ ਸਬੰਧੀ ਪੁੱਛੇ ਗਏ ਸੁਆਲ ਦੇ ਜਵਾਬ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਇਸ ਤਰ੍ਹਾਂ ਦਾ ਟ੍ਰੇਨਿੰਗ ਕੈਂਪ ਨਵੇਂ ਵਿਧਾਇਕਾਂ ਦੇ ਲਈ ਲਾਭਦਾਇਕ ਹੁੰਦਾ ਹੈ ਕਿਉਂਕਿ ਭਾਜਪਾ ਦੇ 47 ਵਿਚੋਂ 39 ਵਿਧਾਇਕ ਨਵੇਂ ਹਨ ਅਤੇ ਉਹ ਖੁਦ ਵੀ ਪਹਿਲੀ ਵਾਰ ਵਿਧਾਇਕ ਚੁਣਕੇ ਆਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਟ੍ਰੇਨਿੰਗ ਕੈਂਪ ਕਾਨੂੰਨੀ ਕੰਮ ਨੂੰ ਸਿੱਖਣ ਦੇ ਲਈ ਸਹਾਈ ਹੈ, ਇਸ ਲਈ ਇਹ ਕੈਂਪ ਆਯੋਜਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਲ 2014 ਯਾਦਗਾਰੀ

ਸਾਲ ਰਿਹਾ ਹੈ, ਇਸ ਸਾਲ ਵਿਚ ਜਨਤਾ ਨੇ ਜੋ ਕੰਮ ਤੇ ਮੌਕਾ ਦਿੱਤਾ ਹੈ ਵੁਸਦੇ ਰਾਹੀਂ ਜਨਤਾ ਦੀ ਸੇਵਾ ਕਰਾਂਗੇ। ਉਨ੍ਹਾਂ ਕਿਹਾ ਕਿ ਇਸ ਸਾਲ ਕੇਂਦਰ ਵਿਚ ਅਤੇ ਸੂਬੇ ਵਿਚ ਭਾਜਪਾ ਦੀ ਸਰਕਾਰ ਬਣੀ ਹੈ ਅਤੇ ਉਨ੍ਹਾਂ ਜਨਤਾ ਨੂੰ ਭਰੋਸਾ ਦਿੰਦੇ ਹੋਏ ਕਿ ਉਹ ਯਕੀਨੀ ਤੌਰ ’ਤੇ ਆਪਣੀ ਜ਼ਿੰਮੇਵਾਰੀ ਨਿਭਾਉਣਗੇ। ਆਉਣ ਵਾਲੇ ਨਵੇਂ ਸਾਲ 2015 ਦੇ ਲਈ ਹਰਿਆਣਾ ਦੀ ਜਨਤਾ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਆਉਣ ਵਾਲਾ ਸਾਲ ਉਨ੍ਹਾਂ ਦੇ ਲਈ ਸ਼ੁਭ ਤੇ ਮੰਗਲਮਯ ਹੋਵੇ ਅਤੇ ਉਹ ਆਸ਼ ਕਰਦੇ ਹਨ ਕਿ ਉਹ ਜਨਤਾ ਦੇ ਸਹਿਯੋਗ ਨਾਲ ਜੋ ਉਨ੍ਹਾਂ ਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਉਸ ਨੂੰ ਪੂਰਾ ਕਰਨਗੇ। ਉਨ੍ਹਾਂ ਕਾਮਨਾ ਕੀਤੀ ਕਿ ਨਵਾਂ ਸਾਲ ਸਾਰਿਆਂ ਦੇ ਲਈ ਖੁਸ਼ਹਾਲੀ ਲੈ ਕੇ ਆਵੇ।

WRITTEN BY