Skip to content
Independent perspectives. Global stories.
BREAKING

ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦਿਨ ਦੁੱਗਣੀ ਰਾਤ ਚੌਂਗਣੀ ਕਰ ਰਿਹਾ ਤਰੱਕੀ : ਰਾਜੀਵ ਦਾਬੜਾ

Share this story

ਸ੍ਰੀ ਮੁਕਤਸਰ ਸਾਹਿਬ, 27 ਦਸੰਬਰ (ਸੋਨੂੰ ਖੇੜਾ)- ਸ੍ਰੀ ਮੁਕਤਸਰ ਸਾਹਿਬ ਦੇ ਵਾਰਡ ਨੰ: 4 ਅਤੇ ਘਾਹ ਮੰਡੀ ਚੌਂਕ ਵਿੱਚ ਮੈਂਬਰਸ਼ਿਪ ਕੈਂਪ ਲਗਾਇਆ।
ਇਸ ਮੌਕੇ ਮੰਡਲ ਪ੍ਰਭਾਰੀ ਮੈਂਬਰਸ਼ਿਪ ਰਾਜੀਵ ਦਾਬੜਾ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਉਨ੍ਹਾਂ ਨੇ ਆਪਣੇ ਸੰਬੋਧਨ ਵਿੱਚ ਭਾਜਪਾ ਮੈਂਬਰਸ਼ਿਪ ਨੂੰ ਮਿਲੀ ਤੇਜੀ ਤੇ ਖੁਸ਼ੀ ਦਾ ਇਜਹਾਰ ਕਰਦਿਆਂ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦਿਨ ਦੁੱਗਣੀ ਰਾਤ ਚੌਂਗਣੀ ਤਰੱਕੀ ਕਰ ਰਿਹਾ ਹੈ ਤੇ ਭਵਿੱਖ ’ਚ ਵੀ ਇਸੇ ਤਰ੍ਹਾਂ ਜਾਰੀ ਰਹੇਗਾ। ਸਾਡਾ ਸਾਰਿਆਂ ਦਾ ਵੀ ਫਰਜ ਬਣਦਾ ਹੈ ਕਿ ਭਾਜਪਾ ਨੂੰ ਵੱਧ ਤੋਂ ਵੱਧ ਸਹਿਯੋਗ ਦੇ ਕੇ ਉਨ੍ਹਾਂ ਦੇ ਹੱਥਾਂ ਨੂੰ ਹੋਰ ਮਜਬੂਤੀ ਪ੍ਰਦਾਨ ਕੀਤੀ ਜਾਵੇ। ਇਸ ਮੌਕੇ ’ਤੇ ਸਤੀਸ਼ ਭਟੇਜਾ, ਪ੍ਰਦੀਪ ਜੈਨ, ਯੋਗੇਸ਼ਵਰ ਯੋਗੀ, ਮਿੱਠੂ ਬਾਬਾ, ਅਨੁਰਾਗ ਸ਼ਰਮਾ, ਮਦਨ ਲਾਲ ਧੂੜੀਆ, ਭੰਵਰ ਲਾਲ, ਧਰਮਪਾਲ ਸੱਚਦੇਵਾ, ਮੋਨੂੰ ਸਤਰੰਗੀ, ਵਿਜੈ ਗਿਰਧਰ, ਅਜੈ, ਡਾ. ਪ੍ਰਿਤਪਾਲ, ਹਰਪਾਲ ਕਾਲਾ, ਬਲਦੇਵ ਸਿੰਘ, ਬਲਤੇਜ ਸਿੰਘ, ਗੁਰਨਾਮ, ਦਰਸ਼ਨ ਸਿੰਘ, ਗੁਰਚਰਨ ਸਿੰਘ ਆਦਿ ਹਾਜ਼ਰ ਸਨ। ॥

WRITTEN BY