Skip to content
Independent perspectives. Global stories.
BREAKING

ਕਰਾਚੀ ’ਚ ਹੈ ਦਾਊਦ ਇਬਰਾਹੀਮ ਟੇਪ ਤੋਂ ਹੋਇਆ ਖੁਲਾਸਾ

Share this story

ਨਵੀਂ ਦਿ¤ਲੀ, 27 ਦਸੰਬਰ (ਪੀ. ਟੀ.)- ਫੋਨ ’ਤੇ ਹੋਈ ਗ¤ਲਬਾਤ ਦੀ ਰਿਕਾਰਡ ਕੀਤੀ ਗਈ ਟੇਪ ’ਚ ਖੁਲਾਸਾ ਹੋਇਆ ਹੈ ਕਿ ਅੰਡਰਵਰਲਡ ਡਾਨ ਪਾਕਿਸਤਾਨ ’ਚ ਹੀ ਮੌਜੂਦ ਹੈ। ਇਸ ਤਰ੍ਹਾਂ ਪਾਕਿਸਤਾਨ ਦਾ ਝੂਠ ਇਕ ਵਾਰ ਫਿਰ ਫੜਿਆ ਗਿਆ ਹੈ।ਇਸ ਤੋਂ ਪਹਿਲਾ ਪਾਕਿਸਤਾਨ ਵਾਰ ਵਾਰ ਕਹਿੰਦਾ ਰਿਹਾ ਹੈ ਕਿ ਡਾਨ ਦਾਊਦ ਇਬਰਾਹੀਮ ਪਾਕਿਸਤਾਨ ‘ਚ ਨਹੀਂ ਹੈ। ਜਦਕਿ ਭਾਰਤੀ ਖੁਫੀਆ ਏਜੰਸੀ ਦੋ ਦਹਾਕਿਆਂ ਤੋਂ ਭਾਰਤ ਤੋਂ ਫਰਾਰ ਇਬਰਾਹੀਮ ਨੂੰ ਫੜਨ ’ਚ ਲ¤ਗੀ ਹੋਈ ਹੈ। ਦਾਊਦ ਦੇ ਸਾਹਮਣੇ ਆਏ ਇਸ ਫੋਨ ਟੇਪ ‘ਚ ਉਸ ਨੂੰ ਦੁਬਈ ’ਚ ਕਿਸੇ ਨਾਲ ਗ¤ਲ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਸੈਟੇਲਾਈਟ ਸਰਵਿਲਾਂਸ ਤੋਂ ਰਿਕਾਰਡ ਕੀਤੀ ਗਈ ਇਸ ਟੇਪ ’ਚ ਇਬਰਾਹੀਮ ਦੀ ਜਗ੍ਹਾ ਕਰਾਚੀ ਪਤਾ ਲ¤ਗੀ ਹੈ। ਟੇਪ ’ਚ ਦਾਊਦ ਦੁਬਈ ’ਚ ਬੈਠੇ ਕਿਸੇ ਵਿਅਕਤੀ ਨਾਲ ਕੋਈ ਪ੍ਰਾਪਰਟੀ ਸਮਝੌਤੇ ਦੇ ਬਾਰੇ ’ਚ ਗ¤ਲ ਕਰ ਰਿਹਾ ਹੈ।

WRITTEN BY