Skip to content
Independent perspectives. Global stories.
BREAKING

ਜਥੇਦਾਰ ਅਵਤਾਰ ਸਿੰਘ ਵੱਲੋਂ ਡਾ: ਸਰੂਪ ਸਿੰਘ ਅਲੱਗ ਦੀ ਪੁਸਤਕ ‘ਹਰਿਮੰਦਰ ਦਰਸ਼ਨ’ ਲੋਕ ਅਰਪਣ ਕੀਤੀ ਗਈ

Share this story

ਅੰਮ੍ਰਿਤਸਰ, 23 ਦਸੰਬਰ (ਪੀ. ਟੀ.)- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਡਾ: ਸਰੂਪ ਸਿੰਘ ਅਲੱਗ ਦੀ ਪੁਸਤਕ ‘ਹਰਿਮੰਦਰ ਦਰਸ਼ਨ’ ਦਾ 145ਵਾਂ ਐਡੀਸ਼ਨ ਲੋਕ ਅਰਪਣ ਕੀਤਾ ਗਿਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਅਵਤਾਰ ਸਿੰਘ ਨੇ ਡਾ: ਸਰੂਪ ਸਿੰਘ ਅਲੱਗ ਦੇ ਇਸ ਸ਼ਾਨਦਾਰ ਉ¤ਦਮ ਨੂੰ ਸਿੱਖ ਸਾਹਿਤ ਵਿੱਚ ਗੱਡਿਆ ਮੀਲ ਪੱਥਰ ਦੱਸਿਆ। ਉਨ੍ਹਾਂ ਕਿਹਾ ਕਿ ਪੁਸਤਕ ਨੂੰ ਖੋਜ ਦੇ ਅਧਾਰ ਤੇ ਸ਼ਰਧਾਮਈ ਰੰਗਤ ਚਾੜ੍ਹ ਕੇ ਅਤੇ ਇਸ ਵਿਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਾਲ ਸਬੰਧਤ ਬਹੁਤ ਸਾਰੀਆਂ ਤਸਵੀਰਾਂ ਲਗਾ ਕੇ ਡਾ: ਅਲੱਗ ਨੇ ਪਾਠਕਾਂ ਨੂੰ ਆਤਮਿਕ ਤ੍ਰਿਪਤੀ, ਮਾਨਸਿਕ ਸੰਤੁਸ਼ਟੀ ਪ੍ਰਦਾਨ ਕੀਤੀ ਹੈ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਸਤਿਕਾਰ ਵਿਚ ਬੇਪਨਾਹ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਡਾ: ਅਲੱਗ ਨੇ ਜੋ ਸ਼ਬਦ ਦਾ ਯੱਗ ਚਲਾਇਆ ਹੋਇਆ ਹੈ ਉਸ ਵਿਚ 100 ਕਿਸਮ ਦੀਆਂ ਪ੍ਰਕਾਸ਼ਨਾਵਾਂ, ਜੋ ਸੰਗਤਾਂ ਦੇ ਸਹਿਯੋਗ ਨਾਲ

ਛਪਦੀਆਂ ਹਨ ਉਨ੍ਹਾਂ ਨੂੰ ਵੱਡੀ ਗਿਣਤੀ ਵਿਚ ਮੁਫ਼ਤ ਵੰਡਣਾ ਵੀ ਆਪਣੇ ਆਪ ਵਿਚ ਇਕ ਸ਼ਲਾਘਾਜਨਕ ਪ੍ਰਾਪਤੀ ਹੈ।ਉਨ੍ਹਾਂ ਕਿਹਾ ਕਿ ਪਿਛਲੇ 27 ਸਾਲਾਂ ਤੋਂ ਡਾ: ਅਲੱਗ ਗੁਰਮਤਿ ਗਿਆਨ ਤੇ ਗੁਰ ਇਤਿਹਾਸ ਸਬੰਧੀ ਪੁਸਤਕਾਂ ਲਿਖ ਕੇ ਸੰਗਤਾਂ ਦੇ ਗਿਆਨ ਵਿੱਚ ਵਾਧਾ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਇਹ ਸਾਰੀਆਂ ਪੁਸਤਕਾਂ ਪਾਠਕਾਂ ਦੇ ਗਿਆਨ ਵਿੱਚ ਵਾਧਾ ਕਰਨ ਲਈ ਬਿਲਕੁਲ ਫਰੀ ਵੰਡੀਆਂ ਜਾਂਦੀਆਂ ਹਨ।ਇਸ ਸਮੁੱਚੇ ਕਾਰਜ ਦੀ ਉਨ੍ਹਾਂ ਡਾ: ਅਲੱਗ ਨੂੰ ਵਧਾਈ ਦਿੱਤੀ ਤੇ ਡਾ: ਅਲੱਗ ਵੱਲੋਂ ਸਿੱਖ ਇਤਿਹਾਸ ਸਬੰਧੀ ਪਾਏ ਵੱਡਮੁੱਲੇ ਯੋਗਦਾਨ ਨੂੰ ਜਾਰੀ ਰੱਖਣ ਲਈ 5 ਲੱਖ ਰੁਪਏ ਦੀ ਸਹਾਇਤਾ ਦੇਣ ਦਾ ਵੀ ਐਲਾਨ ਕੀਤਾ। ਡਾ. ਅਲੱਗ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਦੱਸ ਸਾਲ ਦੀ ਮਿਹਨਤ ਨਾਲ ਲਿਖੀ ਸ਼ਰਧਾ ਤੇ ਖੋਜ ਤੇ ਅਧਾਰਿਤ ਇਸ ਪੁਸਤਕ ਦਾ ਪਹਿਲਾ ਐਡੀਸ਼ਨ ਜਨਵਰੀ 1998 ਵਿੱਚ ਅਲੱਗ ਸ਼ਬਦ ਯੱਗ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਛਾਪ ਕੇ ਮੁਫ਼ਤ ਵੰਡਿਆ ਗਿਆ ਸੀ ਅਤੇ ਹੁਣ ਇਸਦਾ 145ਵਾਂ ਐਡੀਸ਼ਨ ਦਸੰਬਰ 2014 ਵਿਚ ਵੰਡਣ ਲਈ ਉਪਲਬਧ ਹੋਇਆ ਹੈ।

WRITTEN BY