Skip to content
Independent perspectives. Global stories.
BREAKING

ਭਿਆਨਕ ਸੜਕ ਹਾਦਸੇ ਦੌਰਾਨ 4 ਦੀ ਮੌਤ, 33 ਤੋਂ ਵੱਧ ਜ਼ਖਮੀ

Share this story

ਗੰਭੀਰ ਜ਼ਖਮੀਆਂ ਨੂੰ ਪਟਿਆਲਾ ਵਿਖੇ ਕੀਤਾ ਰੈਫਰ
Page-1_13 ਸਮਾਣਾ/ਬਾਦਸ਼ਾਹਪੁਰ, 22 ਦਸਬੰਰ (ਬਲਜੀਤ ਸਿੰਘ ਦੋਦੜਾ, ਵਿਨੇ ਸਿੰਗਲਾ)- ਸਮਾਣਾ-ਪਾਤਾੜਾਂ ਸੜਕ ’ਤੇ ਸਥਿਤ ਪਿੰਡ ਨਿਆਲ ਦੇ ਨਜ਼ਦੀਕ ਕਿਰਤੀ ਕਾਲਜ ਕੋਲ ਵਾਪਰੇ ਇੱਕ ਭਿਆਨਕ ਤੇ ਦਰਦਮਈ ਸੜਕ ਹਾਦਸੇ ਵਿਚ ਪੀ.ਆਰ.ਟੀ.ਸੀ. ਦੀ ਬੱਸ ਅਤੇ ਕੰਨਟੇਨਰ ਵਿਚ ਹੋਈ ਟੱਕਰ ਵਿਚ ਚਾਰ ਦੀ ਮੌਤ ਹੋ ਗਈ ਜਦਕਿ 33 ਤੋਂ ਵੱਧ ਯਾਤਰੀ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚ ਬੱਚੇ, ਬਜ਼ੁਰਗ ਅਤੇ ਔਰਤਾਂ ਦੀ ਹਾਲਤ ਗੰਭੀਰ ਹੈ,  ਜਿਨ੍ਹਾਂ ਨੂੰ ਇਲਾਜ ਲਈ ਪਾਤੜਾਂ ਲਿਜਾਇਆ ਗਿਆ, ਪਰ 5 ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਹੈ।ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ ਕਰੀਬ 11.30 ਵਜੇ ਇਕ ਪੀ.ਆਰ.ਟੀ.ਸੀ. ਦੀ ਅਣਭਾਗੀ ਬੱਸ

ਜਿਸਦਾ ਨੰਬਰ ਪੀ. ਬੀ. 11 ਏ ਐਸ 9588 ਜੋ ਖਨੌਰੀ ਤੋਂ ਪਟਿਆਲਾ ਜਾ ਰਹੀ ਸੀ। ਬੱਸ ਜਿਵੇਂ ਹੀ ਪਾਤੜਾਂ ਪਾਰ ਕਰਨ ਉਪਰੰਤ ਨਿਆਲ ਬਾਈਪਾਸ ’ਤੇ ਪਹੁੰਚੀ ਤਾਂ ਸੰਗਰੂਰ ਸਾਈਡ ਤੋਂ ਆ ਰਹੇ ਕੰਨਟੇਨਰ ਜਿਸਦਾ ਨੰਬਰ ਐੱਚ ਆਰ.55 ਜੇ.0351 ਜੋ ਸੜਕ ਪਾਰ ਕਰਕੇ ਨਰਵਾਣਾ ਸਾਈਡ ਨੂੰ ਜਾਣਾ ਸੀ ਦੀ ਬੱਸ ਦੀ ਤੇਜ਼ ਰਫਤਾਰ ਅਤੇ ਮੌਸਮ ਦੀ ਖਰਾਬੀ ਹੋਣ ਕਾਰਨ ਬੱਸ ਡਰਾਈਵਰ ਨੇ ਇੱਕਦਮ ਬਰੇਕ ਮਾਰ ਦਿੱਤੀ ਜਿਸ ਕਾਰਨ ਬੱਸ ਕੰਨਟੇਨਰ ਦੇ ਪਿਛੇ ਥੋੜੇ ਹਿੱਸੇ ਨਾਲ ਟਕਰਾਕੇ ਬੁਰੀ ਤਰ੍ਹਾਂ ਤਿੰਨ-ਚਾਰ ਪਲਟੀਆਂ ਖਾ ਗਈ ਜਿਸ ਕਾਰਨ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਵਿਦਿਆਰਥੀ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਹਨ। ਬੱਸ ਦੇ ਕੰਡਕਟਰ ਪਰਦੀਪ ਕੁਮਾਰ ਨੇ ਦੱਸਿਆ ਕਿ ਉਹ ਬੱਸ ਦੇ ਅੰਦਰ ਟਿਕਟਾਂ ਕੱਟ ਰਿਹਾ ਸੀ ਅਤੇ ਅਚਾਨਕ ਹੋਏ ਹਾਦਸੇ ਬਾਰੇ ਬਾਅਦ ’ਚ ਹੀ ਪਤਾ ਲੱਗਾ। ਹਾਦਸੇ ਬਾਰੇ ਪਤਾ ਲੱਗਦਿਆਂ ਹੀ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਨੇ ਮੌਕੇ ’ਤੇ ਪੁੱਜ ਕੇ ਪ੍ਰਸ਼ਾਸਨ ਦੇ ਸਹਿਯੋਗ ਨਾਲ ਜ਼ਖਮੀਆਂ ਨੂੰ ਬਾਹਰ ਕੱਢਿਆ ਅਤੇ ਉਨ੍ਹਾਂ ਨੂੰ ਪਾਤੜਾਂ, ਸਮਾਣਾ ਅਤੇ ਪਟਿਆਲਾ ਦੇ ਹਸਪਤਾਲਾਂ ਵਿੱਚ ਪੁਹੰਚਾਇਆ 28 ਜ਼ਖਮੀਆਂ ਨੂੰ ਪਾਤੜਾਂ ਦੇ ਦੁਰਗਾ ਦਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਦੋ ਕਿ ਪੰਜ ਗੰਭੀਰ ਜ਼ਖਮੀਆਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਹੈ। ਰਾਜਿੰਦਰਾ ਹਸਪਤਾਲ ਵਿਖੇ ਪਹੁੰਚਣ ’ਤੇ ਪਰਮਜੀਤ ਸਿੰਘ ਦੀ ਮੌਤ ਹੋ ਗਈ। ਐਸ ਡੀ ਐਮ ਪਾਤੜਾਂ ਸ. ਗੁਰਿੰਦਰਪਾਲ ਸਿੰਘ ਸਹੋਤਾ ਨੇ ਦੱਸਿਆ ਕਿ ਸਮਾਣਾ ਦੇ ਸਿਵਲ ਹਸਪਤਾਲ ਵਿਖੇ ਤਿੰਨ ਲਾਸ਼ਾਂ ਦੀ ਸ਼ਨਾਖਤ ਗੁਰਨਾਮ ਸਿੰਘ ਪੁਤਰ ਨਾਥੂ ਰਾਮ ਪਿੰਡ ਢਾਬੀਗੁਜਰਾਂ, ਬਲਦੇਵ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਧੂਹੜ, ਰਣਧੀਰ ਸਿੰਘ ਜੋ ਕਿ ਕੰਨਟੇਨਰ ਦਾ ਡਰਾਇਵਰ ਹੈ। ਮ੍ਰਿਤਕ ਬਲਦੇਵ ਸਿੰਘ ਵਾਸੀ ਧੂਹੜ ਦੇ ਪੁੱਤਰ ਮੁਖਤਿਆਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਪਿਤਾ ਅੱਜ ਸਵੇਰੇ ਸਾਇਕਲ ’ਤੇ ਪਾਤੜਾਂ ਵਿਖੇ ਕਿਸੇ ਕੰਮ ਲਈ ਜਾ ਰਿਹਾ ਸੀ ਕਿ ਉਹ ਇਸ ਵਾਪਰੇ ਬੱਸ ਹਾਦਸੇ ਦੀ ਚਪੇਟ ਵਿਚ ਆ ਗਿਆ ਜਿਸ ਕਾਰਨ ਉਸਦੀ ਦੀ ਵੀ ਮੌਤ ਹੋ ਗਈ।
ਮੌਕੇ ’ਤੇ ਖੜ੍ਹੇ ਲੋਕਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕੰਨਟੇਨਰ ਦਾ ਡਰਾਇਵਰ ਨੇ ਜੋ ਕਿ ਇਸ ਐਕਸੀਡੈਂਟ ਵਿਚ ਘਬਰਾ ਜਾਣ ਕਾਰਨ ਇੱਕ ਦਮ ਕੰਨਟੇਨਰ ਵਿਚੋਂ ਛਾਲ ਮਾਰੀ ਤਾਂ ਉਸ ਨੇ ਆਪਣੇ ਉਪਰ ਲਈ ਹੋਈ ਚਾਦਰ ਜੋ ਕਿ ਤਾਕੀ ਵਿਚ ਫਸ ਜਾਣ ਕਾਰਨ ਆਪਣੇ ਹੀ ਕੰਨਟੇਨਰ ਦੇ ਪਿਛਲੇ ਟਾਇਰਾਂ ਦੇ ਥੱਲੇ ਆ ਜਾਣ ਕਾਰਨ ਉਸਦੀ ਮੌਤ ਹੋ ਗਈ। ਹਾਦਸੇ ਵਿਚ ਇੱਕ ਮੋਟਰਸਾਇਕਲ ਸਵਾਰ ਵਾਲ-ਵਾਲ ਬਚ ਗਿਆ ਜਦੋਂ ਕਿ ਉਸ ਦਾ ਮੋਟਰਸਾਇਕਲ ਬੁਰੀ ਤਰਾਂ ਨਸ਼ਟ ਹੋ ਗਿਆ। ਇਸ ਹਾਦਸੇ ਦੌਰਾਨ 2 ਮੋਟਰਸਾਇਕਲ ਲਪੇਟ ਵਿੱਚ ਆਏ।
ਇਸ ਹਾਦਸੇ ’ਚ ਜ਼ਖਮੀ ਹੋਣ ਵਾਲਿਆਂ ਵਿੱਚ ਦਿਆਵੰਤੀ ਜੋਗੇਵਾਲ, ਪਰਮਜੀਤ ਕੌਰ ਕਾਂਗਥਲਾ, ਧੂਫਾ ਰਾਮ ਕਾਂਗਥਲਾ, ਗੁਰਲਾਲ ਪੈਂਦ, ਸ਼ਸ਼ੀ ਸਿੰਗਲਾ ਪਾਤੜਾਂ, ਮਹਿੰਦਰ ਕੌਰ ਮਕੌਰੜ ਸਾਹਿਬ, ਗੁਰਬਖਸ਼ ਸਿੰਘ ਮਕੌਰੜ ਸਾਹਿਬ, ਗੁਰਜੰਟ ਸਿੰਘ ਬੱਬਣਪੁਰ, ਵਰਿੰਦਰ ਸਿੰਘ ਸ਼ੁਤਰਾਣਾ, ਬਲਜਿੰਦਰ ਸਿੰਘ ਕਲਵਾਨੂੰ, ਬਲਕਾਰ ਰਾਮ ਚਿੱਚੜਵਾਲਾ, ਹਰਭਜਨ ਰਾਮ, ਧਰਮਪਾਲ ਗਲੌਲੀ, ਰਮੇਸ਼ਵਰੀ ਦੇਵੀ, ਰਮੇਸ਼ ਕੁਮਾਰ ਪਾਤੜਾਂ, ਲਾਭ ਕੌਰ, ਸੋਮਾ ਸਿੰਘ ਖਾਸਪੁਰ, ਨੇਹਾ ਖਾਸਪੁਰ, ਭਾਗਵੰਤੀ ਸਮਾਣਾ, ਰਿੰਪੀ ਸਮਾਣਾ, ਸਿਮਰਨਜੀਤ ਕੌਰ, ਗੁਰਪ੍ਰੀਤ ਸਿੰਘ, ਸ਼ਿੰਦਰਜੀਤ ਕੌਰ, ਰਾਹੁਲ ਸਮਾਣਾ, ਅੰਜਲੀ ਸਮਾਣਾ, ਰੋਹਿਤ ਸਮਾਣਾ, ਸ਼ਿੰਦਰ ਕੌਰ ਕਾਂਗਥਲਾ, ਰਣਜੀਤ ਕੌਰ ਘੱਗਾ ਅਤੇ ਬੱਸ ਡਰਾਈਵਰ ਜਰਨੈਲ ਸਿੰਘ ਖੇਤਲਾ ਸ਼ਾਮਿਲ ਹਨ। ਏ.ਐਸ.ਆਈ. ਹਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਜਾਰੀ ਹੈ।

WRITTEN BY