ਬਠਿੰਡਾ, 20 ਦਸੰਬਰ (ਬਸੰਤ ਸਿੰਘ ਅਗਰੋਇਆ)- ਬੀਤੀ ਰਾਤ ਬਠਿੰਡਾ-ਡੱਬਵਾਲੀ ਸੜਕ ਮਾਰਗ ’ਤੇ ਪਿੰਡ ਗੁਰਥੜੀ ਦੇ ਕੋਲ ਇਕ ਆਲਟੋ ਕਾਰ ਨੰਬਰ ਐਚ. ਆਰ. 59-7896 ਅਤੇ ਟਰੱਕ-ਟਰਾਲੇ ਨੰਬਰ ਪੀ. ਬੀ. 03 ਵਾਈ-7697 ਵਿਚਾਲੇ ਹੋਈ ਸਿੱਧੀ ਟੱਕਰ ਵਿਚ 4 ਵਿਅਕਤੀ ਮਾਰੇ ਗਏ ਅਤੇ 2 ਹੋਰ ਗੰਭੀਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਬਠਿੰਡਾ ਸਿਵਲ ਹਸਪਤਾਲ ਵਿਚ ਦਾਖ਼ਲ ਕੀਤਾ ਗਿਆ ਹੈ।



