ਇਸਲਾਮਾਬਾਦ, 20 ਦਸੰਬਰ (ਪੀ. ਟੀ.)- ਪਾਕਿਸਤਾਨੀ ਸੁਰੱਖਿਆ ਬਲਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਪਿਛਲੇ ਮਹੀਨੇ ਵਾਹਗਾ ਸਰਹੱਦ ‘ਤੇ ਹਮਲਾ ਕਰਨ ਵਾਲੇ ਆਤਮਘਾਤੀ ਹਮਲਾਵਰ ਦੀ ਸ਼ਨਾਖਤ ਕਰ ਲਈ ਹੈ ਤੇ ਉਸ ਦੇ ਪਰਿਵਾਰ ਨੂੰ ਕਾਬੂ ਕਰ ਲਿਆ ਹੈ। ਅਖ਼ਬਾਰ ਡਾਨ ਅਨੁਸਾਰ ਵਾਹਗਾ ਸਰਹੱਦ ‘ਤੇ 2 ਨਵੰਬਰ ਨੂੰ ਹੋਏ ਆਤਮਘਾਤੀ ਹਮਲੇ ‘ਚ ਸੁਰੱਖਿਆ ਮੁਲਾਜ਼ਮਾ ਸਮੇਤ 61 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਹੋਰ ਬਹੁਤ ਜ਼ਖ਼ਮੀ ਹੋਏ ਸਨ। ਇਕ ਪੁਲਿਸ ਅਧਿਕਾਰੀ ਅਨੁਸਾਰ ਆਤਮਘਾਤੀ ਹਮਲਾਵਰ ਦੀ ਸ਼ਨਾਖਤ ਐਫ.ਏ.ਟੀ.ਏ. ਦੇ ਬਾਜੌਰ ਏਜੰਸੀ ਵਾਸੀ 23 ਸਾਲਾ ਹਨੀਫਉੱਲ੍ਹਾ ਵਜੋਂ ਹੋਈ ਹੈ।


